HOME ਬਲਾਕ ਪੱਧਰੀ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਵਰਕਸ਼ਾਪ ਦਾ ਦੂਸਰਾ ਬੈੱਚ ਸ਼ੁਰੂ

ਬਲਾਕ ਪੱਧਰੀ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਵਰਕਸ਼ਾਪ ਦਾ ਦੂਸਰਾ ਬੈੱਚ ਸ਼ੁਰੂ

ਕਾਠਗੜ੍ਹ,  (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ ) ਅੱਜ ਸਰਕਾਰੀ ਪ੍ਰਾਇਮਰੀ ਸਕੂਲ ਭਰਥਲਾ ਵਿਖੇ ਬਲਾਕ ਪੱਧਰੀ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਵਰਕਸ਼ਾਪ ਦਾ ਦੂਸਰਾ ਬੈੱਚ ਸ਼ੁਰੂ ਕੀਤਾ ਗਿਆ l ਬਲਾਕ ਨੋਡਲ ਅਫ਼ਸਰ ਗਿਆਨ ਸਿੰਘ ਕਟਾਰੀਆ ਨੇ ਕਿਹਾ ਕਿ ਸਿੱਖਿਆ ਦਾ ਮੰਤਵ ਬੱਚਿਆਂ ਦੇ ਸਰਵਪੱਖੀ ਵਿਕਾਸ ਕਰਨਾ ਹੈ l ਬਲਾਕ ਰਿਸੋਰਸ ਪਰਸਨ ਚਰਨਜੀਤ ਸਿੰਘ ਸਿਆਣ ਨੇ ਈ ਸੀ ਸੀ ਈ ਵਾਰੇ ਵਿਸਥਾਰ ਪੂਰਵ ਜਾਣਕਾਰੀ ਦਿੱਤੀ l ਬਲਾਕ ਰਿਸੋਰਸ ਪਰਸਨ ਹਰਜੀਤ ਸਿੰਘ ਸਹੋਤਾ ਨੇ ਭਾਸ਼ਾ ਸਬੰਧੀ ਅਤੇ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦੇ ਭਾਸ਼ਾਈ, ਬੋਧੀਕ, ਅਤੇ ਰਚਨਾਤਮਕ ਵਿਕਾਸ ਵਾਰੇ ਜਾਣਕਾਰੀ ਦਿੱਤੀ l ਇਸ ਮੌਕੇ ਸੀ ਐਚ ਟੀ ਕਮਲਦੀਪ, ਅਮਨਦੀਪ ਸਿੰਘ ਕਲੇਰ, ਪਰਮਿੰਦਰ ਸਿੰਘ ਕਟਾਰੀਆ, ਅਜੇਪਾਲ, ਨਰੇਸ਼ ਕੁਮਾਰ, ਵਿਪਨ ਕੁਮਾਰ, ਦਵਿੰਦਰ ਕੁਮਾਰ ਬਾਂਠ,ਜਤਿੰਦਰ ਸਿੰਘ, ਰਾਮ ਕੁਮਾਰ, ਇੰਦਰਜੀਤ ਕੌਰ, ਯਾਦਵਿੰਦਰ ਕੌਰ, ਕੁਲਜੀਤ ਕੌਰ, ਨਵਦੀਪ ਕੌਰ,ਅਮਨਦੀਪ ਕੌਰ,ਰੀਚਾ ਸ਼ਰਮਾ, ਪਰਵਿੰਦਰ ਕੌਰ ਮਾਨੇਵਾਲ, ਰਿੰਪੀ,ਸੁਮਨ ਲਤਾ, ਸਿਮਰਨ ਮਿਗਲਾਨੀ ਤੋਂ ਇਲਾਵਾ ਹੋਰ ਵੀ ਅਧਿਆਪਕ ਹਾਜ਼ਰ ਸਨ l
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਬੀ.ਐਸ ਵਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵਿਖੇ ਸਥਾਪਿਤ ਕਾਨੂੰਨੀ ਸੇਵਾਵਾਂ ਕਲੀਨਿਕ ਦਾ ਕੀਤਾ ਅਚਨਚੇਤ ਨਿਰੀਖਣ ।
Next articleVoluntary Blood Donation Camp and Lecture on Women’s Health and Hygiene