ਬਲਾਕ ਪੱਧਰੀ ਕੰਪਿਊਟਰ ਟਾਈਪਿੰਗ ਮੁਕਾਬਲੇ ਕਰਵਾਏ ਗਏ ਜਿੰਦਗੀ ਵਿੱਚ ਸਫ਼ਲ ਹੋਣ ਲਈ ਮੁਕਾਬਲੇ ਦੀ ਭਾਵਨਾ ਜ਼ਰੂਰੀ- ਪਰਮਜੀਤ ਸਿੰਘ

  ਕਪੂਰਥਲਾ ,(ਸਮਾਜ ਵੀਕਲੀ) (ਕੌੜਾ)– ਸਥਾਨਕ ਸਕੂਲ ਆਫ ਐਮੀਨੈੱਸ ਕਪੂਰਥਲਾ ਵਿਖੇ ਬਲਾਕ ਪੱਧਰ ਤੇ ਬਲਾਕ ਕਪੂਰਥਲਾ -1,2,3 ਦੇ ਕੰਪਿਊਟਰ ਟਾਈਪਿੰਗ ਮੁਕਾਬਲੇ ਜਿਲ੍ਹਾ ਸਿੱਖਿਆ ਅਫ਼ਸਰ ਦਲਜਿੰਦਰ ਕੌਰ ਦੇ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਤਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਅਤੇ ਪਰਮਜੀਤ ਸਿੰਘ ਜਿਲ੍ਹਾ ਗਾਈਡੈਂਸ  ਕੌਂਸਲਰ ਦੀ ਦੇਖ ਰੇਖ ਹੇਠ ਕਰਵਾਏ ਗਏ। ਇਸ ਮੌਕੇਂ ਪਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਜੀਵਨ ਵਿੱਚ ਸਫ਼ਲ ਹੋਣ ਲਈ ਮੁਕਾਬਲੇ ਦੀ ਭਾਵਨਾ ਬਹੁਤ ਜ਼ਰੂਰੀ ਹੈ ਇਸ ਦੇ ਸਦਕਾ ਹੀ ਇਨਸਾਨ ਸਫ਼ਲਤਾ ਵੱਲ ਕਦਮ ਵਧਾਉਂਦਾ ਹੈ। ਉਹਨਾਂ ਬੱਚਿਆਂ ਨੂੰ ਜੀ ਤੋੜ ਮਿਹਨਤ ਕਰਕੇ ਪੜ੍ਹਨ ਦੀ ਅਪੀਲ ਵੀ ਕੀਤੀ।ਇਹਨਾਂ ਮੁਕਾਬਲਿਆ ਵਿੱਚ ਕਪੂਰਥਲਾ ਬਲਾਕ -1,2,3 ਦੇ ਵੱਖੋ ਵੱਖ ਸਕੂਲਾਂ ਜੇਤੂ ਵਿਦਿਆਰਥੀਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ  ਨੌਵੀਂ ਤੋਂ ਬਾਰ੍ਹਵੀਂ ਜਮਾਤ ਵਿੱਚ ਅੰਗਰੇਜ਼ੀ ਮੁਕਾਬਲੇ ਵਿੱਚ ਸਵਰਲੀਨ ਕੌਰ  ਐਸ ਔ ਈ ਸਕੂਲ ਐੱਸ ਓ ਈ ਨੇ ਪਹਿਲਾਂ, ਇਸ਼ਿਤਾ ਸਰਕਾਰੀ ਕੰਨਿਆ ਸਕੂਲ ਕਪੂਰਥਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੰਜਾਬੀ ਵਿੱਚ ਅਨਾਮਿਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਲੀਵਾਲ ਬੇਟ ਨੇ ਪਹਿਲਾਂ, ਸੁਖਰਾਜ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਛੇਵੀਂ ਤੋਂ ਅੱਠਵੀਂ ਜਮਾਤ ਵਿੱਚ ਅੰਗਰੇਜ਼ੀ ਤਹਿਤ ਸ਼ਿਵ ਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲਾਣਾ ਨੇ ਪਹਿਲਾਂ,ਨਿਕੇਤਨ ਐੱਸ ਓ ਈ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਤਹਿਤ ਸੁਰਮੀਤ ਸਿੰਘ ਐੱਸ ਓ ਈ ਸਕੂਲ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ਦਾ ਸਮੁੱਚਾ ਪ੍ਰਬੰਧ ਲੈਕਚਰਾਰ ਦਵਿੰਦਰ ਸਿੰਘ ਵਾਲੀਆ ਨੇ ਕੀਤਾ।ਇਸ ਮੌਕੇ ਜੱਜਮੇਂਟ ਦੀ ਡਿਊਟੀ ਅਨਮੋਲ ਸਹੋਤਾ, ਮੈਡਮ ਦਲਜੀਤ ਕੌਰ, ਮੈਡਮ ਸੁਖਜਿੰਦਰ ਕੌਰ ਨੇ ਬਾਖੂਬੀ ਨਿਭਾਈ।ਲੈਕਚਰਾਰ ਦਵਿੰਦਰ ਸਿੰਘ ਵਾਲੀਆ, ਸ਼ਰਵਨ ਯਾਦਵ, ਅਰਵਿੰਦਰ ਸਿੰਘ, ਸੁਰਿੰਦਰ ਸਿੰਘ ਨੇ ਇਹਨਾਂ ਮੁਕਾਬਲਿਆਂ ਨੂੰ ਸਫ਼ਲ ਬਣਾਉਣ ਵਿੱਚ ਉਚੇਚੇ ਉਪਰਾਲੇ ਕੀਤੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਨਵ ਨਿਯੁਕਤ ਪ੍ਰਧਾਨ ਸੁਰਿੰਦਰਪਾਲ ਸਿੰਘ ਸੋਢੀ ਦੁਆਰਾ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੀ ਨਵੀਂ ਕਾਰਜਕਾਰਨੀ ਦਾ ਐਲਾਨ
Next articleਸਰਕਾਰੀ ਪ੍ਰਾਇਮਰੀ ਸਕੂਲ ਵਿਰਕ ਖੁਰਦ ਨੇ ਲਗਾਤਾਰ ਤੀਜੇ ਸਾਲ ਓਵਰ ਆਲ-ਟਰਾਫੀ ਜਿੱਤੀ