ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਪੰਜਾਬ ਦੇ ਉੱਘੇ ਗੀਤਕਾਰ ਤੇ ਗਾਇਕ ਕੁਲਵੀਰ ਲੱਲੀਆਂ ਆਪਣੇ ਨਵੇਂ ਗੀਤ ‘ਸ਼ਰੀਕ’ ਨਾਲ ਅੱਜ ਚਰਚਾ ‘ਚ ਹਨ | ਇਸ ਸੰਬੰਧੀ ਗੱਲਬਾਤ ਕਰਦਿਆਂ ਪੇਸ਼ਕਾਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਗੀਤਕਾਰ ਤੇ ਗਾਇਕ ਕੁਲਵੀਰ ਲੱਲੀਆਂ ਨੇ ਇਸ ਗੀਤ ਨੂੰ ਉਨਾਂ ਖੁਦ ਹੀ ਕਮਲਬੱਧ ਕੀਤਾ ਹੈ ਤੇ ਖੁਦ ਹੀ ਗਾਇਆ ਹੈ | ਇਸ ਗੀਤ ਦਾ ਸੰਗੀਤ ਨੌਜਵਾਨ ਸੰਗੀਤਕਾਰ ਲੱਕੀ ਅੱਪਰਾ ਨੇ ਦਿੱਤਾ ਹੈ, ਜਦਕਿ ਇਸ ਗੀਤ ਨੂੰ ਮਾਰਕੀਟ ‘ਚ ਕਮਲ ਮਿਊਜਿਕ ਰਿਕਾਰਡਸ ਵਲੋਂ ਪੇਸ਼ ਕੀਤਾ ਗਿਆ ਹੈ | ਇਸ ਗੀਤ ਨੂੰ ਪੰਜ ਦਿਨਾਂ ‘ਚ ਵੱਖ-ਵੱਖ ਸ਼ੋਸ਼ਲ ਮੀਡੀਆ ਸਾਈਟਸ ‘ਤੇ 5 ਲੱਖ ਵਿਊਜ ਮਿਲੇ ਹਨ | ਇੱਥੇ ਇਹ ਗੌਰ ਕਰਨਯੋਗ ਹੈ ਕਿ ਗੀਤਕਾਰ ਤੇ ਗਾਇਕ ਕੁਲਵੀਰ ਲੱਲੀਆਂ ਪਹਿਲਾਂ ਵੀ ਪਾਕਿਸਤਾਨੀ ਗਾਇਕਾ ਨਸੀਬੋ ਲਾਲ ਤੇ ਗਾਇਕ ਜਗਪਾਲ ਸੰਧੂ ਨੇ ਨਾਲ ਗਾਏ ਗੀਤਾਂ ਨਾਲ ਵਿਸ਼ਵ ਭਰ ‘ਚ ਚਰਚਾ ‘ਚ ਰਹਿ ਚੁੱਕੇ ਹਨ | ਮਾਰਕੀਟ ‘ਚ ਕੁਲਵੀਰ ਲੱਲੀਆਂ ਜਲਦ ਹੀ ਨਵੇਂ ਗੀਤ ਨਾਲ ਹਾਜ਼ਰ ਹੋ ਰਹੇ ਹਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



