ਅੰਨ੍ਹੇ ਕਾਨੂੰਨ

ਰਿੱਕਵੀਰ ਰਿੱਕੀ

(ਸਮਾਜ ਵੀਕਲੀ)

ਭਲਵਾਨ ਕੁੜੀਆਂ ਦੇ ਨਾ ਰਚਨਾ
ਨਾ ਆਈ ਧਰਤ ਸਾਡੇ ਹਿੱਸੇ
ਨਾ ਆਇਆ ਇਹ ਆਸਮਾਨ
ਨਾ ਵਰਤਮਾਨ ਜਿਉਣ ਜੋਗ
ਨਾ ਭਵਿੱਖ ਦਾ ਕੋਈ ਅਰਮਾਨ
ਸਾਡੇ ਲਈ ਇਹ ਦੇਸ਼ ਸ਼ਮਸਾਨ

ਹਿਰਨੀਆ ਦੇ ਝੁੰਡ ਨੂੰ ਪੈੰਦੇ
ਇਹ ਸਿਆਸੀ, ਲੱਕੜਬੱਗੇ
ਨੋਚਣਾ ਲੋਚਦੇ ਇਹ ਚੰਮ
ਪਾਰਲੀਮੈਂਟ ਇੰਨਾ ਦੀ ਸਰਾ ਲੱਗੇ
ਇਹ ਚਿੱਟੇ ਪਾਉਦੇ, ਜੋ ਝੱਗੇ

ਹੱਕ ਦੀ ਲੜਾਈ ਲੜਦਿਆਂ
ਜੁਲਮ ਖਿਲਾਫ ਉੱਠੀ, ਆਵਾਜ ਜਿੱਥੇ
ਹਰ ਵਾਰੀ ਸੰਘੀ ਘੁੱਟ
ਗਲ ਚਂ ਦਭਾ ਦਿੱਤੀ
ਕਾਹਦਾ ਆਖਣ, ਲੋਕ ਰਾਜ ਇੱਥੇ

ਜਿੱਥੇ ਮੰਗਾਂ ਮੰਣਨ ਦਾ ਐਲਾਨ
ਕਰਦੀਆਂ ਪੁਲਸ ਦੀਆਂ ਡਾਂਗਾਂ
ਤੇ ਕਰਦੇ ਨੇ ਅੰਨੇ ਕਾਨੂੰਨ
ਪੁੱਛੋ ਤਾਂ ਇੰਨਾ ਦੋਗਲਿਆਂ ਤੋਂ
ਬੇਟੀ ਬਚਾਓ ਬੇਟੀ ਪੜਾਓ
ਦਾ ਕੇ ਇਹੋ ਸੀ ਜਨੂੰਨ

ਪੁੱਛਿਉ ਖਾਹ, ਹਾਕਮ ਗੁੰਡਿਆਂ ਤੋਂ
ਕਿਉ ਕੀਤੀਆਂ ਬੇਟੀਆਂ ਗ੍ਰਿਫਤਾਰ
ਰਾਸ਼ਟਰੀ ਝੰਡੇ ਪੈਰਾਂ ਚ਼ਂ ਰੋਲ
ਦਿੰਦੇ ਸੀ ਫਤਵਾ ਦੇਸ਼ ਧ੍ਰੋਹੀ
ਕੀ ਜੇਲ੍ਹਾਂ ਦੇ ਬੂਹੇ ਖੋਲ

ਇਹੋ ਭਾਰਤ ਦੇਸ਼, ਜਿੱਥੇ
ਭਾਲੋ, ਅਫਸਰਸ਼ਾਹੀ ਤੋਂ ਇਨਸਾਫ
ਇੱਕੋ ਨੇ, ਬਲਾਤਕਾਰੀ, ਬਾਬੇ, ਨੇਤਾ
ਰਿੱਕਵੀਰ ਥੁੱਕ ਕੇ, ਜਾਵਨ ਚੱਟ
ਫਿਰ ਵੀ ਰੱਖਣ, ਦਾਮਨ ਸਾਫ
ਚਿੱਟ ਕੱਪੜੀਏ, ਰੱਖਣ ਦਾਮਨ ਸਾਫ

ਰਿੱਕਵੀਰ ਰਿੱਕੀ
98157 43544

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚੇ-ਸੁੱਚੇ ਆਪਣੇ !
Next articleਕੁੱਝ ਰੁੱਖ ਮੈਨੂੰ ਪੁੱਤ ਲਗਦੇ ਨੇ ———