(ਸਮਾਜ ਵੀਕਲੀ) ਪਰਮਿੰਦਰ ਸਿੰਘ ਪਾਪਾਟੋਏਟੋਏ ਦੇ ਮਾਤਾ ਜੀ ਤੇ ਪਿਤਾ ਜੀ ਜਿੱਥੇ ਵੀ ਮਿਲਣ ਹਮੇਸ਼ਾਂ ਖਿੜੇ ਮੱਥੇ ਅਤੇ ਹੱਸਦੇ ਚਿਹਰਿਆਂ ਨਾਲ ਹੀ ਮਿਲਦੇ ਹਨ l ਉਨ੍ਹਾਂ ਦੇ ਪੈਰੀਂ ਹੱਥ ਲਾ ਕੇ ਅਸੀਸਾਂ ਮਿਲ ਜਾਣ ਤਾਂ ਮੇਰਾ ਦਿਨ ਵੀ ਬਹੁਤ ਵਧੀਆ ਲੰਘ ਜਾਂਦਾ ਹੈ l ਵੈਸੇ ਤਾਂ ਪਰਮਿੰਦਰ ਹੋਰਾਂ ਦਾ ਸਾਰਾ ਪਰਿਵਾਰ ਹੀ ਖਿੜੇ ਮੱਥੇ ਮਿਲਦਾ ਹੈ l ਅੱਜ ਦੇ ਭੱਜ ਨੱਠ ਦੇ ਮਹੌਲ ਵਿੱਚ ਇਸ ਤਰਾਂ ਰਹਿਣਾ ਬਹੁਤ ਮਾਣ ਤੇ ਖੁਸ਼ੀ ਵਾਲੀ ਗੱਲ ਹੈ l
ਦਸ ਕੁ ਦਿਨ ਪਹਿਲਾਂ ਜਦੋਂ ਉਨ੍ਹਾਂ ਦੇ ਘਰ ਆਪਣੀਆਂ ਕਿਤਾਬਾਂ ਦੇਣ ਗਿਆ ਤਾਂ ਮਾਤਾ ਜੀ ਨੇ ਚਾਹ ਵੀ ਆਪ ਬਣਾ ਕੇ ਪਿਆਈ ਹਾਲਾਂਕਿ ਮੇਰਾ ਮਾਤਾ ਜੀ ਨੂੰ ਚਾਹ ਬਣਾਉਣ ਲਈ ਤੰਗ ਕਰਨ ਦਾ ਬਿਲਕੁਲ ਇਰਾਦਾ ਨਹੀਂ ਸੀ l
ਏਨਾ ਹੀ ਨਹੀਂ ਮਾਤਾ ਜੀ ਨੇ ਇੱਕ ਵੱਡਾ ਨੋਟ ਮੇਰੇ ਸਿਰ ਤੋਂ ਵਾਰ ਕੇ ਕਿਤਾਬਾਂ ਲਿਖਣ ਦਾ ਮਾਣ ਕੀਤਾ ਅਤੇ ਨਾਲ ਫੋਟੋ ਵੀ ਖਿੱਚਵਾਈ l
ਕੁੱਝ ਦਿਨ ਬਾਦ ਪਰਮਿੰਦਰ ਜੀ ਦੇ ਛੋਟੇ ਭਰਾ ਲੱਕੀ ਲਈ ਕਿਤਾਬ ਦੇਣ ਗਿਆ ਤਾਂ ਮਾਤਾ ਜੀ ਨੇ ਮੇਰੀਆਂ ਕੁੱਝ ਲਿਖਤਾਂ ਪੜ੍ਹ ਲਈਆਂ ਸਨ ਅਤੇ ਫਿਰ ਅਸੀਸਾਂ ਦਿੱਤੀਆਂ l
ਬੀਤੀ ਕੱਲ੍ਹ ਮਾਤਾ ਜੀ ਮੇਰੀ ਕਿਤਾਬ “ਤਰਕਸ਼ੀਲਤਾ ਅਤੇ ਤੰਦਰੁਸਤੀ” ਪੜ੍ਹ ਰਹੇ ਸਨ l ਉਨ੍ਹਾਂ ਪੜ੍ਹਦਿਆਂ ਦੀ ਫੋਟੋ ਪਰਮਿੰਦਰ ਜੀ ਨੇ ਖਿੱਚ ਕੇ ਭੇਜੀ ਅਤੇ ਉਨ੍ਹਾਂ ਵਲੋਂ ਮੈਨੂੰ ਅਸੀਸਾਂ ਭੇਜੀਆਂ l
ਮੈਨੂੰ ਇਸ ਗੱਲ ਤੇ ਮਾਣ ਹੈ ਕਿ ਮੇਰੀਆਂ ਲਿਖਤਾਂ ਨੂੰ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਵਲੋਂ ਪਿਆਰ ਮਿਲਿਆ ਹੈ ਅਤੇ ਇਸ ਦੇ ਨਾਲ ਨਾਲ ਨਿਊਜ਼ੀਲੈਂਡ ਵਾਸੀਆਂ ਤੋਂ ਵੀ ਪਿਆਰ ਮਿਲਿਆ ਹੈ l ਬਹੁਤ ਸਾਰੇ ਨਿਊਜ਼ੀਲੈਂਡ ਵਾਸੀ ਮੇਰੀਆਂ ਲਿਖਤਾਂ ਟਰਾਂਸਲੇਟ ਕਰਕੇ ਫੇਸਬੁੱਕ ਤੋਂ ਪੜ੍ਹਦੇ ਹਨ l ਨਿਊਜ਼ੀਲੈਂਡ ਵਾਸੀਆਂ ਦੇ ਇਸੇ ਪਿਆਰ ਨੇ ਮੈਨੂੰ ਅੰਗਰੇਜ਼ੀ ਵਿੱਚ ਕਿਤਾਬ “ਹੋਮਲੈੱਸ ਟੂ ਮਲਟੀ-ਮਿਲੀਅਨੇਅਰ” ਲਿਖਣ ਲਈ ਪ੍ਰੇਰਿਆ ਸੀ l ਉਸ ਕਿਤਾਬ ਨੂੰ ਪੰਜਾਬੀ ਭਾਈਚਾਰੇ ਅਤੇ ਸਥਾਨਕ ਭਾਈਚਾਰੇ ਨੇ ਏਨਾ ਪਿਆਰ ਦਿੱਤਾ ਕਿ ਤਿੰਨ ਚਾਰ ਹਫਤਿਆਂ ਵਿੱਚ ਕਿਤਾਬ ਦੋ ਵਾਰ ਸੋਲਡ ਆਊਟ ਹੋ ਗਈ l
ਇੱਕ ਲੇਖਕ ਵਾਸਤੇ ਇਸ ਤੋਂ ਵੱਡੀ ਖੁਸ਼ੀ ਹੋਰ ਕੋਈ ਨਹੀਂ ਹੋ ਸਕਦੀ l
ਬਜ਼ੁਰਗ ਇਸੇ ਤਰਾਂ ਹਮੇਸ਼ਾਂ ਸਮਾਜ ਵਿੱਚ ਖੁਸ਼ੀਆਂ ਵੰਡਦੇ ਰਹਿਣ l ਇਹ ਮੇਰੀ ਦਿਲੀ ਇੱਛਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



