HOME ਧੰਨ ਧੰਨ ਬਾਬਾ ਨਾਨਕ ਦੇਵ ਜੀ

ਧੰਨ ਧੰਨ ਬਾਬਾ ਨਾਨਕ ਦੇਵ ਜੀ

 (ਸਮਾਜ ਵੀਕਲੀ) 
ਧੰਨ ਬਾਬਾ ਨਾਨਕ ਦੇਵ ਜੀ ਤੇਰੀ ਅਦੁੱਤੀ ਚੰਗਿਆਈ
ਧੰਨ ਬਾਬਾ ਨਾਨਕ ਦੇਵ ਜੀ ਤੇਰੀ ਵੱਡੀ ਕਮਾਈ।
ਧੰਨ ਬਾਬਾ ਨਾਨਕ ਦੇਵ ਜੀ ਕਿਰਤ ਦੀ ਅਲਖ ਜਗਾਈ
ਧੰਨ ਬਾਬਾ ਨਾਨਕ ਦੇਵ ਜੀ ਨਾਮ ਜਪਣ ਦੀ ਮਤ ਪਾਈ।।
ਧੰਨ ਬਾਬਾ ਨਾਨਕ ਦੇਵ ਜੀ ਵੰਡ ਛੱਕਣ ਦੀ ਸੋਝੀ ਬਣਾਈ
ਧੰਨ ਬਾਬਾ ਨਾਨਕ ਦੇਵ ਜੀ ਲੋਕਾਈ ਸਿੱਧੇ ਰਾਹ ਪਾਈ।
ਧੰਨ ਬਾਬਾ ਨਾਨਕ ਦੇਵ ਜੀ ਸੱਜਣ ਠੱਗ ਦੀ ਕੀਤੀ ਸੁਧਾਈ
ਧੰਨ ਬਾਬਾ ਨਾਨਕ ਦੇਵ ਜੀ ਸੱਚੇ ਸੌਦੇ ਦੀ ਪਿਰਤ ਬਣਾਈ ।।
ਧੰਨ ਬਾਬਾ ਨਾਨਕ ਦੇਵ ਜੀ ਔਰਤਾਂ ਨੂੰ ਬਖਸ਼ੀ ਵਡਿਆਈ
ਧੰਨ ਬਾਬਾ ਨਾਨਕ ਦੇਵ ਜੀ ਸਿੱਖੀ ਸਿਦਕ ਦੀ ਅਲਖ ਜਗਾਈ।
ਧੰਨ ਬਾਬਾ ਨਾਨਕ ਦੇਵ ਜੀ ਹੱਕ ਸੱਚ ਦੀ ਰਮਜ਼ ਸਮਝਾਈ
ਧੰਨ ਬਾਬਾ ਨਾਨਕ ਦੇਵ ਜੀ ਮੱਕੇ ਮਦੀਨੇ ਦਿਸ਼ਾ ਹਿਲਾਈ।।
ਧੰਨ ਬਾਬਾ ਨਾਨਕ ਦੇਵ ਜੀ ਮਰਦਾਨੇ ਤੇ ਬਾਲੇ ਸੰਗ ਨਿਭਾਈ
ਧੰਨ ਬਾਬਾ ਨਾਨਕ ਦੇਵ ਜੀ ਕੌਡੇ ਰਾਖਸ਼ ਨੂੰ ਸ਼ੁੱਧ ਮਤ ਬੁੱਧ ਪਾਈ।
ਧੰਨ ਬਾਬਾ ਨਾਨਕ ਦੇਵ ਜੀ ਖਲਕਤ ਅੰਦਰ ਤਰਕ ਦੀ ਚਿਣਗ ਜਗਾਈ
ਧੰਨ ਬਾਬਾ ਨਾਨਕ ਦੇਵ ਜੀ ਵੇਈ ਪਾਰ ਧੁਰ ਪ੍ਰੀਤ ਬਣਾਈ।।
ਧੰਨ ਬਾਬਾ ਨਾਨਕ ਦੇਵ ਜੀ ਬਾਣੀ ਦੀ ਦਾਤ ਝੋਲੀ ਪਾਈ
ਧੰਨ ਬਾਬਾ ਨਾਨਕ ਦੇਵ ਜੀ ਵਹਿਮਾਂ ਭਰਮਾਂ ਦੀ ਨੀਂਹ ਹਿਲਾਈ।
ਧੰਨ ਬਾਬਾ ਨਾਨਕ ਦੇਵ ਜੀ ਕੁਦਰਤ ਨਾਲ ਜੋੜੀ ਲੋਕਾਈ
ਧੰਨ ਬਾਬਾ ਨਾਨਕ ਦੇਵ ਜੀ ਵਿਗਿਆਨਕ ਸੋਚ ਅਪਨਾਈ।।
ਧੰਨ ਬਾਬਾ ਨਾਨਕ ਦੇਵ ਜੀ ਪਾਂਧੇ,ਮੌਲਵੀ ਨੂੰ ਗਿਆਨ ਦੀ ਚੇਟਕ ਲਗਾਈ
ਧੰਨ ਬਾਬਾ ਨਾਨਕ ਦੇਵ ਜੀ ਮੇਰੀਆਂ ਭੁੱਲਾਂ ਬਖਸ਼ਾਈ।
ਧੰਨ ਬਾਬਾ ਨਾਨਕ ਦੇਵ ਜੀ ਪਾਂਧਿਆਂ ਦੀ ਦੁਵਿਧਾ ਹਟਾਈ
ਧੰਨ ਬਾਬਾ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਬੇਅੰਤ ਵਧਾਈ।
ਸੁਰਿੰਦਰਪਾਲ ਸਿੰਘ 
ਵਿਗਿਆਨ ਅਧਿਆਪਕ 
ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ।
Previous articleਤੁਲਸੀ ਵਿਵਾਹ ਸਮਾਰੋਹ ਸ਼ਕਤੀ ਨਗਰ ਵਿੱਚ ਧੂਮਧਾਮ ਨਾਲ ਮਨਾਇਆ ਗਿਆ
Next articleਕਬੱਡੀ ਪ੍ਰੋਮੋਟਰ ਜਤਿੰਦਰ ਜੌਹਲ ਦੀ ਪੇਸ਼ਕਸ਼ ਮਝੈਲ ਕੋਇਨ ਗਾਇਕ ਜੈ ਸਿੱਧੂ ।