(ਸਮਾਜ ਵੀਕਲੀ) ‘ਬਾਪੂ, ਅੱਜ ਕੁਲਦੀਪ ਨੇ ਆਉਣਾ ਛੁੱਟੀ , ਮੈਂ ਕਹਾਂ ਕਰਮੀ ਨੂੰ ,ਆਪਣੇ ਘਰ ਜੋਂ ਕੁੱਕੜੀ ਰੱਖੀ ਹੈ ਉਸਦੇ ਬੱਚੇ ਵਾਹਵਾ ਹੋ ਗਏ ਹਨ ਇਕ ਦੋ ਬਣਾ ਦੇਵੇ ਫੇਰ ਅੱਜ,’ ਪੱਠੇ ਕੁਤਰ ਦਿਆ ਜਗਤ ਨੇ ਵਿਹੜੇ ਵਿੱਚ ਫਿਰਦੀ ਕੁੱਕੜੀ ਅਤੇ ਉਸਦੇ ਮੋਟੇ ਮੋਟੇ ਚੂਚੇ ਦੇਖ ਕੇ ਬਾਪੂ ਨੂੰ ਕਿਹਾ । ਬਾਪੂ ਇਕਦਮ ਉਦਾਸ ਹੋ ਗਿਆ ਉਸਨੇ ਬੜੇ ਚਾਅ ਨਾਲ ਰੱਖੀ ਸੀ ਇਹ ਇੱਕੋ ਕੁੱਕੜੀ ਤੇ ਇਸਦੇ ਚੂਚੇਂ ਜਿਹੜੇ ਹੁਣ ਸੁੱਖ ਨਾਲ ਕੁੱਕੜੀ ਜਿੱਡੇ ਜਿੱਡੇ ਹੋਏ ਫਿਰਦੇ ਸੀ ,ਸਾਰਾ ਦਿਨ ਨੂੰਹ ਪੁੱਤ ਮੋਬਾਈਲ ‘ਚ ਤੇ ਬਾਪੂ ਬਸ ਕੁੱਕੜੀ ਆਹਰੇ ਲੱਗਾ ਰਹਿਦਾ “ਮਰਤਾ ਓਏ ,ਰੋਕ ਰੋਕ ਮੇਰਾ ਹੱਥ ਆ ਗਿਆ ਟੋਕੇ ਚ “, ਬਾਪੂ ਨੇ ਰੌਲਾ ਪਾਂ ਦਿੱਤਾ । ਟੋਕਾ ਰੋਕ ਬਾਪੂ ਦਾ ਹੱਥ ਮਸਾ ਕੱਢਿਆ ਟੋਕੇ ਵਿਚੋਂ,ਬਚਾਅ ਹੋ ਗਿਆ ਸੀ। ਬਾਪੂ ਨੂੰ ਫ਼ੜ ਜਗਤ ਅੰਦਰ ਮੰਜੇ ਤੇ ਬਿਠਾਉਂਦੇ ਬੋਲਿਆ ,’ ਦੇ ਅੱਜ ਹੱਥ ਵੱਢਿਆ ਜਾਂਦਾ ਬਾਪੂ ਮੈਂ ਤਾਂ ਸਾਰੀ ਉਮਰ ਦਾ ਕਲੰਕੀ ਹੋ ਜਾਂਦਾ ,ਲੋਕਾਂ ਕਹਿਣਾ ਸੀ ਜਾਣ ਕੇ ਕੀਤਾ ਸਭ,’ ਮੇਰੀ ਕੁਕੜੀ ਨੂੰ ਨਾ ਵੱਢੀ,ਮੈਨੂੰ ਵੀ ਕਲੰਕ ਲੱਗ ਜਾਣਾ ਕਿ ਹੱਥੀ ਪਾਲ ਕੇ ਵੱਢ ਕੇ ਖ਼ਾ ਗਏ ,ਫੇਰ ਕਲੰਕ ਚਾਹੇ ਦਿਖੇ ਜਾ ਰੂਹ ਨੂੰ ਲੱਗੇ, ਮੈਂਨੂੰ ਤਾਂ ਇਹ ਜਿਉਂਦੇ ਇਨਸਾਨ ਵਰਗੀ ਲੱਗਦੀ ,ਠੁਮਕ ਠੁਮਕ ਕਰਦੀ ,ਵੇਹੜੇ ਦੀ ਰੋਣਕ।,’
ਏਨਾ ਕਹਿ ਬਾਪੂ ਚੁਪਚਾਪ ਕੰਧ ਵਾਲੇ ਪਾਸੇ ਮੂੰਹ ਕਰ ਪੈ ਗ
ਮਨਪ੍ਰੀਤ ਕੌਰ ਸੰਧੂ
ਮੁੰਬਈ
097691 86791
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



