HOME ਜੰਗਲ ਵਿਚ ਸ਼ਿਕਾਰੀਆਂ ਵਲੋਂ ਜ਼ਖ਼ਮੀ ਕੀਤਾ ਬਾਰਾਂਸਿਂਗਾ ਪਿੰਡ ਮਾਲੇਵਾਲ ਕੋਹਲੀ ਵਿਚ ਆ...

ਜੰਗਲ ਵਿਚ ਸ਼ਿਕਾਰੀਆਂ ਵਲੋਂ ਜ਼ਖ਼ਮੀ ਕੀਤਾ ਬਾਰਾਂਸਿਂਗਾ ਪਿੰਡ ਮਾਲੇਵਾਲ ਕੋਹਲੀ ਵਿਚ ਆ ਵੜਿਆ

ਪਿੰਡ ਵਾਸੀਆਂ ਨੇ ਬਾਰਾਂ ਸਿਗੇਂ ਨੂੰ ਜੰਗਲੀ ਜੀਵ ਸੁਰੱਖਿਆ ਅਧਿਕਾਰੀਆਂ ਨੂੰ ਸੌਂਪਿਆ 

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਸਵੇਰੇ ਇਕ ਜੰਗਲੀ ਜਾਨਵਰ ਬਾਰਾਂਸਿਂਗਾ ਸ਼ਿਕਾਰੀਆਂ ਦੀ ਗੋਲੀ ਲੱਗਣ ਕਾਰਨ ਆਪਣੀ ਜਾਨ ਬਚਾਉਂਦਾ ਹੋਇਆ ਦੋੜ ਕੇ ਪਿੰਡ ਮਾਲੇਵਾਲ ਕੋਹਲੀ ਵਿਚ ਆ ਵੜਿਆ ਜਿਸ ਮਗਰ ਸ਼ਿਕਾਰੀ ਕੁੱਤੇ ਵੀ ਲੱਗੇ ਹੋਏ ਸਨ ।ਉਸ ਬਾਰਾਂਸਿਂਗੇ ਨੂੰ ਪਿੰਡ ਮਾਲੇਵਾਲ ਕੋਹਲੀ ਦੇ ਟੈਂਪੂ ਯੂਨੀਅਨ ਦੇ ਪ੍ਰਧਾਨ ਧਰਮਪਾਲ ਕੋਹਲੀ ਅਤੇ ਹੋਰ ਨਗਰ ਨਿਵਾਸੀਆਂ ਨੇ ਉਸ ਨੂੰ ਘੇਰਾ ਪਾ ਕੇ ਪਕੜ ਲਿਆ ਅਤੇ ਪਿੰਡ ਵਾਸੀਆਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਗੜ੍ਹਸ਼ੰਕਰ ਦੇ ਜੰਗਲੀ ਜੀਵ ਸੁਰੱਖਿਆ ਦੇ ਉੱਚ ਅਧਿਕਾਰੀਆਂ ਨੂੰ ਫੋਨ ਤੇ ਸੂਚਿਤ ਕੀਤਾ ਕਿ ਜਿਸ ਦੇ ਤਰੁੰਤ ਅਮਲ ਕਰਦਿਆਂ ਉਨ੍ਹਾਂ ਨੇ ਪਿੰਡ ਮਾਲੇਵਾਲ ਕੋਹਲੀ ਆਪਣੀ ਟੀਮ ਨਾਲ ਪਹੁੰਚ ਕੇ ਆਪਣੀ ਗੱਡੀ ਰਾਹੀਂ ਉਸ ਨੂੰ ਗੜ੍ਹਸ਼ੰਕਰ ਲੈ ਕੇ ਜਿੱਥੇ ਉਹ ਇਲਾਜ਼ ਤੋਂ ਬਾਅਦ ਮੁੜ ਬਾਰਾਂਸਿਂਗੇ ਨੂੰ ਜੰਗਲ ਵਿਚ ਛੱਡ ਦੇਣਗੇ। ਇਸ ਮੌਕੇ ਵੱਡੀ ਵਿਚ ਇੱਕਠੇ ਹੋਏ ਨਗਰ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਹੈ ਕੇ ਜੰਗਲੀ ਜੀਵਾਂ ਦਾ ਹੋ ਅਣਅਧਿਕਾਰਿਤ ਸ਼ਿਕਾਰ ਤਰੁੰਤ ਰੋਕਿਆ ਜਾਵੇ ਅਤੇ ਨਜਾਇਜ਼ ਸ਼ਿਕਾਰ ਕਰ ਰਹੇ ਲੋਕਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਅੱਗੇ ਤੋਂ ਬੇਜ਼ੁਬਾਨਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੀਕੇਯੂ ਪੰਜਾਬ (ਇਕਾਈ ਜਲੰਧਰ) ਦੀ ਵਿਸ਼ਾਲ ਮੀਟਿੰਗ 20 ਜਨਵਰੀ ਨੂੰ , ਨਵੀਆਂ ਇਕਾਈਆਂ ਦਾ ਹੋਵੇਗਾ ਐਲਾਨ
Next articleਭਿਆਨਕ ਹਾਦਸਾ: ਤੇਜ਼ ਰਫ਼ਤਾਰ ਰੇਲ ਗੱਡੀਆਂ ਟਕਰਾ ਗਈਆਂ, 21 ਮੌਤਾਂ, 70 ਜ਼ਖਮੀ; 30 ਦੀ ਹਾਲਤ ਗੰਭੀਰ