ਮਜ਼ਦੂਰ ਜਥੇਬੰਦੀਆਂ ਦੇ ਰੇਲ ਰੋਕੂ ਪ੍ਰੋਗਰਾਮ ਨੂੰ ਪੁਲਿਸ ਜਬਰ ਨਾਲ ਦਬਾਉਣ ਅਤੇ ਸੈਂਕੜੇ ਮਜ਼ਦੂਰਾਂ,ਨੂੰ ਗ੍ਰਿਫ਼ਤਾਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਦਫ਼ਤਰ ਨੂੰ ਤਾਲਾ ਲਾਉਣ ਦੀ ਬੀਕੇਯੂ ਪੰਜਾਬ ਨੇ ਜ਼ੋਰਦਾਰ ਸ਼ਬਦਾਂ ਚ ਕੀਤੀ ਨਖੇਧੀ

ਧਰਮਕੋਟ ( ਚੰਦੀ ) ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਆਗੂ ਸੁੱਖ ਗਿੱਲ ਮੋਗਾ ਕੌਮੀ ਜਨਰਲ ਸਕੱਤਰ ਪੰਜਾਬ ਨੇ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਪੇਂਡੂ ਮਜ਼ਦੂਰ ਯੂਨੀਅਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਰੇਲ ਰੋਕੋ ਸੱਦੇ ਨੂੰ ਅਸਫਲ ਕਰਨ ਲਈ ਜਬਰ ਦਾ ਰਾਹ ਅਪਣਾਇਆ ਗਿਆ ਇਹ ਇਨਸਾਨੀਅਤ ਦਾ ਕਤਲ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਆਪਣੀ ਰੋਜੀ ਰੋਟੀ ਲਈ ਸੰਘਰਸ਼ ਕਰ ਰਹੇ ਹਨ ਕੀ ਆਪਣੀ ਰੋਜ਼ੀ ਰੋਟੀ ਦੀ ਮੰਗ ਕਰਨਾ ਗੁਨਾਹ ਹੈ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਵੱਲੋਂ ਮਜ਼ਦੂਰਾਂ ਤੇ ਕੀਤੇ ਲਾਠੀਚਾਰਜ ਅਤੇ ਆਗੂਆਂ ਦੀਆਂ ਕੀਤੀਆਂ ਗ੍ਰਿਫ਼ਤਾਰੀਆਂ ਨੇ ਪੰਜਾਬ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਵੱਲੋਂ ਲੈਂਡ ਸੀਲਿੰਗ ਐਕਟ ਲਾਗੂ ਕਰਵਾਉਣ,ਪੱਕੇ ਰੁਜ਼ਗਾਰ,ਦਿਹਾੜੀ ਵਿੱਚ ਵਾਧੇ,ਫਾਇਨਾਂਸ ਕੰਪਨੀਆਂ/ਬੈਂਕਾਂ ਆਦਿ ਦੇ ਕਰਜ਼ੇ ਮੁਆਫ਼ ਕਰਵਾਉਣ ਆਦਿ ਜਾਇਜ਼ ਮੰਗਾਂ ਲਈ ਕੀਤਾ ਜਾ ਰਿਹਾ ਸੰਘਰਸ਼ ਬਿਲਕੁੱਲ ਜਾਇਜ਼ ਹੈ। ਅੱਜ ਮਜ਼ਦੂਰ ਵਰਗ ਦੀ ਤਰਸਯੋਗ ਹਾਲਤ ਲਈ ਸਰਕਾਰਾਂ ਜ਼ਿੰਮੇਵਾਰ ਹਨ ਅਤੇ ਕੋਈ ਸੁਣਵਾਈ ਨਾ ਹੋਣ ਦੀ ਹਾਲਤ ਵਿੱਚ ਉਨ੍ਹਾਂ ਕੋਲ ਸੰਘਰਸ਼ ਦਾ ਰਾਹ ਹੀ ਬਚਦਾ ਹੈ।ਆਗੂਆਂ ਕਿਹਾ ਕਿ ਮਜ਼ਦੂਰਾਂ ਉੱਤੇ ਲਾਠੀਚਾਰਜ ਅਤੇ ਗ੍ਰਿਫਤਾਰੀ ਦਾ ਮਤਲਬ ਮਜ਼ਦੂਰ ਹਿੱਤਾਂ ਲਈ ਚੱਲ ਰਹੇ ਸ਼ੰਘਰਸ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣਾ ਹੈ ਲੋਕਤੰਤਰ ਦਾ ਗਲ਼ਾ ਘੁੱਟਣਾ ਹੈ।ਆਗੂਆਂ ਨੇ ਕਿਰਤੀ ਕਿਸਾਨ ਯੂਨੀਅਨ ਦੇ ਜਲੰਧਰ ਸਥਿਤ ਸੂਬਾ ਦਫ਼ਤਰ ਵਿਖੇ ਛਾਪੇਮਾਰੀ ਕੀਤੀ ਗਈ ਦਫ਼ਤਰੀ ਸਟਾਫ ਨੂੰ ਹਿਰਾਸਤ ਚ ਲੈਕੇ,ਦਫਤਰ ਨੂੰ ਤਾਲਾ ਲਾ ਕੇ ਚਾਬੀਆਂ ਪੁਲਿਸ ਨਾਲ ਲੈ ਗਈ।
ਇਸ ਮੌਕੇ ਸੁੱਖਾ ਸਿੰਘ ਵਿਰਕ ਜਿਲ੍ਹਾ ਪ੍ਰਧਾਨ,ਸਾਬ ਸਿੰਘ ਦਾਨੇ ਵਾਲਾ ਬਲਾਕ ਪ੍ਰਧਾਨ,ਹਰਬੰਸ ਸਿੰਘ ਜਨਰਲ ਸਕੱਤਰ,ਕੇਵਲ ਸਿੰਘ ਖਹਿਰਾ ਜਿਲ੍ਹਾ ਪ੍ਰਧਾਨ ਜਲੰਧਰ,ਨਰਿੰਦਰ ਸਿੰਘ ਬਾਜਵਾ ਬਲਾਕ ਪ੍ਰਧਾਨ,ਲਖਬੀਰ ਸਿੰਘ ਗੋਬਿੰਦਪੁਰ ਮੁੱਖ ਸਲਾਹਕਾਰ,ਅੰਮ੍ਰਿਤਪਾਲ ਸਿੰਘ ਕਿਲੀ,ਬਲਦੇਵ ਸਿੰਘ ਵਾਈਆਂ,ਗੁਰਚਰਨ ਸਿੰਘ ਪੀਰ ਮੁਹੰਮਦ,ਜੋਗਾ ਸਿੰਘ ਪੀਰ ਮੁਹੰਮਦ,ਸਲਿੰਦਰ ਸਿੰਘ ਪੀਰ ਮੁਹੰਮਦ,ਰਸਾਲ ਸਿੰਘ ਢੋਲੇਵਾਲਾ ਜਿਲ੍ਹਾ ਪ੍ਰਧਾਨ,ਗੁਰਲਾਲ ਸਿੰਘ ਸ਼ੀਆਂ ਪਾੜੀ,ਸੁੱਚਾ ਸਿੰਘ ਢੋਲੇਵਾਲਾ,ਜਸਵੰਤ ਸਿੰਘ ਲੋਹਗੜ੍ਹ ਮੀਤ ਪ੍ਰਧਾਨ ਜਲੰਧਰ,ਮਨਦੀਪ ਸਿੰਘ ਮੰਨਾਂ ਬਲਾਕ ਪ੍ਰਧਾਨ,ਕਾਰਜ ਸਿੰਘ ਮਸੀਤਾਂ ਬਲਾਕ ਪ੍ਰਧਾਨ,ਸੁਰਜੀਤ ਸਿੰਘ ਕੋਟ ਮੁਹੰਮਦ ਖਾਂ ਤਹਿਸੀਲ ਪ੍ਰਧਾਨ,ਹਰਦਿਆਲ ਸਿੰਘ ਸਰਪੰਚ ਸ਼ਾਹ ਵਾਲਾ,ਲਖਬੀਰ ਸਿੰਘ ਅਟਾਰੀ ਕਿਸਾਨ ਆਗੂ,ਬਖਸ਼ੀਸ਼ ਸਿੰਘ ਰਾਮਗੜ੍ਹ ਹੈਡ ਕੈਸ਼ੀਅਰ,ਹਰਦੀਪ ਸਿੰਘ ਕਰਮੂੰਵਾਲਾ ਬਲਾਕ ਪ੍ਰਧਾਨ,ਲਖਵਿੰਦਰ ਸਿੰਘ ਕਰਮੂੰਵਾਲਾ ਮੀਤ ਪ੍ਰਧਾਨ ਫਿਰੋਜਪੁਰ,ਫਤਿਹ ਸਿੰਘ ਭਿੰਡਰ ਮੀਤ ਪ੍ਰਧਾਨ ਪੰਜਾਬ,ਗੁਰਨੇਕ ਸਿੰਘ ਦੌਲਤਪੁਰਾ ਬਲਾਕ ਪ੍ਰਧਾਨ,ਪਰਮਜੀਤ ਸਿੰਘ ਗਦਾਈਕੇ ਜਿਲ੍ਹਾ ਪ੍ਰਧਾਨ,ਚਮਕੌਰ ਸਿੰਘ ਜਨਰਲ ਸਕੱਤਰ,ਪ੍ਰਗਟ ਸਿੰਘ ਲਹਿਰਾ ਐਗਜੈਕਟਿਵ ਮੈਂਬਰ ਪੰਜਾਬ,ਗੁਰਦੇਵ ਸਿੰਘ ਵਾਰਿਸ ਵਾਲਾ ਸਰਪ੍ਰਸਤ,ਗੁਰਜੀਤ ਸਿੰਘ ਭਿੰਡਰ ਯੂਥ ਆਗੂ,ਆਦਿ ਕਿਸਾਨ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -537
Next articleਸੰਜੀਵ ਬਾਂਸਲ ਵੱਲੋਂ ਮਾਤਾ ਗੁਰਦੇਵ ਕੌਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ