ਸੰਜੀਵ ਬਾਂਸਲ ਵੱਲੋਂ ਮਾਤਾ ਗੁਰਦੇਵ ਕੌਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

 ਦਿੜ੍ਹਬਾ   ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਸਾਹਿਤ ਅਤੇ ਸੱਭਿਆਚਾਰ ਮੰਚ ਦਿੜ੍ਹਬਾ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਜਾਗਰਣ ਅਖ਼ਬਾਰ ਦੇ ਦਿੜ੍ਹਬਾ ਤੋ ਸੀਨੀਅਰ ਪੱਤਰਕਾਰ ਮਾਸਟਰ ਹਰਮੇਸ਼ ਸਿੰਘ ਮੇਸ਼ੀ ਦੇ ਸਤਿਕਾਰਯੋਗ ਮਾਤਾ ਗੁਰਦੇਵ ਕੌਰ ਜੀ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ ਸੀ । ਬਾਂਸਲ’ਜ ਗਰੁੱਪ ਸੂਲਰ ਘਰਾਟ ਦੇ ਐਮ ਡੀ ਸ੍ਰੀ ਸੰਜੀਵ ਬਾਂਸਲ ਨੇ ਮਾਸਟਰ ਮੇਸ਼ੀ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਇਨਸਾਨ ਨੂੰ ਮਾਂ ਦੇ ਪਿਆਰ ਦਾ ਬਦਲ ਕਿਸੇ ਰੂਪ ਵਿਚ ਵੀ ਨਹੀਂ ਮਿਲ ਸਕਦਾ। ਮਾਂ ਦਾ ਕਰਜ਼ ਅਸੀ ਕਦੇ ਵੀ ਨਹੀਂ ਉਤਾਰ ਸਕਦੇ । ਉਹਨਾਂ ਸਤਿਗੁਰੂ ਅੱਗੇ ਅਰਦਾਸ ਕਰਦਿਆ ਕਿਹਾ ਕਿ ਵਿੱਛੜੀ ਆਤਮਾ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਦੇਵੇ । ਇਸ ਮੌਕੇ ਹੋਰਨਾਂ ਤੋ ਇਲਾਵਾ ਇੰਜ: ਸੁਖਵੰਤ ਸਿੰਘ ਧੀਮਾਨ,  ਇੰਡਸਟਰੀ ਚੈਂਬਰ ਦਿੜ੍ਹਬਾ ਦੇ ਪ੍ਰਧਾਨ ਵਿਤੇਸ਼ ਗਰਗ, ਗੁਰਤੇਜ ਸਿੰਘ ਸਰਪੰਚ ਸੂਲਰ ਘਰਾਟ, ਕਿਸਾਨ ਨੇਤਾ ਰਣ ਸਿੰਘ ਚੱਠਾ, ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਸਤਪਾਲ ਸਿੰਘ ਮਾਹੀ ਆਦਿ ਨੇ  ਵੀ ਮਾਸਟਰ ਹਰਮੇਸ਼ ਸਿੰਘ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ https://play.google.com/store/apps/details?id=in.yourhost.samajweekly

Previous articleਮਜ਼ਦੂਰ ਜਥੇਬੰਦੀਆਂ ਦੇ ਰੇਲ ਰੋਕੂ ਪ੍ਰੋਗਰਾਮ ਨੂੰ ਪੁਲਿਸ ਜਬਰ ਨਾਲ ਦਬਾਉਣ ਅਤੇ ਸੈਂਕੜੇ ਮਜ਼ਦੂਰਾਂ,ਨੂੰ ਗ੍ਰਿਫ਼ਤਾਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਦਫ਼ਤਰ ਨੂੰ ਤਾਲਾ ਲਾਉਣ ਦੀ ਬੀਕੇਯੂ ਪੰਜਾਬ ਨੇ ਜ਼ੋਰਦਾਰ ਸ਼ਬਦਾਂ ਚ ਕੀਤੀ ਨਖੇਧੀ
Next articleਉਪਲੀ ਪਿੰਡ ਦੇ ਸੇਵਾ ਨਿਵਿਰਤ ਮੁਲਾਜ਼ਮਾਂ ਦੀ ਪਲੇਠੀ ਮੀਟਿੰਗ ਹੋਈ