ਬੀਕੇਯੂ ਪੰਜਾਬ ਦੇ ਸੂਬਾ ਆਗੂ ਸੁੱਖ ਗਿੱਲ ਮੋਗਾ ਅਤੇ ਸਾਥੀਆਂ ਦਾ ਕਪੂਰਥਲਾ ਜਿਲ੍ਹੇ ਚ ਹੋਇਆ ਵਿਸ਼ੇਸ਼ ਸਨਮਾਨ

ਜਥੇਬੰਦੀ ਨੇ ਪਰਿਵਾਰ ਨਾਲ 20 ਲੱਖ ਦੀ ਹੋਈ ਠੱਗੀ ਦੇ ਪੈਸੇ ਕਰਵਾਏ ਵਾਪਸ
ਧਰਮਕੋਟ ( ਚੰਦੀ ) -ਬੀਤੇ ਦਿਨੀ ਫਿਲੌਰ ਦੇ ਇੱਕ ਏਜੰਟ ਵੱਲੋਂ ਕਪੂਰਥਲਾ ਜਿਲ੍ਹੇ ਦੇ ਪਿੰਡ ਕੋਲੀਆਂ ਵਾਲਾ ਦੇ ਪਰਮਜੀਤ ਸਿੰਘ ਨਾਲ ਹੋਈ ਵੀਹ ਲੱਖ ਦੀ ਠੱਗੀ ਦੇ ਪੈਸੇ ਵਾਪਸ ਕਰਵਾਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਆਗੂ ਸੁੱਖ ਗਿੱਲ ਮੋਗਾ ਕੌਮੀ ਜਨਰਲ ਸਕੱਤਰ ਪੰਜਾਬ ਅਤੇ ਸਾਥੀਆਂ ਨੇ ਇਨਸਾਫ ਦਵਾਇਆ ਅਤੇ ਉਪਰੰਤ ਪਰਿਵਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਲਈ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਏ ਗਏ ਅਤੇ ਜਥੇਬੰਦੀ ਨੂੰ ਘਰ ਸੱਦ ਕੇ ਸਰਿਪਾਓ ਅਤੇ ਲੋਈਆਂ ਦੇ ਕੇ ਜਥੇਬੰਦੀ ਦੇ ਸਾਰੇ ਆਗੂਆਂ ਦਾ ਸਨਮਾਨ ਕੀਤਾ ਗਿਆ,ਇਸ ਮੌਕੇ ਸੁੱਖ ਗਿੱਲ ਮੋਗਾ,ਪ੍ਰਗਟ ਸਿੰਘ ਲਹਿਰਾ ਅਤੇ ਕੇਵਲ ਸਿੰਘ ਖਹਿਰਾ ਜਿਲ੍ਹਾ ਪ੍ਰਧਾਨ ਜਲੰਧਰ ਨੇ ਕਿਸਾਨਾਂ ਨੂੰ ਸੰਬੋਧਨ ਵੀ ਕੀਤਾ ਅਤੇ ਆਈਆਂ ਹੋਈਆਂ ਸੰਗਤਾ ਦਾ ਧੰਨਵਾਦ ਕੀਤਾ,ਇਸ ਮੌਕੇ ਦਵਿੰਦਰ ਸਿੰਘ ਕੋਟ ਈਸੇ ਖਾਂ ਸ਼ਹਿਰੀ ਪ੍ਰਧਾਨ,ਲਖਵਿੰਦਰ ਸਿੰਘ ਕਰਮੂੰਵਾਲਾ ਮੀਤ ਪ੍ਰਧਾਨ,ਗੁਰਚਰਨ ਸਿੰਘ ਢਿੱਲੋਂ ਇਕਾਈ ਪ੍ਰਧਾਨ,ਗੁਰਜੀਤ ਸਿੰਘ ਭਿੰਡਰ ਯੂਥ ਆਗੂ,ਲਾਲਜੀਤ ਸਿੰਘ ਭੁੱਲਰ,ਗੁਰਚਰਨ ਸਿੰਘ ਪੀਰ ਮੁਹੰਮਦ,ਅਮਰਿੰਦਰ ਸਿੰਘ ਖੰਬੇ,ਨਰਿੰਦਰ ਸਿੰਘ ਬਾਜਵਾ ਬਲਾਕ ਪ੍ਰਧਾਨ,ਲਖਵੀਰ ਸਿੰਘ ਗੋਬਿੰਦਪੁਰ ਮੁੱਖ ਸਲਾਹਕਾਰ,ਜਸਵੰਤ ਸਿੰਘ ਲੋਹਗੜ੍ਹ ਮੀਤ ਪ੍ਰਧਾਨ,ਡਾ ਐਮ ਪੀ ਸਿੰਘ,ਜਸਵੀਰ ਸਿੰਘ ਭਦਮਾਂ,ਤਜਿੰਦਰ ਸਿੰਘ ਸੈਕਟਰੀ ਬਲਾਕ ਪ੍ਰਧਾਨ,ਤਜਿੰਦਰ ਸਿੰਘ ਮਿੰਟਾ,ਪੀਟਰ ਬਾਲੋਕੀ ਆਦਿ ਕਿਸਾਨ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article ਭਾਰਤ ਦੀ ਪਹਿਲੀ ਅਧਿਆਪਕਾ
Next articleਈ ਵੀ ਐੱਮ ਮਸ਼ੀਨਾਂ ਤੇ ਬੇਭਰੋਸਗੀ ਕਿਉਂ…?