2 ਚੋਰ ਚੋਰੀ ਦੇ ਸਮਾਨ ਸਮੇਤ ਕਾਬੂ

ਫੋਟੋ ਕੈਪਸ਼ਨ. ਚੋਰੀ ਦੇ ਸਮਾਨ ਨਾਲ ਫੜੇ ਗਏ ਦੋਸ਼ੀ ਪੁਲੀਸ ਪਾਰਟੀ ਨਾਲ।

ਸੁਲਤਾਨਪੁਰ ਲੋਧੀ (ਸਮਾਜ ਵੀਕਲੀ) ( ਕੌੜਾ )-  ਪਿੰਡ ਦੀਪੇਵਾਲ ਵਿਖੇ ਗੁੱੱਗਾ ਜਾਹਰ ਪੀਰ ਦੀ ਜਗ੍ਹਾ ਤੇ ਹੋਈ ਚੋਰੀ ਦੇ ਸੰਬੰਧ ਵਿੱਚ ਥਾਨਾ ਸੁਲਤਾਨਪੁਰ ਲੋਧੀ ਪੁਲਿਸ ਨੇ ਇਸ ਕੇਸ’ਚ ਨਾਮਜਦ ਦੋ ਲੋੜੀਦੇ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਸੁਲਤਾਨਪੁਰ ਲੋਧੀ ਐਸ ਆਈ ਹਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੀਪੇਵਾਲ ਦੀ ਇੱਕ ਔਰਤ ਜਸਬੀਰ ਕੌਰ ਪਤਨੀ ਬੂਟਾ ਸਿੰਘ ਨੇ ਪੁਲਸ ਨੂੰ ਦਿੱਤੀ ਲਿਖਤ ਸ਼ਿਕਾਇਤ’ਚ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਬੂਟਾ ਸਿੰਘ ਗੁੱਗਾ ਜਾਹਰ ਪੀਰ ਦੀ ਜਗ੍ਹਾ ਜੋ ਉਨਾਂ ਦੇ ਘਰ ਬਣੀ ਹੋਈ ਹੈ ਉਥੇ ਰਹਿਦੇ ਹਨ ਅਤੇ ਸੇਵਾ ਕਰਦੇ ਹਨ ।

ਬੀਤੀ 7 ਦਸੰਬਰ ਨੂੰ ਉਸ ਦੇ ਪਤੀ ਬੂਟਾ ਸਿੰਘ ਦੇ ਭਵਾਨੀ ਪੁਰ ਦੇ ਕੋਲ ਕਿਸੇ ਨੇ ਸੱਟਾਂ ਮਾਰਨ ਸਬੰਧੀ ਜਦੋਂ ਫੋਨ’ਤੇ ਦੱਸਿਆ ਤਾਂ ਉਹ ਆਪਣੀ ਧੀ-ਜਵਾਈ ਦੇ ਨਾਲ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਉਣ ਚਲੇ ਗਏ ਸਨ ਤਾਂ ਅਗਲੀ ਸਵੇਰ ਪਿੰਡ ਦੇ ਸਰਪੰਚ ਦੇ ਲੜਕੇ ਨੇ ਫੋਨ ਤੇ ਦੱਸਿਆ ਕਿ ਸਾਡੇ ਘਰ ਦਾ ਪਿਛਲਾ ਦਰਵਾਜਾ ਖੁਲਾ ਹੈ ਤੇ ੳਪੁਰਲੇ ਕਮਰਿਆ ਦੇ ਦਰਵਾਜੇ ਖੋਲ ਕੇ ਕਿਸੇ ਨੇ ਚੋਰੀ ਕੀਤੀ ਲਗਦੀ ਹੈ ਜਿਸ ਤੋ ਉਪਰੰਤ ਉਹ ਆਪਣੇ ਪਤੀ ਬੂਟਾ ਸਿੰਘ ਤੇ ਆਪਣੇ ਧੀ ਜਵਾਈ ਨਾਲ ਪਿੰਡ ਆ ਕੇ ਦੇਖਿਆ ਕਿ ਘਰ ਦਾ ਪਿਛਲਾ ਲੋਹੇ ਦਾ ਗੇਟ ਖੁਲਾ ਸੀ ਅਤੇ ਉਪਰਲੇ ਕਮਰਿਆਂ ਵਿੱਚ ਅਲ਼ਮਾਰੀਆਂ ਤੋੜ ਕੇ ਚੋਰਾਂ ਨੇ ਕੀਮਤੀ ਸਮਾਨ ,ਨਗਦੀ,ਸੋਨੇ ਦੇ ਗਹਿਣੇ,ਐਲ ਸੀ ਡੀ ,ਰਸੋਈ ਦੇ ਭਾਂਡੇ,ਗੈਸ ਸਲੰਡਰ,ਖੰਡ ਦੇ ਬੋਰੇ ਅਤੇ ਘਿਉ ਦਾ ਟੀਨ ਚੋਰੀ ਕਰ ਲਿਆ ਹੈ।

ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਨੇ ਜਸਬੀਰ ਕੌਰ ਦੇ ਬਿਆਨਾਂ ਦੇ ਅਧਾਰ ਤੇ ਕੇਸ ਦਰਜ ਕਰਕੇ ਤਫਤੀਸ਼ ਅਸਲ ਵਿੱਚ ਲਿਆਦੀ ਤਾਂ ਕੇਸ ‘ਚ ਨਾਮਜਦ 2ੋ ਚੋਰਾਂ ਨੂੰ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ ਕੀਤਾ ਹੈ।ਉਨਾਂ ਦੱਸਿਆ ਕਿ ਕੇਸ’ਚ ਸ਼ਰਨਜੀਤ ਸਿੰਘ ਉਰਫ ਸ਼ਨੀ ਪੁੱਤਰ ਸੋਢੀ ਵਾਸੀ ਦੀਪੇਵਾਲ ਅਤੇ ਦਲਜੀਤ ਸਿੰਘ ਉਰਫ ਭੋਲਾ ਪੁੱਤਰ ਮਲਕੀਤ ਸਿੰਘ ਵਾਸੀ ਦੀਪੇਵਾਲ ਨੂੰ ਚੋਰੀ ਸ਼ੁਦਾ 2 ਸਲੰਡਰਾਂ ਅਤੇ ਹੋਰ ਸਮਾਨ ਸਮੇਤ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੰਨਾ ਨੂੰ ਮਾਨਯੋਗ ਜੱਜ ਸਾਹਿਬ ਨੇ 2 ਦਿੰਨਾ ਦਾ ਪੁਲੀਸ ਰਿਮਾਂਡ ਦਿੱਤਾ ਹੈ ਜਿਸ ਦੌਰਾਂਨ ਪੁਛ-ਗਿਛ’ਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ।

Previous articleਯੂਕੇ ਅਤੇ ਭਾਰਤ ਦਰਮਿਆਨ ਉਡਾਣਾਂ ਦੀ ਪਾਬੰਦੀ 7 ਜਨਵਰੀ, 2021 ਤੱਕ ਵਧਾਈ ਗਈ
Next article“ਲੱਗੀ ਪਿਆਸ਼ ਨੇਤਰਾਂ ਨੂੰ…..।”