
ਪੁਲਿਸ ਪਬਲਿਕ ਦੀਆਂ ਸਮੱਸਿਆਂਵਾਂ ਵੱਲ ਧਿਆਨ ਦੇਵੇ – ਲਖਵੀਰ ਸਿੰਘ, ਨਰਿੰਦਰ ਬਾਜਵਾ
ਮਹਿਤਪੁਰ,(ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਬੀਕੇਯੂ ਪੰਜਾਬ ਦੀ ਮਹੀਨਾਵਾਰ ਮੀਟਿੰਗ ਮਹਿਤਪੁਰ ਬਲਾਕ ਦੇ ਪਿੰਡ ਖੁਰਲਾ ਪੁਰ ਵਿਖੇ ਸਰਪੰਚ ਗੁਰਮੁਖ ਸਿੰਘ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ਵਿਚ ਹਾਜ਼ਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਅਤੇ ਨਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਕਿਸਾਨ ਵੀਰਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਮਹਿਤਪੁਰ ਇਲਾਕੇ ਵਿਚ ਚੋਰੀਆਂ, ਲੁੱਟ ਖੋਹ, ਨਸ਼ਾ ਤਸ਼ਕਰੀ, ਨਜਾਇਜ਼ ਮਾਇੰਨਗ ਪੂਰੇ ਜ਼ੋਰਾਂ ਤੇ ਹੈ ਪੁਲਿਸ ਵੱਲੋਂ ਪਬਲਿਕ ਦੀਆਂ ਸਮੱਸਿਆਂਵਾਂ ਵੱਲ ਬਣਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਚਲਦੀ ਮੀਟਿੰਗ ਵਿਚ ਇਕੱਤਰ ਵਰਕਰਾਂ ਵੱਲੋਂ ਇਜੰਟਾ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਕੀਤੀ ਲੁੱਟ, ਮੋਟਰਾਂ ਤੋਂ ਚੋਰਾ ਵੱਲੋਂ ਚੋਰੀ ਕੀਤੇ ਜਾ ਰਹੇ ਸਟਾਟਰ, ਕੇਬਲਾਂ, ਟਰਾਂਸਫਾਰਮਰਾਂ, ਅਤੇ ਡੀ ਏ ਪੀ ਖਾਦ ਦੀ ਕਿਲਤ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ, ਸਤਨਾਮ ਸਿੰਘ ਲੋਹਗੜ੍ਹ ਇਲੈਕਟਿਵ ਮੈਂਬਰ ਪੰਜਾਬ, ਸੋਢੀ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਗੁਰਦੀਪ ਸਿੰਘ ਮੁਨੀਮ ਤਹਿਸੀਲ ਪ੍ਰਧਾਨ, ਡਾਕਟਰ ਮਹਿੰਦਰਪਾਲ ਸਿੰਘ ਤਹਿਸੀਲ ਪ੍ਰਧਾਨ, ਗੁਰਮੁਖ ਸਿੰਘ ਸਰਪੰਚ ਖੁਰਲਾ ਪੁਰ, ਹਰਜਿੰਦਰ ਸਿੰਘ ਚੰਦੀ ਪ੍ਰੈਸ ਸਕੱਤਰ ਪੰਜਾਬ, ਸ਼ਿੰਗਾਰਾ ਸਿੰਘ ਸਾਬਕਾ ਸਰਪੰਚ, ਨਗਿੰਦਰ ਸਿੰਘ ਪਰਜੀਆ, ਪਰਮਜੀਤ ਸਿੰਘ ਨਾਰੰਗਪੁਰ, ਕਾਕਾ ਆਦਰਮਾਨ, ਕਰਮ ਸਿੰਘ, ਹਰਭਜਨ ਸਿੰਘ ਜਨਰਲ ਸਕੱਤਰ ਨੂਰਮਹਿਲ, ਮਹਿੰਦਰ ਸਿੰਘ ਅਵਾਣ ਖਾਲਸਾ, ਧਰਮਪਾਲ ਸਿੰਘ, ਕਸ਼ਮੀਰ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ, ਰਾਮ ਸਿੰਘ ਪੰਚ, ਜਸਵੀਰ ਸਿੰਘ, ਕਰਮਜੀਤ ਸਿੰਘ, ਬਲਵਿੰਦਰ ਸਿੰਘ, ਸਰਬਜੀਤ ਸਿੰਘ ਨੰਬਰਦਾਰ, ਸੰਤੋਖ ਸਿੰਘ, ਜਗਦੇਵ ਸਿੰਘ ਪੰਚ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj


