ਕਿਸਾਨਾਂ ਦੀ ਲੁੱਟ – ਖਸੁੱਟ ਦਾ ਮੁੱਦਾ ਗੂੰਜਿਆ
30 ਦੇ ਟਰੈਕਟਰ ਮਾਰਚ ਦੀਆਂ ਡਿਊਟੀਆਂ ਲਗਾਈਆਂ
ਮਹਿਤਪੁਰ, (ਸਮਾਜ ਵੀਕਲੀ) (ਪੱਤਰ ਪ੍ਰੇਰਕ )- ਬੀਕੇਯੂ ਪੰਜਾਬ ਦੀ ਜਲੰਧਰ ਇਕਾਈ ਵੱਲੋਂ ਮਹੀਨਾਵਾਰ ਮੀਟਿੰਗ ਪਿੰਡ ਆਦਰਮਾਨ ਵਿਖੇ ਹੋਈ, ਮੀਟਿੰਗ ਦੌਰਾਨ ਜਥੇਬੰਦੀ ਦੇ ਆਗੂਆਂ ਵੱਲੋਂ ਆਪਣੇ ਵਿਚਾਰ ਰੱਖਦਿਆਂ ਆਪਸੀ ਭਾਈਚਾਰਾ ਕਾਇਮ ਰੱਖਣ ਤੇ ਜੋਰ ਦਿੱਤਾ। ਇਸ ਮੀਟਿੰਗ ਦੌਰਾਨ ਦੁਕਾਨਾਂ ਵੱਲੋਂ ਮੱਕੀ ਦੇ ਨਕਲੀ ਬੀਜ, ਅਤੇ ਖਾਦ ਨਾਲ ਜ਼ਬਰੀ ਵੇਚੀਆਂ ਜਾ ਰਹੀਆਂ ਦਵਾਈ ਦੀਆਂ ਕਿੱਟਾਂ ਦਾ ਮੁੱਦਾ ਗੂੰਜਿਆ ਇਸ ਮੌਕੇ 30 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰ ਵੱਲੋਂ ਜਬਰਨ ਜ਼ਮੀਨ ਅਕਵਾਇਰ ਕਰਨ ਦੇ ਮੁੱਦੇ ਤੇ ਸਰਕਾਰ ਵਿਰੁੱਧ ਕੱਢੇ ਜਾ ਰਹੇ ਟਰੈਕਟਰ ਮਾਰਚ ਨੂੰ ਲੈ ਕੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਅਹੁਦੇਦਾਰਾਂ ਵੱਲੋਂ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦਾ ਸਮਰਥਨ ਕੀਤਾ ਅਤੇ ਉਥੇ ਟਰੈਕਟਰ ਮਾਰਚ ਵਿੱਚ ਲੁਧਿਆਣਾ ਵਿਖੇ ਪੁੱਜਣ ਦੀ ਅਪੀਲ ਵੀ ਕੀਤੀ।ਇਸ ਮੌਕੇ ਯੂਨੀਅਨ ਵੱਲੋਂ ਨਿਰਪੱਖ ਪੱਤਰਕਾਰੀ ਅਵਾਰਡ ਮਿਲਣ ਤੇ ਪੱਤਰਕਾਰ ਚੰਦੀ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲਖਵੀਰ ਸਿੰਘ ਗੋਬਿੰਦਪੁਰ ਜ਼ਿਲਾਂ ਪ੍ਰਧਾਨ, ਹਰਜਿੰਦਰ ਸਿੰਘ ਚੰਦੀ ਸੂਬਾ ਪ੍ਰੈਸ ਸਕੱਤਰ ਪੰਜਾਬ , ਨਰਿੰਦਰ ਸਿੰਘ ਬਾਜਵਾ ਕੌਰ ਕਮੇਟੀ ਮੈਂਬਰ ਪੰਜਾਬ , ਸਤਨਾਮ ਸਿੰਘ ਲੋਹਗੜ੍ਹ ਐਗਜੇਕਟਵ ਮੈਂਬਰ, ਪੱਤਰਕਾਰ ਹਰਦੀਪ ਸਿੰਘ, ਜ਼ਿਲ੍ਹਾ ਯੂਥ ਪ੍ਰਧਾਨ ਰਮਨਜੀਤ ਸਿੰਘ ਸਮਰਾ, ਗੁਰਜੰਟ ਸਿੰਘ ਸਮਰਾ ਆਦਰਮਾਨ , ਜ਼ਿਲ੍ਹਾ ਮੀਤ ਪ੍ਰਧਾਨ ਸੋਢੀ ਸਿੰਘ, ਤਹਿਸੀਲ ਪ੍ਰਧਾਨ ਗਰਦੀਪ ਸਿੰਘ, ਤਹਿਸੀਲ ਪ੍ਰਧਾਨ ਮਹਿੰਦਰ ਸਿੰਘ, ਤਜਿੰਦਰਪਾਲ ਸਿੰਘ ਸਰਪੰਚ, ਇਕਬਾਲ ਸਿੰਘ ਜ਼ਿਲ੍ਹਾ ਸਕੱਤਰ, ਗੁਰਮੁਖ ਸਿੰਘ ਸਰਪੰਚ, ਮਹਿੰਦਰ ਸਿੰਘ ਅਵਾਣ ਖਾਲਸਾ, ਰਣਜੀਤ ਸਿੰਘ ਕੌਹਾੜ, ਬਲਕਾਰ ਸਿੰਘ ਗੋਰਾ, ਹਰਭਜਨ ਸਿੰਘ, ਜਸਪ੍ਰੀਤ ਸਿੰਘ ਰੁੜਕੀ, ਬਲਵਿੰਦਰ ਸਿੰਘ ਸਰਪੰਚ, ਕੁਲਦੀਪ ਸਿੰਘ ਜਰਨਲ ਸਕੱਤਰ, ਸੁਖਦੇਵ ਸਿੰਘ ਕੰਬੋਜ, ਬਲਵੰਤ ਸਿੰਘ, ਬਲਜੀਤ ਸਿੰਘ, ਲਾਡੀ ਜੰਮੂ, ਪਾਲ ਸਿੰਘ ਬੀਟਲ ਝੁਗੀਆਂ, ਸਰਪੰਚ ਗੁਰਚਰਨ ਸਿੰਘ, ਮਨਜੀਤ ਸਿੰਘ ਸਾਬਕਾ ਸਰਪੰਚ, ਜਗਤਾਰ ਸਿੰਘ, ਗੁਰਜੰਟ ਸਿੰਘ, ਤਰਸੇਮ ਸਿੰਘ, ਨਰਿੰਦਰ ਸਿੰਘ ਲੰਬੜਦਾਰ, ਹੁਕਮ ਸਿੰਘ ਫੌਜੀ, ਤਰਸੇਮ ਸਿੰਘ ਮੰਗ, ਪੂਰਨ ਸਿੰਘ ਮੰਡ, ਕੁਲਵੰਤ ਸਿੰਘ ਵੇਹਰਾ, ਅਰਸ਼ਦੀਪ ਸਿੰਘ ਆਦਰਾਮਾਨ, ਨਗਿੰਦਰ ਸਿੰਘ ਪਰਜੀਆ, ਪਰਮਜੀਤ ਸਿੰਘ ਨਾਰੰਗਪੁਰ, ਜਗਜੀਤ ਸਿੰਘ ਸਾਬਕਾ ਸਰਪੰਚ ਆਦਿ ਕਿਸਾਨ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



