ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਜਲੰਧਰ ਜਿਲ੍ਹੇ ਦੀ ਮੀਟਿੰਗ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਹੇਠ ਪਿੰਡ ਆਦਰਾਮਾਨ ਪਿੰਡ ਵਿਖੇ ਜਿਲ੍ਹਾ ਪ੍ਰਧਾਨ ਲਖਬੀਰ ਸਿੰਘ ਗੋਬਿੰਦਪੁਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਂਬਰ ਪੰਜਾਬ ਅਤੇ ਰਮਨਜੀਤ ਸਿੰਘ ਸਮਰਾ ਜਿਲ੍ਹਾ ਯੂਥ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ ,ਆਗੂਆ ਨੇ ਆਪਣੇ ਵਿਚਾਰ ਰੱਖਦਿਆਂ ਕਣਕ ਦੀ ਖਰੀਦ ਅਤੇ ਝੋਨੇ ਦੀ ਕਿਹੜੀ ਵਰਾਇਟੀ ਸਰਕਾਰ ਵੱਲੋਂ ਬੀਜਣ ਲਈ ਕਿਹਾ ਗਿਆ ਹੈ ਮੀਟਿੰਗ ਵਿੱਚ ਮੁੱਖ ਮੁੱਦਾ ਰਿਹਾ , ਇਸ ਮੌਕੇ ਨਰਿੰਦਰ ਸਿੰਘ ਬਾਜਵਾ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਲਦੀ ਹੀ ਮਾਰਕੀਟ ਕਮੇਟੀ ,ਆੜ੍ਹਤੀ ਵਰਗ ,ਸ਼ੈਲਰ ਮਾਲਕ, ਪ੍ਰਸ਼ਾਸਨ ਅਤੇ ਸਰਕਾਰ ਨਾਲ ਇੱਕ ਮੀਟਿੰਗ ਕੀਤੀ ਜਾਵੇਗੀ ਤਾ ਕਿ ਸਰਕਾਰ ਵਲੋਂ ਜੋ ਵਰਾਇਟੀ ਬਿਜਾਈ ਜਾਵੇ ਉਸ ਦੀ ਖਰੀਦ ਵੀ ਯਕੀਨੀਂ ਬਣਾਈ ਜਾਵੇ। ਇਸ ਮੌਕੇ ਕਿਸਾਨ ਯੂਨੀਅਨ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਕਿ ਹਾਈਬ੍ਰੈਡ ਬੀਜ ਬਿਲਕੁਲ ਨਾ ਬੀਜੇ ਜਾਣ ਕਿਉਂਕਿ ਸ਼ੈਲਰ ਮਾਲਕਾਂ ਨੇ ਹਾਈਬ੍ਰੈਡ ਬੀਜ ਦੇ ਨਾਂ ਹੇਠ ਦੂਜੀਆਂ ਵਰਾਇਟੀਆਂ ਦੀ ਵੀ ਲੁੱਟ ਕਰਨੀ ਹੈ। ਇਸ ਮੌਕੇ ਸੋਢੀ ਸਿੰਘ ਜਿਲ੍ਹਾ ਮੀਤ ਪ੍ਰਧਾਨ, ਗਰਦੀਪ ਸਿੰਘ ਤਹਿਸੀਲ ਪ੍ਰਧਾਨ ,ਡਾ ਮਹਿੰਦਰ ਪਾਲ ਸਿੰਘ ਤਹਿਸੀਲ ਪ੍ਰਧਾਨ ਨੂਰਮਹਿਲ ,ਗਰਜੰਟਸਿੰਘ ਜਿਲ੍ਹਾ ਮੀਤ ਪ੍ਰਧਾਨ ( ਯੂਥ), ਹਰਮਨਪ੍ਰੀਤ ਸਿੰਘ ਬਲਾਕ ਪ੍ਰਧਾਨ ,ਦਵਿੰਦਰ ਸਿੰਘ ਕਿਸਾਨ ਆਗੂ ,ਪਰਮਜੀਤ ਸਿੰਘ ਆਦਰਾਮਾਨ, ਹਰਭਜਨ ਸਿੰਘ ਜਨਰਲ ਸਕੱਤਰ ,ਮਹਿੰਦਰ ਸਿੰਘ ਬਲਾਕ ਪ੍ਰਧਾਨ, ਅਰਸ਼ ਆਦਰਾਮਾਨ ,ਤਰਲੋਕ ਸਿੰਘ, ਪੂਰਨ ਸਿੰਘ ,ਨਗਿੰਦਰ ਸਿੰਘ ਪਰਜੀਆਂ ,ਪਰਮਜੀਤ ਸਿੰਘ ਅਤੇ ਸਤਨਾਮ ਸਿੰਘ ਬੀਟਲ ਝੂਗੀਆਂ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



