HOME ਅੰਮ੍ਰਿਤ ਗੰਗਾ ਪ੍ਰਗਟ ਦਿਵਸ ਉੱਤੇ ਖੁਰਾਲਗੜ੍ਹ ਵਿਖੇ ਪੁੱਜੀਆਂ ਸੰਗਤਾਂ ਦਾ ਧੰਨਵਾਦ- ਬਾਬਾ...

ਅੰਮ੍ਰਿਤ ਗੰਗਾ ਪ੍ਰਗਟ ਦਿਵਸ ਉੱਤੇ ਖੁਰਾਲਗੜ੍ਹ ਵਿਖੇ ਪੁੱਜੀਆਂ ਸੰਗਤਾਂ ਦਾ ਧੰਨਵਾਦ- ਬਾਬਾ ਸੁੱਚਾ ਸਿੰਘ

1
(ਸਮਾਜ ਵੀਕਲੀ)    ਬਲਬੀਰ ਸਿੰਘ ਬੱਬੀ :- ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸਤਿਸੰਗ ਸਥਾਨ ਕੁਟੀਆ ਸੁਆਮੀ ਰਵੀਚਰਨ ਦਾਸ ਜੀ ਸ੍ਰੀ ਖੁਰਾਲਗੜ੍ਹ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਲਾਈ ਅਮ੍ਰਿਤ ਗੰਗਾ ਪ੍ਰਗਟ ਦਿਵਸ ਮੌਜੂਦਾ ਗੱਦੀ ਨਸ਼ੀਨ ਸੰਤ ਸੁੱਚਾ ਸਿੰਘ ਖੁਰਾਲਗੜ੍ਹ ਵਲੋ ਕੁਟੀਆ ਉਤੇ ਸੰਗਤਾਂ ਦੇ ਨਾਲ ਮਨਾਇਆ ਗਿਆ।  ਇਥੇ ਸੰਗਤਾਂ ਨਤਮਸਕਤ ਹੋਈਆਂ। ਸੰਤ ਸੁੱਚਾ ਸਿੰਘ ਵਲੋਂ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦਾ ਸਤਿਸੰਗ ਕੀਤਾ ਗਿਆ ਸੰਗਤਾਂ ਨੂੰ ਨਾਮਦਾਨ ਬਖਸ਼ਿਸ਼ ਕੀਤਾ। 14 ਅਪ੍ਰੈਲ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ। ਇਥੇ ਮੁੱਖ ਤੌਰ ਤੇ ਕਮੇਟੀ 256 ਰਜਿ,ਦੇ ਮੈਂਬਰਾਂ ਵੱਲੋਂ ਸੇਵਾ ਨਿਭਾਈ। ਪਿੰਡ ਡੰਗੋਰੀ ਬੀਤ ਦੇ ਚੋਧਰੀ ਪਰਿਵਾਰਾਂ ਵਲੋਂ ਲੰਗਰ ਦੀ ਸੇਵਾ ਵਿੱਚ ਯੋਗਦਾਨ ਪਾਇਆ ਗਿਆ, ਅਸ਼ਵਨੀ ਚੌਧਰੀ, ਯਸ਼ਪਾਲ ਚੈਚੀ, ਸੰਨੀ ਡੰਗੋਰੀ, ਗੁਰਮੀਤ ਸਿੰਘ,ਰਾਮ ਸ਼ਾਹ,ਰੋਸ਼ਨ ਲਾਲ ਸਰਪੰਚ ਡੰਗੋਰੀ ਅਤੇ ਪ੍ਰਕਾਸ਼ ਸਿੰਘ ਬੋਬੀ ਟੈਕਸੀ ਸਟੈਂਡ ਤੇ ਸਾਥੀ ਗੜਸ਼ੰਕਰ ਵਲੋਂ ਲੰਗਰ ਵਿੱਚ ਰਸਤਾਂ ਦੀ ਸੇਵਾ ਕੀਤੀ। ਡਾਕਟਰ ਰਮੇਸ਼ ਬਾਲੀ ਜੀ ਵਲੋਂ ਫਰੀ ਮੈਡੀਕਲ ਕੈਂਪ ਦੀ ਸੇਵਾ ਪਿੰਡ ਲੱਖੋਵਾਲ ਵੱਲੋਂ ਫੱਰੂਟਚਾਟ ਅਤੇ ਜੂਸ ਦਾ ਲੰਗਰ ਲਾਇਆ ਗਿਆ।ਹਰਦੇਵ ਗੁਲਮਾਰਗ, ਸੁਖਦੇਵ ਸਿੰਘ ਸਮਸ਼ਪੁਰ, ਵਕੀਲ ਇੰਦਰਜੀਤ ਸਿੰਘ, ਥਾਣੇਦਾਰ ਓਂਕਾਰ ਸਿੰਘ, ਬਾਬਾ ਓਮ ਪ੍ਰਕਾਸ਼, ਬਾਬਾ ਚੂਹੜ ਦਾਸ,ਮੂਲਖ ਰਾਜ, ਮਲਕੀਤ ਚੰਦ,ਰਾਮ ਸਰੂਪ, ਪਰਮਜੀਤ ਕੌਰ, ਬਾਬਾ ਜੋਝਾਰ ਸਿੰਘ, ਬਾਬਾ ਅੱਛਰ ਸਿੰਘ, ਬਾਬਾ ਬਾਜਵਾ, ਰੇਸ਼ਮ ਕਾਹਲੋਂ, ਹਰਪ੍ਰਕਾਸ਼ ਸਿੰਘ ਝਿੱਲ, ਭਜਨ ਕੌਰ ਬਾਬਾ ਜਸਵੀਰ ਸਿੰਘ ਜੱਸਾ ਅਤੇ ਸੰਗਤਾਂ ਵੱਲੋਂ ਸੇਵਾ ਨਿਭਾਈ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੀਕੇਯੂ ਪੰਜਾਬ ਜ਼ਿਲ੍ਹਾ ਜਲੰਧਰ ਇਕਾਈ ਵੱਲੋਂ ਮਹੀਨਾ ਵਾਰ ਮੀਟਿੰਗ 
Next articleਨੀਲੋਂ ਪੁਲ ਦਰਗਾਹ ਦੇ ਉੱਪਰ 25ਵਾਂ ਸਲਾਨਾ ਮੇਲਾ ਤੇ ਭੰਡਾਰਾ