ਬੀਕੇਯੂ ਦੁਆਬਾ ਬਲਾਕ ਮਹਿਤਪੁਰ ਦੀ ਮੀਟਿੰਗ ਪੰਨੂ ਤੰਦਾਉਰਾ ਦੀ ਅਗਵਾਈ ਹੇਠ ਹੋਈ

ਟ੍ਰੈਫਿਕ, ਵਧੀਕੀਆਂ,ਕਿਸਾਨੀ ਮੰਗਾਂ ਨੂੰ ਵੀਚਾਰਿਆ 
ਮਹਿਤਪੁਰ,(ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)-ਬੀਕੇਯੂ ਦੁਆਬਾ ਬਲਾਕ ਮਹਿਤਪੁਰ ਦੀ ਭਰਵੀਂ ਮੀਟਿੰਗ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਦੀ ਅਗਵਾਈ ਹੇਠ ਹੋਈ।  ਮੀਟਿੰਗ ਨੂੰ ਸੰਬੋਧਨ ਕਰਦਿਆਂ  ਕਸ਼ਮੀਰ ਸਿੰਘ ਪੰਨੂ ਨੇ  ਕਿਹਾ ਉਨ੍ਹਾਂ ਦੀ ਜਥੇਬੰਦੀ ਚੱਲ ਰਹੇ ਸਘੰਰਸ਼ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ਤੇ ਜਥੇ ਭੇਜੇਗੀ ਅਤੇ ਸਘੰਰਸ਼ ਨੂੰ ਤੇਜ਼ ਕੀਤਾ ਜਾਵੇਗਾ ਅਤੇ ਕਿਸਾਨੀ ਮੰਗਾਂ ਮਨਵਾਉਣ ਲਈ ਕੇਂਦਰ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਪਿੰਡ ਪਿੰਡ  ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਪੰਜਾਬ ਸਰਕਾਰ ਵੱਲੋਂ  ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਥਾਣਿਆਂ ਵਿੱਚ ਬੰਦ ਕਰਨ ਦੀ ਨਿਖੇਦੀ ਵੀ ਕੀਤੀ। ਉਨ੍ਹਾਂ ਕਿਹਾ ਕਿ  ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਰਕਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ, ਉਨ੍ਹਾਂ ਸਰਕਾਰ ਨੂੰ ਹਰ ਫਰੰਟ ਤੇ ਫੇਰ ਦੱਸਿਆ। ਉਨ੍ਹਾਂ ਮਹਿਤਪੁਰ ਦੀਆਂ ਟੁਟੀਆਂ ਸੜਕਾਂ ਦੀ ਖ਼ਸਤਾ ਹਾਲਤ ਦਾ ਜ਼ਿਕਰ ਕਰਦਿਆਂ  ਐਸ ਐਚ ਓ ਮਹਿਤਪੁਰ ਨੂੰ ਮਿਲ ਕੇ ਬਜ਼ਾਰ ਖੁਲਾ ਕਰਾਉਣ ਦੀ ਗੱਲ  ਵੀ ਕੀਤੀ ਮੌਕੇ ਨਰਿੰਦਰ ਸਿੰਘ ਉਧੋਵਾਲ ,ਸੁਖਵਿੰਦਰ ਸਿੰਘ ਜੱਜ ,ਤਰਲੋਚਨ ਸਿੰਘ ਰੌਂਤਾ, ਸਤਨਾਮ ਸਿੰਘ ਰਾਮੂਵਾਲ, ਬਲਦੇਵ ਸਿੰਘ ਅਕਬਰਪੁਰ, ਜਸਵੀਰ ਸਿੰਘ ,ਗੁਰਮੇਲ ਸਿੰਘ ਪਛਾੜੀਆ ,ਹਰਪ੍ਰੀਤ ਸਿੰਘ, ਕੁਲਵੀਰ ਸਿੰਘ ਕਾਇਮਵਾਲਾ ,ਬਲਵਿੰਦਰ ਸਿੰਘ ਬਾਠ ਕਲਾ, ਪਰਮਜੀਤ ਸਿੰਘ ਮੱਟੂ ,ਗੁਰਦੇਵ ਸਿੰਘ ਲੋਹਗੜ੍ਹ, ਬਖਸ਼ੀਸ਼ ਸਿੰਘ ਪੰਨੂ ,ਕਿਰਪਾਲ ਸਿੰਘ ਤੰਦਾਉਰਾ, ਹਰੀ ਸਿੰਘ, ਅਮਿਤ ਸਿੰਘ ਰੰਧਾਵਾ ਆਦਿ ਕਿਸਾਨ ਆਗੂ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਾਜਿਆ ਰਾਜ ਕਰੇਂਦਿਆ ……….
Next articleਬੀਕੇਯੂ ਪੰਜਾਬ ਜ਼ਿਲ੍ਹਾ ਜਲੰਧਰ ਇਕਾਈ ਦਾ ਜੱਥਾ ਜੈਕਾਰਿਆਂ ਦੀ ਗੂੰਜ ਨਾਲ ਚੰਡੀਗੜ੍ਹ ਧਰਨੇ ਲਈ ਹੋਇਆ ਰਵਾਨਾ, ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ