ਕਪੂਰਥਲਾ, ( ਕੌੜਾ )- ਮੇਰਾ ਬੂਥ ਸਭ ਤੋਂ ਮਜ਼ਬੂਤ ਮੁਹਿੰਮ ਤਹਿਤ ਅੱਜ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਐਤਵਾਰ ਨੂੰ ਆਪਣੇ ਜੱਦੀ ਪਿੰਡ ਖੋਜੇਵਾਲ ਚ ਮੇਰਾ ਬੂਥ ਸਭ ਤੋਂ ਮਜ਼ਬੂਤ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ।ਉਨ੍ਹਾਂਨੇ ਆਪਣੇ ਘਰ ਤੋਂ ਪਾਰਟੀ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਲਗਾ ਕੇ ਇਸ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ।ਇਸ ਮੌਕੇ ਤੇ ਭਾਜਪਾ ਪ੍ਰਧਾਨ ਨੇ ਪਿੰਡ ਖੋਜੇਵਾਲ ਦੇ ਘਰ-ਘਰ ਜਾਕੇ ਮੇਰਾ ਬੂਥ ਸਭ ਤੋਂ ਮਜਬੂਤ ਅਭਿਆਨ ਦੀ ਸ਼ੁਰੂਆਤ ਕੀਤੀ।ਇਸ ਮੌਕੇ ਤੇ ਭਾਜਪਾ ਸਰਕਲ ਦੋਨਾ ਦੇ ਪ੍ਰਧਾਨ ਸਰਬਜੀਤ ਸਿੰਘ ਦਿਓਲ ਵੀ ਮੌਜੂਦ ਸਨ।ਇਸ ਦੌਰਾਨ ਉਨ੍ਹਾਂ ਨੇ ਮੋਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਪੰਜਾਬ ਨੂੰ ਸੋਨੇ ਦੀ ਚਿੜੀ ਮੋਦੀ ਸਰਕਾਰ ਹੀ ਬਣਾ ਸਕਦੀ ਹੈ।ਉਨ੍ਹਾਂਨੇ ਕਿਹਾ ਕਿ ਪਾਰਟੀ ਦੇ ਸਾਰੇ ਵਰਕਰ ਲੋਕਸਭਾ ਚੋਣਾਂ ਦੇ ਪ੍ਰਚਾਰ ਅਭਿਆਨ ਵਿੱਚ ਪੂਰੀ ਤਰ੍ਹਾਂ ਨਾਲ ਜੁੱਟੇ ਹੋਏ ਹਨ।ਵੈਸੇ ਤਾਂ ਭਾਜਪਾ ਵਰਕਰ ਹਰ ਸ਼ਮੇ ਲੋਕ ਦੀ ਸੇਵਾ ਨੂੰ ਸਮਰਪਿਤ ਰਿਹੰਦੇ ਹਨ।ਪਰ,ਇਸ ਸਮੇਂ ਵਰਕਰਾਂ ਦਾ ਧਿਆਨ 1 ਜੂਨ ਨੂੰ ਹੋਣ ਵਾਲੀ ਵੋਟਿੰਗ ਦੀਆਂ ਤਿਆਰੀਆਂ ਤੇ ਲੱਗਾ ਹੋਇਆ ਹੈ।ਖੋਜੇਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਭਾਜਪਾ ਤੇ ਭਰੋਸਾ ਲਗਾਤਾਰ ਵਧਦਾ ਜਾ ਰਿਹਾ ਹੈ।ਪੰਜਾਬ ਦੇ ਹਰ ਘਰ ਚੋਂ avaj ਆਉਣ ਲੱਗੀ ਹੈ ਕਿ 4 ਜੂਨ 400 ਪਾਰ।ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਹੁਣ ਬਹੁਤ ਘੱਟ ਸਮਾਂ ਬਚਿਆ ਹੈ।ਇਨ੍ਹਾਂ ਚੋਣਾਂ ਵਿੱਚ ਭਾਜਪਾ ਦਾ ਇੱਕ ਟੀਚਾ ਹੈ ਕਿ ਬੂਥ ਵਰਕਰਾਂ ਨਾਲ ਗੱਲਬਾਤ ਹੁੰਦੀ ਰਵੇ,ਕਿਉਂਕਿ ਸਾਡਾ ਟੀਚਾ ਬੂਥ ਜਿੱਤਣਾ ਹੈ।ਪੋਲਿੰਗ ਬੂਥ ਤੇ ਜਿੱਤ ਯਕੀਨੀ ਬਣਾਉਣੀ ਹੈ।ਖੋਜੇਵਾਲ ਨੇ ਭਾਜਪਾ ਵਰਕਰਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਪੰਨਾ ਪ੍ਰਮੁੱਖਾਦੋ ਤੋਂ ਤਿੰਨ ਵਰਕਰਾਂ ਦੀ ਇੱਕ-ਇੱਕ ਟੋਲੀ ਬਣਾਉਣ ਅਤੇ ਇੱਕ ਟੋਲੀ ਨੂੰ 10 ਘਰ ਦੇਣ।ਇਸ ਟੋਲੀ ਚ ਔਰਤਾਂ ਵੀ ਹੋਣੀਆਂ ਚਾਹੀਦੀਆਂ ਹਨ।ਅਜਿਹੀਆਂ ਘੱਟੋ-ਘੱਟ ਤਿੰਨ ਟੋਲੀਆਂ ਹੋਣੀਆਂ ਚਾਹੀਦੀਆਂ ਹਨ।ਚੋਣਾਂ ਵਿੱਚ ਪ੍ਰਚਾਰ ਕਰਨਾ ਇੱਕ ਕੰਮ ਹੈ ਅਤੇ ਵੋਟ ਹਾਸਲ ਕਰਨਾ ਦੂਜਾ ਕੰਮ ਹੈ।ਸਬ ਤੋਂ ਮਹੱਤਵਪੂਰਣ ਕੰਮ ਹੈ ਵੋਟ ਪੱਕਾ ਕਰਨਾ।ਇਸ ਲਈ ਮੇਰੀ ਬੇਨਤੀ ਹੈ ਕਿ ਇਨ੍ਹਾਂ ਸਾਰੀਆਂ ਗੱਲਾਂ ਤੇ ਜ਼ਿਆਦਾ ਜ਼ੋਰ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪੂਰਾ ਵਿਸ਼ਵਾਸ ਹੈ ਕਿ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਲੋਕ ਹਿੱਤ ਜੋ ਕੰਮ ਹੋਏ ਹਨ,ਉਸਦੇ ਦੇ ਆਧਾਰ ਤੇ ਲੋਕ ਭਾਜਪਾ ਦਾ ਸਾਥ ਦੇਣਗੇ।ਇਸਦੇ ਨਾਲ-ਨਾਲ ਵਰਕਰਾਂ ਨੂੰ ਇੱਕ ਕਾਗਜ਼ ਤੇ ਲਿਖਣਾ ਚਾਹੀਦਾ ਹੈ ਕਿ ਕਿਵੇਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਦੇ ਬਾਅਦ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ।ਆਪ ਨੇ ਜੋ ਵਾਅਦੇ ਕੀਤੇ ਸਨ,ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਹੈ,ਉਹ ਕਿਵੇਂ ਭ੍ਰਿਸ਼ਟਾਚਾਰ ਵਿੱਚ ਹੋਏ ਡੁਬੇ ਹਨ ਅਤੇ ਗੁੱਟਬਾਜ਼ੀ ਕਰ ਰਹੇ ਹਨ।ਇਹ ਸਭ ਕੁਝ ਲੋਕਾਂ ਨੂੰ ਘਰ-ਘਰ ਜਾ ਕੇ ਦੱਸਣਾ ਚਾਹੀਦਾ ਹੈ।ਖੋਜੇਵਾਲ ਨੇ ਰਾਮ ਮੰਦਰ ਦਾ ਜਿਕਰ ਕੀਤਾ।ਉਨ੍ਹਾਂਨੇ ਕਿਹਾ ਪਿਛਲੇ 10 ਸਾਲਾਂ ਵਿੱਚ ਭਾਜਪਾ ਸਰਕਾਰ ਦੇ ਕਈ ਫੈਂਸਲੇ ਦੇਸ਼ ਦੀ ਮਹਿਲਾ ਲਈ ਸ਼ਕਤੀ ਬਹੁਤ ਪ੍ਰਭਾਵਿਤ ਹੋਏ ਹਨ।10 ਸਾਲਾਂ ਚ ਬੇਟੀ ਬਚਾਓ, ਬੇਟੀ ਪੜ੍ਹਾਓ ਤੋਂ ਲੈ ਕੇ ਨਾਰੀ ਸ਼ਕਤੀ ਵੰਦਨ ਐਕਟ ਤੱਕ ਸਾਡੇ ਹਰ ਫੈਸਲੇ ਚ ਮਹਿਲਾ ਸ਼ਕਤੀ ਰਹੀ ਹੈ।ਖੋਜੇਵਾਲ ਨੇ ਕਿਹਾ ਕਿ ਗਰੀਬਾਂ ਅਤੇ ਮੱਧ ਵਰਗ ਦੀਆਂ ਇੱਛਾਵਾਂ ਨੂੰ ਭਾਜਪਾ ਹੀ ਪੂਰਾ ਕਰ ਸਕਦੀ ਹੈ।ਗਰੀਬਾਂ ਨੂੰ ਪੱਕੇ ਮਕਾਨ,ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਹੋਵੇ,ਪਖਾਨੇ,ਬਿਜਲੀ,ਨੱਲ ਤੋਂ ਜਲ ਅਤੇ ਗੈਸ ਕੁਨੈਕਸ਼ਨ ਦੀ ਸੁਵਿਧਾ ਹੋਵੇ ਇਹ ਸਬ ਕੰਮ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ। ਅਤੇ ਹਰ ਵਰਗ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly