ਏਕ ਸ਼ਾਮ ਸ਼ਹੀਦੋਂ ਕੇ ਨਾਮ ਤਹਿਤ ਭਾਜਪਾ ਵਲੋਂ ਕੌਮੀ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ

ਦਿੜ੍ਹਬਾ ਮੰਡੀ (ਹਰਜਿੰਦਰ ਪਾਲ ਛਾਬੜਾ)-ਭਾਰਤੀ ਜਨਤਾ ਪਾਰਟੀ ਦੇ ਓਬੀਸੀ ਮੰਡਲ ਦਿੜ੍ਹਬਾ ਵਲੋਂ ਅੱਜ ਜਿਲਾ ਪ੍ਧਾਨ ਮੇਘਰਾਜ ਚੱਠਾ ਦੀ ਅਗਵਾਈ ਵਿੱਚ ” ਏਕ ਸ਼ਾਮ ਸ਼ਹੀਦੋਂ ਕੇ ਨਾਮ ” ਤਹਿਤ ਗੀਤਾਂ ਭਵਨ ਵਿੱਚ ਪ੍ਰੋਗਰਾਮ ਕਰਕੇ ਸਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਭਾਜਪਾ ਦੇ ਜਿਲਾ ਪ੍ਭਾਰੀ ਗੁਰਮੀਤ ਬਾਵਾ, ਜਿਲਾ ਪ੍ਧਾਨ ਰਿਸੀ ਪਾਲ ਖੈਰਾ ਵਿਸੇਸ ਤੌਰ ਤੇ ਹਾਜ਼ਰ ਹੋਏ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂਆਂ ਨੇ ਦੱਸਿਆ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਭਾਰਤੀ ਜਨਤਾ ਪਾਰਟੀ ਹੀ ਦੇਸ਼ ਵਿੱਚ ਉਹ ਸੰਗਠਨ ਹੈ ਜੋ ਸਮੁੱਚੇ ਰਾਸਟਰ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ। ਅੱਜ ਪੂਰੇ ਦੇਸ਼ ਵਿੱਚ ਬੀਜੇਪੀ ਦੀ ਹਨੇਰੀ ਚੱਲ ਰਹੀ ਹੈ।

ਨੌਜਵਾਨ ਆਗੂ ਜਸਵੀਰ ਸਿੰਘ ਜੱਸੀ ਧਰਮਗੜ੍ਹ ਨੇ ਦੱਸਿਆ ਕਿ ਲੋਕਾਂ ਝੁਕਾਅ ਪੂਰੀ ਤਰ੍ਹਾਂ ਬੀਜੇਪੀ ਵੱਲ ਹੈ। ਆਏ ਦਿਨ ਸੈਂਕੜੇ ਲੋਕ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ। ਸੂਬੇ ਵਿੱਚ ਅਗਲੀ ਸਰਕਾਰ ਬੀਜੇਪੀ ਦੀ ਅਗਵਾਈ ਵਿੱਚ ਬਣੇਗੀ।
ਸਪੋਰਟਸ ਸੈਕਟਰੀ ਜਗਸੀਰ ਸਿੰਘ ਜੱਗੀ ਛਾਜਲੀ ਨੇ ਕਿਹਾ ਅਸੀਂ ਪੰਜਾਬ ਦੇ ਖਿਡਾਰੀਆਂ ਲਈ ਵਿਸ਼ੇਸ਼ ਤਜਵੀਜ਼ ਲੈਕੇ ਆ ਰਹੇ ਹਾਂ।
ਇਸ ਮੌਕੇ ਮੰਡਲ ਦਿੜ੍ਹਬਾ ਦੇ ਪ੍ਧਾਨ ਜੋਰਾ ਸਿੰਘ,ਨਿਰਮਲ ਸਿੰਘ ਪਰੋਚਾ ਪ੍ਧਾਨ ਐਸ ਸੀ ਮੋਰਚਾ, ਯੁਵਾ ਮੋਰਚਾ ਅਮਰਜੀਤ ਚੱਠਾ, ਮੰਡਲ ਖਨੌਰੀ ਪ੍ਧਾਨ ਪ੍ਰੇਮ ਕੁਮਾਰ ਬਾਂਸਲ, ਸੁਰੇਸ਼ ਰਾਠੀ ਪ੍ਧਾਨ ਮੂਣਕ, ਰਾਜ ਕੁਮਾਰ ਸੈਲੀ, ਜਗਵਿੰਦਰ ਸਿੰਘ, ਭਗਵਾਨ ਦਾਸ ਕੈਸੀਅਰ, ਗਿਆਨ ਚੰਦ ਜਿਲਾ ਪ੍ਭਾਰੀ ਓਬੀਸੀ ਪੰਜਾਬ, ਹਨੀ ਮਲਾਣਾ, ਰਿੰਕੂ ਆਲਮਪੁਰੀਆ, ਵਿਕਾਸ ਐਡਵੋਕੇਟ, ਗੁਰਪ੍ਰੀਤ ਸਿੰਘ ਨੀਲੋਵਾਲ, ਪ੍ਰੇਮ ਸਿੰਘ, ਭਗਵਾਨ ਸਿੰਘ ਢੰਡੋਲੀ ਕਲਾਂ ਜਿਲ੍ਹਾ ਪ੍ਧਾਨ ਐਸ ਸੀ ਮੋਰਚਾ ਸ਼੍ਰੋਮਣੀ ਅਕਾਲੀ ਦਲ ਸਯੁੰਕਤ ਆਦਿ ਹਾਜ਼ਰ ਸਨ।।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੋਸ਼ੀਆਂ ਨੂੰ ਜਲਦ ਕੀਤਾ ਜਾਵੇਗਾ ਕਾਬੂ – ਪੁਲਿਸ ਕਮਿਸ਼ਨਰ
Next articleਅੰਬੇਡਕਰ ਮਿਸ਼ਨ ਸੁਸਾਇਟੀ ਕਰਵਾ ਰਹੀ 9 ਜਨਵਰੀ ਨੂੰ ਵਿਚਾਰ ਗੋਸ਼ਟੀ