*ਕਿਹਾ- ‘ਆਪ’ ਸਰਕਾਰ ਵੱਲੋਂ ਪੰਜ ਸਾਲ ਪਹਿਲਾਂ ਵੋਟਾਂ ਲੈਣ ਲਈ ਮਾਤਾਵਾਂ ਭੈਣਾਂ ਬੇਟੀਆਂ ਨਾਲ 1000/- ਰੁਪਏ ਮਹੀਨਾ ਦੇਣ ਦਾ ਵਾਅਦਾ ਹੁਣ ਪੂਰਾ ਕਰਨਾ ਮਜ਼ਾਕ ਤੋਂ ਸਿਵਾ ਕੁਝ ਨਹੀਂ*
*ਯੂਥ ਕਾਂਗਰਸ ਰਾਹੁਲ ਗਾਂਧੀ ਦਾ ਹਰਿਆਵਲ ਦਸਤਾ- ਬਾਵਾ*
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)- ਭਾਜਪਾ ਨੇਤਾ ਪੰਜਾਬੀਆਂ ਨੂੰ ਬਲੱਡੀ ਫੂਲ (ਮੂਰਖ) ਕਹਿ ਕੇ ਪੰਜਾਬੀਆਂ ਦੇ ਸਵੈਮਾਣ ਨੂੰ ਸੱਟ ਮਾਰ ਰਹੀ ਹੈ ਜੋ ਨੈਤਿਕਤਾ ਦਾ ਨਿਘਾਰ ਹੈ। ਇਹ ਸ਼ਬਦ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਇੱਕ ਲਿਖਤੀ ਬਿਆਨ ਰਾਹੀਂ ਕਹੇ। ਉਹਨਾਂ ਕਿਹਾ ਕਿ ਪੰਜਾਬੀਆਂ ਦਾ ਗੌਰਵਮਈ ਇਤਿਹਾਸ ਹੈ। ਇਸ ਨੇ ਹਮੇਸ਼ਾਂ ਦੇਸ਼ ਦੀ ਰੱਖਿਆ, ਦੇਸ਼ ਦੇ ਸਵੈਮਾਣ ਅਤੇ ਲੋੜ ਪੈਣ ‘ਤੇ ਆਪਣਾ ਪਹਿਨਿਆ ਹੋਇਆ ਸੋਨਾ ਉਤਾਰ ਕੇ ਭਾਰਤ ਦੀ ਸੁਰੱਖਿਆ ਲਈ ਦੇਣ ਤੋਂ ਇਨਕਾਰ ਨਹੀਂ ਕੀਤਾ ਪਰ ਭਾਜਪਾ ਨੇਤਾ ਵੱਲੋਂ ਬੋਲੇ ਸ਼ਬਦ ਕਿ ਪੰਜਾਬੀ ਬਲੱਡੀ ਫੂਲ (ਮੂਰਖ) ਹਨ, ਇਹ ਸ਼ਬਦ ਪੰਜਾਬੀਆਂ ਦੇ ਹਿਰਦੇ ‘ਤੇ ਜ਼ਖ਼ਮ ਕਰਨ ਵਾਲੇ ਹਨ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਲਾਰੇ, ਵਾਅਦੇ, ਐਲਾਨਾਂ, ਗਰੰਟੀਆਂ ਦੇਣ ਵਾਲੀ ‘ਆਪ’ ਸਰਕਾਰ ਜਿਸ ਦੇ ਨੇਤਾ ਕੇਜਰੀਵਾਲ ਕਹਿੰਦੇ ਸਨ ਕਿ ਬੰਗਲਾ ਨਹੀਂ ਲੂੰਗਾ, ਸਿਕਿਉਰਟੀ ਨਹੀਂ ਲੂੰਗਾ, ਲਾਲ ਬੱਤੀ ਨਹੀਂ ਲੂੰਗਾ ਨੇ ਸੱਤਾ ਵਿੱਚ ਹੁੰਦੇ ਹੋਏ ਦਿੱਲੀ ਵਿੱਚ ਸਰਕਾਰੀ ਬੰਗਲੇ ਦਾ ਵਿਸਥਾਰ ਕਰਕੇ 33 ਕਰੋੜ ਉਸ ਦੀ ਮਾਡਰਨ ਦਿੱਖ ਲਈ ਖਰਚੇ ਅਤੇ ਅੱਜ ਪੰਜਾਬੀਆਂ ਦਾ ਹੱਕ ਮਾਰ ਕੇ ਦੂਸਰੇ ਸੂਬਿਆਂ ਦੇ ਰਿਟਾਇਰਡ ਅਫਸਰਾਂ ਅਤੇ ਦਿੱਲੀ ਦੇ ‘ਆਪ’ ਦੇ ਨੇਤਾਵਾਂ ਨੂੰ ਸਿਆਸੀ ਉੱਚ ਅਹੁਦਿਆਂ ‘ਤੇ ਨਾਮਜਦ ਕਰਨਾ ਪੰਜਾਬ ਦੇ ‘ਆਪ’ ਪਾਰਟੀ ਦੇ ਵਰਕਰਾਂ ਨਾਲ ਵੱਡਾ ਧ੍ਰੋਹ ਹੈ। ਉਹਨਾਂ ਕਿਹਾ ਕਿ ਸਾਡੀਆਂ ਮਾਤਾਵਾਂ, ਭੈਣਾਂ, ਬੇਟੀਆਂ ਨਾਲ ਪੰਜ ਸਾਲ ਪਹਿਲਾਂ ਦਾ 1000/- ਰੁਪਏ ਮਹੀਨਾ ਦੇਣ ਦਾ ਵਾਅਦਾ ਹੁਣ ਪੂਰਾ ਕਰਨ ਦੀ ਗੱਲ ਕਰਨਾ ਕੋਝਾ ਮਜ਼ਾਕ ਹੈ। ਉਹਨਾਂ ਕਿਹਾ ਕਿ ਕਾਂਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ। ਹੁਣ ‘ਆਪ’ ਦਾ ਬਿਸਤਰਾ ਗੋਲ ਕਰਨ ਲਈ ਪੰਜਾਬੀ ਤਿਆਰ ਬੈਠੇ ਹਨ। ਇਸ ਸਮੇਂ ਸ਼੍ਰੀ ਬਾਵਾ ਨੇ ਯੂਥ ਕਾਂਗਰਸ ਦੀ ਚੁਣੀ ਸਮੁੱਚੀ ਕਮੇਟੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਰਾਹੁਲ ਗਾਂਧੀ ਦਾ ਹਰਿਆਵਲ ਦਸਤਾ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





