ਭਾਜਪਾ ਆਗੂ ਬੱਗਾ ਨੇ ਕੇਜਰੀਵਾਲ ਦੀ ਤੁਲਨਾ ਹਿਟਲਰ ਨਾਲ ਕੀਤੀ, ਪਾਰਟੀ ਦਫ਼ਤਰ ਬਾਹਰ ਪੋਸਟਰ ਲਗਾਇਆ

ਨਵੀਂ ਦਿੱਲੀ, (ਸਮਾਜ ਵੀਕਲੀ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਡੋਲਫ ਹਿਟਲਰ ਨਾਲ ਤੁਲਨਾ ਕਰਨ ਵਾਲਾ ਪੋਸਟਰ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੇ ਅੱਜ ਰਾਸ਼ਟਰੀ ਰਾਜਧਾਨੀ ਵਿੱਚ ਪਾਰਟੀ ਦੇ ਮੁੱਖ ਦਫ਼ਤਰ ਦੇ ਬਾਹਰ ਲਗਾਇਆ। ਪੋਸਟਰ ’ਤੇ ਲਿਖਿਆ ਹੈ, ‘ਕੇਜਰੀਵਾਲ ਦੂਜਾ ਹੁਕਮਰਾਨ ਹੈ, ਜਿਸ ਨੇ ਆਪਣੇ ਸ਼ਹਿਰ ਨੂੰ ਗੈਸ ਚੈਂਬਰ ‘ਚ ਤਬਦੀਲ ਕੀਤਾ, ਹਿਟਲਰ ਪਹਿਲਾ ਸੀ। ਸ੍ਰੀ ਬੱਗਾ ਨੇ ਕਿਹਾ ਕਿ ਕੇਜਰੀਵਾਲ ਚੋਣਾਂ ਵਾਲੇ ਰਾਜਾਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਸਿਆਸੀ ਸੈਰ-ਸਪਾਟੇ ‘ਤੇ ਹਨ ਜਦੋਂ ਕਿ ਦਿੱਲੀ ਦੇ ਲੋਕ ਮਰ ਰਹੇ ਹਨ। ਉਨ੍ਹਾਂ ਕਿਹਾ ਹੈ,‘ਮੈਂ ਉਸ ਦੀ ਤੁਲਨਾ ਹਿਟਲਰ ਨਾਲ ਕੀਤੀ ਹੈ ਕਿਉਂਕਿ ਇਹ ਦੁਨੀਆ ਦੀ ਦੂਜੀ ਉਦਾਹਰਣ ਹੈ ਜਿੱਥੇ ਕਿਸੇ ਨੇਤਾ ਨੇ ਆਪਣੇ ਹੀ ਹਕੂਮਤ ਵਾਲੇ ਇਲਾਕੇ ਨੂੰ ਗੈਸ ਚੈਂਬਰ ਵਿੱਚ ਬਦਲ ਦਿੱਤਾ। ਸ੍ਰੀ ਕੇਜਰੀਵਾਲ ਪਿਛਲੇ 20 ਦਿਨਾਂ ਤੋਂ ਦਿੱਲੀ ਵਿੱਚ ਨਜ਼ਰ ਨਹੀਂ ਆ ਰਹੇ, ਉਹ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਦੇ ਲੋਕ ਪ੍ਰਦੂਸ਼ਣ ਕਾਰਨ ਮਰ ਰਹੇ ਹਨ ਪਰ ਕੇਜਰੀਵਾਲ ਸਿਆਸੀ ਸੈਰ-ਸਪਾਟੇ ‘ਤੇ ਹਨ।’

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਾਪਤਾ ਫਾਈਲ: ਨਵਜੋਤ ਸਿੱਧੂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ
Next articleਅਦਾਲਤ ਨੇ ਸ਼ਿਵ ਸੈਨਾ ਆਗੂ ਦੀ ਹੱਤਿਆ ਦੇ ਮੁੱਖ ਮੁਲਜ਼ਮ ਦਾ 7 ਦਿਨ ਦਾ ਪੁਲੀਸ ਰਿਮਾਂਡ ਦਿੱਤਾ