ਤਰਕਸ਼ੀਲਾਂ ਵੱਲੋਂ ਭਵਾਨੀਗੜ੍ਹ ਸਕੂਲ ਵਿਖੇ ਤਰਕਸ਼ੀਲ ਸਮਾਗਮ

ਜਗਦੇਵ ਕੰਮੋਮਾਜਰਾ ਨੇ ਜਾਦੂ ਸ਼ੋਅ ਪੇਸ਼ ਕੀਤਾ

ਚੇਤਨਾ ਪਰਖ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ

 ਸੰਗਰੂਰ,(ਰਮੇਸ਼ਵਰ ਸਿੰਘ) (ਸਮਾਜ ਵੀਕਲੀ)- ਵਿਗਿਆਨਕ ਚੇਤਨਾ ਦੇ ਪ੍ਰਚਾਰ ਪਸਾਰ ਵਿੱਚ ਜੁਟੀ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ੍ਹ (ਲੜਕੇ) ਵਿਖੇ ਇਕ ਸਿਖਿਆਦਾਇਕ ਤਰਕਸ਼ੀਲ ਸਮਾਗਮ ਅਯੋਜਿਤ ਕੀਤਾ ਗਿਆ। ਇਸ ਸਮਾਰੋਹ ਦੇ ਸ਼ੁਰੂ ਵਿੱਚ ਪ੍ਰਿੰਸੀਪਲ ਸ੍ਰੀਮਤੀ ਤਰਵਿੰਦਰ ਕੌਰ ਨੇ ਤਰਕਸ਼ੀਲ ਟੀਮ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਵਿਗਿਆਨਕ ਨਜ਼ਰੀਏ ਤੇ ਚੇਤਨਾ ਪਰਖ ਪ੍ਰੀਖਿਆ ਬਾਰੇ ਜਾਣਕਾਰੀ ਸਾਂਝੀ ਕੀਤੀ।ਇਸ ਪਿਛੋਂ ਤਰਕਸ਼ੀਲ ਆਗੂ ਮਾਸਟਰ ਪਰਮਵੇਦ ਨੇ ਕਿਹਾ ਕਿ ਵਿਗਿਆਨਕ ਚੇਤਨਾ ਭਰਮ ਮੁਕਤ ਤੇ ਚੰਗੇਰੇ ਸਮਾਜ ਦਾ ਰਾਹ ਹੈ।ਉਨ੍ਹਾਂ ਕਿਹਾ ਕਿ ਰਸਮੀ ਪੜ੍ਹਾਈ ਤੋਂ ਬਿਨਾਂ ਹੋਰ ਕਿਤਾਬਾਂ ਪੜ੍ਹਨਾ ਤੇ ਜਾਣਕਾਰੀ ਹਾਸਲ ਕਰਨ ਦੇ ਗੁਣ ਮਨੁੱਖੀ ਸਖਸ਼ੀਅਤ ਦੀ ਉਸਾਰੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ।

ਉਨ੍ਹਾਂ ਕਿਹਾ ਕਿ ਸਿੱਖਿਆ,ਚੇਤਨਾ ,ਜੱਦੋਜਹਿਦ ਨਾਲ ਹੀ ਖੁਸ਼ਹਾਲ ਸਮਾਜ ਸਿਰਜਿਆ ਜਾ ਸਕਦਾ ਹੈ।ਉਨ੍ਹਾਂ ਆਪਣੇ ਸੰਬੋਧਨ ਵਿੱਚ ਹਾਜ਼ਰੀਨ ਨੂੰ ਸੁਨਿਹਰੇ ਭਵਿੱਖ ਵਾਲੇ ਸਮਾਜ ਦੀ ਸਿਰਜਣਾ ਲਈ ਤਰਕਸ਼ੀਲ ਸੋਚ ਅਪਨਾਉਣ ਦਾ ਸੱਦਾ ਦਿੱਤਾ। ਚੇਤਨਾ ਪਰਖ ਪ੍ਰੀਖਿਆ ਬਾਰੇ ਕਿਹਾ ਕਿ ਬਾਲ ਮਨਾਂ ਅੰਦਰ ਵਿਗਿਆਨਕ ਚੇਤਨਾ ਦਾ ਦੀਵਾ ਬਾਲਣਾ ਹੀ ਪ੍ਰੀਖਿਆ ਦਾ ਉਦੇਸ਼ ਹੈ।ਇਸ ਮੌਕੇ ਤਰਕਸ਼ੀਲ ਆਗੂ ਚਰਨ ਕਮਲ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ,ਵਹਿਮਾਂਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ ਦੇ ਹਨ੍ਹੇਰੇ ਵਿੱਚੋਂ ਨਿਕਲਣ ਤੇ ਵਿਗਿਆਨਕ ਨਜ਼ਰੀਆ ਅਪਨਾਉਣ ਦਾ ਭਾਵਪੂਰਤ ਸੁਨੇਹਾ ਦਿੱਤਾ।ਇਸ ਮੌਕੇ ਜਗਦੇਵ ਕੰਮੋਮਾਜਰਾ ਨੇ ਜਾਦੂ ਸ਼ੋਅ ਪੇਸ਼ ਕਰਦਿਆਂ ਕਿਹਾ ਕਿ ਜਾਦੂ ਇੱਕ ਕਲਾ ਹੈ,ਹੱਥ ਦੀ ਸਫਾਈ ਹੈ ।

ਉਨ੍ਹਾਂ ਰੁਮਾਲ ਤੋਂ ਛੜੀ ਬਣਾ ਕੇ,ਅਖਬਾਰ ਦੇ ਟੁਕੜੇ ਟੁਕੜੇ ਕਰਕੇ ਦੁਬਾਰਾ ਪੂਰਾ ਅਖਬਾਰ ਬਣਾ ਕੇ,ਫੁੱਲ ਗਾਇਬ ਕਰਕੇ ਦੁਬਾਰਾ ਪੈਦਾ ਕਰਕੇ,ਬੱਚੇ ਦੇ ਕੰਨ ਤੋਂ ਫੁਲਦਾਰ ਲੜੀ ਕਢ ਕੇ ਦਰਸ਼ਕਾਂ ਨੂੰ ਅਚੰਭਿਤ ਕੀਤਾ।ਉਨ੍ਹਾਂ ਜਾਦੂ ਸ਼ੋਅ ਰਾਹੀਂ ਵਿਗਿਆਨਕ ਸੋਚ ਅਪਨਾਉਣ ਲਈ ਕਿਹਾ।ਸਮਾਰੋਹ ਦੇ ਦੂਸਰੇ ਸ਼ੈਸ਼ਨ ਵਿੱਚ ਚੇਤਨਾ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਨ ਵਾਲੇ ਸੈਕੰਡਰੀ ਤੇ ਮਿਡਲ ਵਰਗ ਦੇ ਵਿਦਿਆਰਥੀਆਂ ਨੂੰ ਸਨਮਾਨ ਸਰਟੀਫਿਕੇਟ ਤੇ ਪੜ੍ਹਨ ਸਮੱਗਰੀ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੀਖਿਆ ਵਿੱਚ ਵਧੀਆ ਸਹਿਯੋਗ ਕਰਨ ਕਰਕੇ ਸਕੂਲ ਪ੍ਰਿੰਸੀਪਲ ਤਰਵਿੰਦਰ ਕੌਰ,ਹਰੀਸ਼ ਕੁਮਾਰ, ਜਗਜੀਤ ਸਿੰਘ ਬਖਸ਼ੀ, ਟੁਵਿੰਦਰ ਕੁਮਾਰ ਗੁਰਮੀਤ ਕੌਰ , ਰਜਨੀ ਬਾਲਾ , ਅਧਿਆਪਕਾਂ ਤੇ ਰਜਿੰਦਰ ਸਿੰਘ ਕਲਰਕ ਨੂੰ ਸਨਮਾਨ ਪੱਤਰ ਤੇ ਤਰਕਸ਼ੀਲਾਂ ਵਲੋਂ ਅਧਿਆਪਕਾਂ ਦੇ ਸਨਮਾਨ ਲਈ ਛਪਾਈ ਵਿਸ਼ੇਸ਼ ਪੁਸਤਕ ਇਲਮ ਤੋਂ ਇਖਲਾਕ ਤਕ ਦੇ ਕੇ ਸਨਮਾਨਿਤ ਕੀਤਾਗਿਆ।

ਅਧਿਆਪਕਾਂ ਰਣਜੀਤ ਕੌਰ, ਦਵਿੰਦਰ ਕੌਰ , ਆਸ਼ੂ ਮਾਲਾ , ਅਜਾਇਬ ਸਿੰਘ, ਬਿਕੱਰ ਸਿੰਘ ਧਨਵੰਤ ਸਿੰਘ , ਨਵੀਨ ਮਿਤੱਲ , ਅਜਮੇਰ ਸਿੰਘ , ਕਿਰਨਦੀਪ ਕੌਰ ਨੈਨਸੀ ਸ਼ਰਮਾ, ਬਿੰਦੂ ਰਾਣੀ , ਨਵਦੀਪ ਕੌਰ , ਗਗਨਦੀਪ ਮੜਕਨ , ਸ਼ੁਸ਼ੀਲ ਕੁਮਾਰੀ ਅਤੇ ਹਰਜੀਤ ਸਿੰਘ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।ਸਟੇਜ ਸੰਚਾਲਨ ਮਾਸਟਰ ਅਜਾਇਬ ਸਿੰਘ ਨੇ ਕੀਤਾ। ਪ੍ਰੋਗਰਾਮ ਅਤੀ ਭਾਵਪੂਰਤ ਰਿਹਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਵਾਲ
Next article“ਗ੍ਰਹਿ ਚਾਲਾਂ ਵਿੱਚ ਉਲਝਿਆ ਭਾਰਤ”