ਭਾਜਪਾ ਸਰਕਾਰਾਂ ਨੇ ਮਨੀਪੁਰ ’ਚ ਵਿਕਾਸ ਦਾ ਨਵਾਂ ਸਵੇਰਾ ਲਿਆਂਦਾ: ਮੋਦੀ

ਇੰਫਾਲ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੀਆਂ ਕੇਂਦਰ ਸਰਕਾਰਾਂ ’ਤੇ ਮਨੀਪੁਰ ਤੇ ਉੱਤਰ-ਪੂਰਬ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਬੈਠੀਆਂ ਪਿਛਲੀਆਂ ਸਰਕਾਰਾਂ ਨੇ ‘ਪਹਾੜੀ ਤੇ ਵਾਦੀ ਦਰਮਿਆਨ ਦਰਾੜ’ ਪਾ ਕੇ ਰੱਖੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਕੇਂਦਰ ਤੇ ਸੂਬੇ ਵਿਚਲੀਆਂ ਭਾਜਪਾ ਸਰਕਾਰਾਂ ਨੇ ਮਨੀਪੁਰ ਵਿੱਚ ਅਮਨ ਤੇ ਵਿਕਾਸ ਦਾ ਨਵਾਂ ਸਵੇਰਾ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਉੱਤਰ-ਪੂਰਬ ਭਾਰਤ ਦੀ ਵਿਕਾਸ ਗਾਥਾ ਦੀ ਮੂਹਰੇ ਹੋ ਕੇ ਅਗਵਾਈ ਕਰੇਗਾ। ਸ੍ਰੀ ਮੋਦੀ ਨੇ ਮਨੀਪੁਰ ਦੀ ਆਪਣੀ ਫੇਰੀ ਦੌਰਾਨ 4815 ਕਰੋੜ ਰੁਪਏ ਮੁੱਲ ਦੇ 22 ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਦੇ ਨਾਲ ਕੁਝ ਪ੍ਰਾਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ।

ਇੰਫਾਲ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਯਾਦ ਕਰਦਿਆਂ ਕਿਹਾ ਕਿ ਦੂਜੀ ਆਲਮੀ ਜੰਗ ਦੌਰਾਨ ਉਨ੍ਹਾਂ ਮਨੀਪੁਰ ਦੇ ਮੋਇਰੰਗ ਵਿੱਚ ਤਿਰੰਗਾ ਫਹਿਰਾਇਆ ਸੀ, ਜਿਸ ਮਗਰੋਂ ਇਹ ਭਾਰਤ ਦੀ ਆਜ਼ਾਦੀ ਦਾ ਗੇਟਵੇਅ ਬਣ ਗਿਆ ਸੀ। ਸ੍ਰੀ ਮੋਦੀ ਨੇ ਸੂਬੇ ਦੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਅੰਡੇਮਾਨ ਤੇ ਨਿਕੋਬਾਰ ਟਾਪੂ ’ਤੇ ਪੈਂਦੀ ਮਾਊਂਟ ਹੈਰੀਅਟ ਚੋਟੀ ਨੂੰ ਮਾਊਂਟ ਮਨੀਪੁਰ ਦਾ ਨਾਮ ਦੇਣ ਦਾ ਫੈਸਲਾ ਕੀਤਾ ਹੈ। ਮਨੀਪੁਰ ਵਿੱਚ ਭਾਜਪਾ ਦੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਸ੍ਰੀ ਮੋਦੀ ਨੇ ਜਿੱਥੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਉਥੇ ਪੰਜ ਕੌਮੀ ਸ਼ਾਹਰਾਹਾਂ ਦੀ ਉਸਾਰੀ ਨਾਲ ਜੁੜੇ ਪ੍ਰਾਜੈਕਟਾਂ, ਸਰਕਾਰੀ ਰਿਹਾਇਸ਼ੀ ਕੁਆਰਟਰਾਂ, ਮਨੀਪੁਰ ਇੰਸਟੀਚਿਊਟ ਆਫ਼ ਪਰਫਾਰਮਿੰਗ ਆਰਟਸ, ਸੈਂਟਰ ਫਾਰ ਇਨਵੈਨਸ਼ਨ, ਇਨਕੁਬੇਸ਼ਨ ਤੇ ਟਰੇਨਿੰਗ (ਸੀਆਈਆਈਆਈਟੀ) ਦਾ ਨੀਂਹ ਪੱਥਰ ਵੀ ਰੱਖਿਆ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਰਤਾਨਵੀ ਮਹਿਲਾ ਸਿੱਖ ਫ਼ੌਜੀ ਨੇ ਦੱਖਣੀ ਧਰੁਵ ’ਤੇ ਪਹੁੰਚ ਕੇ ਸਿਰਜਿਆ ਇਤਿਹਾਸ
Next articleਰੇਲਵੇ ਮੁਲਾਜ਼ਮ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਦੀ ਭੇਤਭਰੀ ਮੌਤ