ਵਿਸ਼ਾਲ ਨਗਰ ਕੀਰਤਨ ਦੌਰਾਨ ਬੀ ਜੇ ਪੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਸਨਮਾਨਿਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇਸ਼ਾਂ ਵਿਦੇਸ਼ਾਂ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅੱਜ ਕਪੂਰਥਲਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਸਮੂਹ ਸ਼ਹਿਰ ਵਾਸੀਆਂ ਨੇ ਬੜੀ ਸ਼ਰਧਾ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਭਗਵਾਨ ਵਾਲਮੀਕਿ ਚੋਂਕ ਵਿਖੇ ਪਤੰਜਲੀ ਯੋਗ ਸਮਿਤੀ ਦੇ ਪੰਜਾਬ ਸੰਵਾਦ ਪ੍ਰਭਾਰੀ ਪਰਵੀਨ ਚੋਂਕੜਿਆ ਜੀ ਵਲੋ ਬੀਜੇਪੀ ਦੇ ਜਿਲਾ ਪਰਧਾਨ ਰਣਜੀਤ ਸਿੰਘ ਖੋਜੇਵਾਲ ਦਾ ਸਨਮਾਨ ਕੀਤਾ ਗਿਆ ।

ਇਸ ਮੋਕੇ ਤੇ ਰੌਸ਼ਨ ਸ਼ਭਰਵਾਲ ,ਪਿਊਸ਼ ਮੰਨਚੰਦਾ, ਸੰਨੀ ਬੈਸ, ਧਰਮਪਾਲ ਮਹਾਜਨ,ਬੰਟੀ ਲਹੋਰੀਆ ,ਰਾਜਨ ਚੋਹਾਨ ਹਾਜਰ ਹੋਏ ਇਸ ਮੋਕੇ ਤੇ ਰੇਲ ਕੋਚ ਫੈਕਟਰੀ ਵਿਚ ਬਤੌਰ ਚੀਫ ਓ ਐੱਸ ਰਵਿੰਦਰ ਚੋਂਕੜਿਆ ਅਤੇ ਸਮੂਹ ਪਰਿਵਾਰ ਵਲੋਂ ਚਾਹ ਅਤੇ ਸਮੋਸੇਆਂ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਚੱਲੇ ਅਟੁੱਟ ਲੰਗਰ ਵਿਚ ਭਾਰਤ ਸਵਾਭਿਮਾਨ ਟਰਸਟ ਦੇ ਜ਼ਿਲਾ ਪ੍ਰਧਾਨ ਅਰੁਣ ਅਗਰਵਾਲ, ਪੂਜਾ ਅਗਰਵਾਲ, ਪਤੰਜਲੀ ਯੋਗ ਸਮਿਤੀ ਦੇ ਜ਼ਿਲਾ ਪ੍ਰਧਾਨ ਰਵੀ ਅੱਗਰਵਾਲ, ਸਮੂਹ ਅਗਰਵਾਲ ਪਰਿਵਾਰ, ਸਿੰਘਮ, ਪਤੰਜਲੀ ਯੋਗ ਸਮਿਤੀ ਦੇ ਸੋਸ਼ਲ ਮੀਡੀਆ ਪ੍ਰਭਾਰੀ ਅਮਨਪ੍ਰੀਤ ਕੌਰ ਸ਼ਰਮਾ, ਪਰਦੀਪ ਮਿਨਹਾਸ, ਅਤੇ ਹੋਰਨਾਂ ਵਲੋਂ ਸਹਿਯੋਗ ਕੀਤਾ ਗਿਆ।

 

Previous articleਸ੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਪੁੱਜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
Next articleਜਾਅਲੀ ਫੇਸਬੁੱਕ ਆਈ ਡੀ ਬਣਾ ਕੇ ਹੁਸੈਨਪੁਰ ਦੇ ਵਿਅਕਤੀ ਤੋਂ 3 ਲੱਖ 83 ਹਜ਼ਾਰ ਠੱਗਣ ਤੇ ਧੋਖਾਧੜੀ ਦਾ ਮਾਮਲਾ ਦਰਜ