ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਪੂਰਥਲਾ ਜ਼ਿਲ੍ਹੇ ਦੇ ਵੋਟਰਾਂ ਦਾ ਕੀਤਾ ਧੰਨਵਾਦ

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ

ਕਪੂਰਥਲਾ ,(ਸਮਾਜ ਵੀਕਲੀ)( ਕੌੜਾ ) – ਵਿਧਾਨ ਸਭਾ ਹਲਕਾ ਕਪੂਰਥਲਾ, ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ,ਵਿਧਾਨ ਸਭਾ ਹਲਕਾ ਭੁਲੱਥ,ਵਿਧਾਨ ਸਭਾ ਹਲਕਾ ਫਗਵਾੜਾ ਦੇ ਸਾਰੇ ਇਲਾਕਿਆਂ ਵਿੱਚ ਭਾਜਪਾ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ।ਲੋਕ ਸਭਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਤੇ ਲੋਕਸਭਾ ਦੇ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਦੇ ਵੋਟ ਬੈਂਕ ਵਿਚ ਆਪਣਾ ਵੱਡਾ ਯੋਗਦਾਨ ਪਾਇਆ ਹੈ।ਇਸ ਲਈ ਸਥਾਨਕ ਭਾਜਪਾ ਇਕਾਈ ਸਮੂਹ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ ਕਰਦੀ ਹੈ।ਇਹ ਪ੍ਰਗਟਾਵਾ ਭਾਜਪਾ ਦੇ  ਜ਼ਿਲ੍ਹਾ ਪ੍ਰਧਾਨ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਖੋਜੇਵਾਲ ਨੇ ਕੀਤਾ ਹੈ। ਉਨ੍ਹਾਂਨੇ ਕਿਹਾ ਕਿ ਲੋਕਾਂ ਵੱਲੋਂ ਪਾਰਟੀ ਨੂੰ ਦਿੱਤੇ ਸਪੋਰਟ ਦੇ ਲਈ ਉਹ ਲੋਕਾਂ ਦੇ ਸ਼ੁਕਰਗੁਜਾਰ ਹਨ।ਉਨ੍ਹਾਂਨੇ ਕਿਹਾ ਕਿ ਨਤੀਜੇ ਜੋ ਮਰਜ਼ੀ ਅਤੇ ਹਨ,ਪਰ ਜੋ ਪਿਆਰ ਚੋਣ ਪ੍ਰਚਾਰ ਦੌਰਾਨ ਮਿਲਿਆ ਹੈ,ਉਸ ਲਈ ਉਹ ਹਮੇਸ਼ਾ ਹੀ ਹਲਕੇ ਦੇ ਲੋਕਾਂ ਦਾ ਕਰਜ਼ਦਾਰ ਰਹਿਣਗੇ।ਖੋਜੇਵਾਲ ਨੇ ਜਿੱਥੇ ਵੋਟਰਾਂ ਦਾ ਧੰਨਵਾਦ ਕੀਤਾ ਹੈ,ਉੱਥੇ ਹੀ ਪਾਰਟੀ ਦੇ ਆਗੂਆਂ, ਵਰਕਰਾਂ ਦਾ ਵਿਸ਼ੇਸ਼ ਗੁਣਗਾਣ ਕਰਦਿਆਂ ਕਿਹਾ ਕਿ ਬੂਥ ਲੈਵਲ ਤੱਕ ਦਿਲੋਂ ਹੋ ਕੇ ਕੰਮ ਕਰਨ ਵਾਲੇ ਹਰ ਵਰਕਰ ਦਾ ਉਹ ਦਿਲੋਂ ਸਤਿਕਾਰ ਕਰਦੇ ਰਹਿਣਗੇ।ਖੋਜੇਵਾਲ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਵਿਚ ਪਹਿਲੀ ਵਾਰ ਇਕੱਲੇ ਚੋਣ ਲੜੀ ਹੈ ਫਿਰ ਵੀ ਲੋਕਾਂ ਨੇ ਪੂਰਾ ਮਾਣ ਸਤਿਕਾਰ ਦਿੱਤਾ ਹੈ ਜਿਸ ਨਾਲ ਪਾਰਟੀ ਦੇ ਹਰੇਕ ਵਰਕਰ ਤੇ ਆਗੂ ਦਾ ਮਨੋਬਲ ਉੱਚਾ ਹੋਇਆ ਹੈ।ਆਉਣ ਵਾਲੇ ਸਮੇਂ ਵਿਚ ਪਾਰਟੀ ਦੀ ਮਜ਼ਬੂਤੀ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਹਲਕੇ ਵਿਚ ਲੋਕਾਂ ਦੇ ਸਹਿਯੋਗ ਤੇ ਪਿਆਰ ਨਾਲ ਪਾਰਟੀ ਨੂੰ ਨੰਬਰ ਇਕ ਤੇ ਲੈ ਕੇ ਜਾਵਾਂਗੇ।ਭਾਜਪਾ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਦੇਸ਼ ਵਿੱਚ ਤੀਸਰੀ ਵਾਰ ਲਗਾਤਾਰ ਸਰਕਾਰ ਬਣਾਉਣ ਜਾ ਰਹੀ ਹੈ ਅਤੇ ਇਸ ਕਾਰਜਕਾਲ ਵਿਚ ਕਈ ਇਤਿਹਾਸਿਕ ਫੈਸਲੇ ਸਰਕਾਰ ਵੱਲੋਂ ਲਏ ਜਾਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਲਾਜ਼ਮਾਂ ਦਾ ਲੋਕ ਸਭਾ ਚੋਣਾਂ “ਆਪ” ਖਿਲਾਫ ਫੁਟਿਆ ਗੁੱਸਾ ਸਵਾ ਦੋ ਲੱਖ ਸੇਵਾ ਮੁਕਤ ਪੈਨਸ਼ਨਰਾਂ ਸਰਕਾਰ ਖ਼ਿਲਾਫ਼ ਵੋਟਾਂ ਪਾ ਕੇ ਵਿਖਾਇਆ ਸ਼ੀਸ਼ਾ – ਜੀ.ਟੀ.ਯੂ
Next articleLOK-SABHA ELECTION 2024 IS OVER