ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਨਾ ਅਤੇ ਸਿੱਖਿਆ ਦਾ ਪੱਧਰ ਉੱਚਾ ਚੁੱਕਣਾ ਪਹਿਲੀ ਤਰਜੀਹ – ਖੋਜੇਵਾਲ
ਕਪੂਰਥਲਾ ( ਕੌੜਾ )-ਹਲਕਾ ਕਪੂਰਥਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਬੱਲ ਮਿਲਿਆ ਜਦੋ ਪਿੰਡ ਭੇਟਾ ਵਿਖੇ ਆਯੋਜਿਤ ਮੀਟਿੰਗ ਵਿਚ ਪਿੰਡ ਦੇ 10 ਪਰਿਵਾਰਾਂ ਦੇ ਮੈਂਬਰਾ ਨੇ ਵੱਡੀ ਗਿਣਤੀ ਵਿਚ ਭਾਜਪਾ ਦਾ ਦਾਮਨ ਥਾਮੀਆਂ।ਮੀਟਿੰਗ ਵਿਚ ਖੋਜੇਵਾਲ ਵਲੋਂ ਸਾਰੀਆਂ ਨੂੰ ਜੀ ਆਇਆਂ ਆਖਿਆ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁਚਾਉਣ ਦੀ ਅਪੀਲ ਕੀਤੀ।ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਭਾਜਪਾ ਪਰਿਵਾਰ ਵਿੱਚ ਜੋ ਹੋਰ ਵਾਧਾ ਹੋਇਆ ਹੈ ਆਉਣ ਵਾਲੇ ਦਿਨਾਂ ਚ ਵੱਡੀ ਤਾਦਾਤ ਚ ਲੋਕ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਹਨ।ਇਸ ਮੌਕੇ ਤੇ ਲਵੀ ਕੁਲਾਰ,ਸਨੀ ਬੈਂਸ,ਸਰਬਜੀਤ ਸਿੰਘ ਦਿਓਲ, ਅਜਾਇਬ ਸਿੰਘ,ਜਸਵੰਤ ਸਿੰਘ ਜੱਸ,ਪਰਮਜੀਤ ਸਿੰਘ ਪੰਮਾ ਆਦਿ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।ਮੀਟਿੰਗ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਖੋਜੇਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਬਦਲਣ ਦੇ ਦਾਅਵੇ ਕਰਦੀ ਆ ਰਹੀ ਹੈ।ਪਰ ਜੇਕਰ ਕਪੂਰਥਲਾ ਜ਼ਿਲ੍ਹੇ ਦੇ ਸਕੂਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਕੁੱਲ ਕਿੰਨੇ ਸਮਾਰਟ ਹੋ ਗਏ ਹਨ।ਸਿਰਫ਼ ਸਕੂਲਾਂ ਦੇ ਬਾਹਰ ਵਧੀਆ ਪੇਂਟ ਕਰਵਾ ਕੇ ਸਕੂਲਾਂ ਨੂੰ ਸਮਾਰਟ ਨਹੀਂ ਬਣਾਇਆ ਜਾ ਸਕਦਾ।ਸਗੋਂ ਉੱਥੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੀ ਲੋੜ ਹੁੰਦੀ ਹੈ।ਇਸ ਦੌਰਾਨ ਲੋਕਾਂ ਦਾ ਭਾਰੀ ਇਕੱਠ ਵੇਖਦੇ ਹੋਏ ਖੋਜੇਵਾਲ ਨੇ ਕਿਹਾ ਕਿ ਲੋਕਾਂ ਦੇ ਇੰਨੇ ਪਿਆਰ ਸਦਕਾ ਉਨ੍ਹਾਂ ਦੀ ਜਿੱਤ ਯਕੀਨੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਸਕੂਲ ਵਿਚ ਪੜ੍ਹਾਉਣ ਵਾਲੇ ਅਧਿਆਪਕ ਜਮਾਤਾਂ ਨਾਲੋਂ ਵੱਧ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਨਜ਼ਰ ਆਏ।ਅਜਿਹੇ ‘ਚ ਸਕੂਲਾਂ ਦੇ ਅੰਦਰ ਕਿਸ ਤਰ੍ਹਾਂ ਦੀ ਸਮਾਰਟ ਐਜੂਕੇਸ਼ਨ ਚੱਲ ਰਹੀ ਹੋਵੇਗੀ,ਇਸ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ।ਖੋਜੇਵਾਲ ਨੇ ਕਿਹਾ ਕਿ ਉਹ ਲੋਕਾਂ ਨਾਲ ਵਾਅਦਾ ਕਰਦੇ ਹਨ ਕਿ ਜੇਕਰ ਉਨ੍ਹਾਂ ਨੂੰ ਲੋਕਾਂ ਦਾ ਪਿਆਰ ਅਤੇ ਸਹਿਯੋਗ ਮਿਲਿਆ ਤਾਂ ਉਨ੍ਹਾਂ ਦੀ ਪਹਿਲੀ ਤਰਜੀਹ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਕੇ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ ਹੋਵੇਗੀ।ਤਾਂ ਜੋ ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ ਅਤੇ ਉਨ੍ਹਾਂ ਦਾ ਭਵਿੱਖ ਉੱਜਵਲ ਹੋ ਸਕੇ।ਇਸ ਦੇ ਨਾਲ ਜ਼ਿਲ੍ਹੇ ਦੇ ਵਸਨੀਕ ਵਿਦਿਆਰਥੀਆਂ ਨੂੰ ਪਹਿਲੀ ਤੋਂ ਪੋਸਟ ਗ੍ਰੈਜ਼ੂਏਸ਼ਨ ਦੀ ਸਿੱਖਿਆਂ ਵੀ ਮੁਫ਼ਤ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਕਈ ਸਿਆਸੀ ਪਾਰਟੀਆਂ ਲੋਕਾਂ ਨੂੰ ਮੁਫ਼ਤ ਸਾਮਾਨ ਦੇਣ ਦਾ ਲਾਲਚ ਦਿੰਦੀਆਂ ਹਨ,ਪਰ ਲੋਕਾਂ ਨੂੰ ਇਲਾਜ ਲਈ ਚੰਗੀ ਸਿੱਖਿਆ ਅਤੇ ਚੰਗੇ ਹਸਪਤਾਲਾਂ ਦੀ ਲੋੜ ਹੈ ਨਾ ਕਿ ਮੁਫ਼ਤ ਸਾਮਾਨ ਦੀ।ਜੇਕਰ ਸਿਆਸੀ ਪਾਰਟੀਆਂ ਇਸ ਨੂੰ ਸਮਝ ਕੇ ਇਸ ਦਿਸਾ ਵਿਚ ਕੰਮ ਕਰਨ ਤਾਂ ਉਨ੍ਹਾਂ ਨੂੰ ਚੋਣਾਂ ਦੇ ਦਿਨਾਂ ਵਿਚ ਲੋਕਾਂ ਨੂੰ ਵੋਟਾਂ ਮੰਗਣ ਲਈ ਤਰ੍ਹਾਂ-ਤਰ੍ਹਾਂ ਦੇ ਭਰਮਾਉਣ ਦੀ ਲੋੜ ਨਹੀਂ ਪਵੇਗੀ।ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਬਿਹਤਰ ਸਕੀਮਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ।ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਸ ਵਾਰ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਇਨ੍ਹਾਂ ਸਹੂਲਤਾਂ ਦਾ ਲਾਭ ਦਿੱਤਾ ਜਾਵੇਗਾ।ਇਸ ਮੌਕੇ ਤੇ ਮਨਜੀਤ ਕੌਰ,ਅਭੀ,ਭੱਟੀ,ਹਨੀ,ਜੌਹਨ, ਲਵ,ਗੋਪੀ,ਸੁਮੀਤ,ਜਸਵਿੰਦਰ ਕੌਰ,ਹਾਰਨਾ,ਰਾਜ ਕੁਮਾਰੀ,ਅਮਨ,ਵੀਨਾ, ਦੀਪੀ,ਜੱਸੀ,ਕੁਲਵਿੰਦਰ ਕੌਰ,ਪ੍ਰੀਤਿ,ਹਰਪ੍ਰੀਤ ਸਿੰਘ,ਸੁੱਖੀ,ਕਰਨਦੀਪ,ਹਰਮਨ ਭੱਟੀ,ਗੁਰਜੀਤ ਸਿੰਘ,ਹਰਦੀਪ ਭੱਟੀ,ਸੋਨੂੰ ਸਿੰਘ,ਕੁਲਦੀਪ ਸਿੰਘ,ਗੁਰਦੇਵ ਸਿੰਘ,ਅਭੀ ਸੁਰਿੰਦਰ ਸੁੱਚਾ,ਬਿੰਦਰ,ਸੋਮਾ,ਸ਼ੀਰਾ ਭੇਟਾ,ਦਲਵੀਰ ਸਿੰਘ ਦੀਬੀ,ਗੁਰਪ੍ਰੀਤ ਸਿੰਘ,ਲਾਭ ਪ੍ਰੀਤ ਸਿੰਘ,ਗੁਰਪ੍ਰੀਤ ਸਿੰਘ,ਮਿੰਟੂ ਗੁਰਸ਼ਰਨ,ਸਰਬਜੀਤ,ਮੰਗਲ ਸਿੰਘ,ਗੋਗੀ,ਰਾਜ ਕੁਮਾਰ,ਗੋਗਾ,ਗੀਤ,ਬੂਟੀ ਆਦਿ ਹਾਜਰ ਸਨ।
—
Kind Regards
Devinder Chander
Director
———-
Samaj Media Enterprise Ltd
Mobile; +44 7878 456 484
www.samajweekly.com
www.theasianindependent.co.uk
https://www.facebook.com/theasianindependent/
https://www.facebook.com/samajweekly/
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly