ਆਪ ਆਗੂ ਸਰਦਾਰ ਸਰਵਣ ਸਿੰਘ ਹੇਅਰ ਸ੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸ਼ਾਮਿਲ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – (ਸਮਾਜ ਵੀਕਲੀ) – ਆਮ ਆਦਮੀ ਪਾਰਟੀ ਚ ਸੇਂਧ ਲਗਾਉਂਦੇ ਹੋਏ ਪਾਰਟੀ ਦੇ ਵੱਡੇ ਆਗੂ ਸਰਵਣ ਸਿੰਘ ਹੇਅਰ ਨੂੰ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ:- ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ

ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ ਦਾ ਚੋਣ ਪ੍ਰਚਾਰ ਜਿਉਂ ਜਿਉਂ ਤੇਜ਼ ਹੁੰਦਾ ਜਾ ਰਿਹਾ ਹੈ ਹੋਰ ਸਿਆਸੀ ਪਾਰਟੀਆਂ ਜਿਵੇਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਝਟਕੇ ਤੇ ਝਟਕੇ ਲੱਗ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਹੋਰ ਸਿਆਸੀ ਪਾਰਟੀਆਂ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਹੁਣ ਸਰਦਾਰ ਵਡਾਲਾ ਨੇ ਆਪ ਪਾਰਟੀ ਚ ਸੇਂਧ ਲਗਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਨਕੋਦਰ ਹਲਕੇ ਤੋਂ ਇਲੈਕਸ਼ਨ ਲੜੇ ਹੋਏ ਸਰਵਣ ਸਿੰਘ ਹੇਅਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਕਰਵਾਇਆ ਵਿਰੋਧੀ ਖੇਮੇ ਨੂੰ ਚਿੰਤਾ ਪਾ ਦਿੱਤੀ ਹੈ ਸ ਵਡਾਲਾ ਦੇ ਹੱਕ ਚ ਦਿਨੋਂ ਦਿਨ ਲੋਕਾਂ ਦਾ ਇੰਨਾ ਵੱਡਾ ਇਕੱਠ ਹੁੰਦਾ ਜਾ ਰਿਹਾ ਹੈ ਕਿ ਵਿਰੋਧੀਆਂ ਦੀ ਨੀਂਦ ਉੱਡੀ ਹੋਈ ਹੈ ਸਰਦਾਰ ਵਡਾਲਾ ਦੀ ਸਥਿਤੀ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ।.ਸ਼ਾਮਿਲ ਕਰਾਉਣ ਸਮੇਂ ਅਵਤਾਰ ਸਿੰਘ ਕਲੇਰ ਸੀਨੀਅਰ ਅਕਾਲੀ ਆਗੂ,ਹਰਭਜਨ ਸਿੰਘ ਹੁੰਦਲ ਸਰਕਲ ਪ੍ਰਧਾਨ,ਡਾ ਗੁਰਦੀਪ ਹੇਰਾਂ,ਸਾਜਨ ਕਪੂਰ ਪ੍ਰਧਾਨ ਯੂਥ ਅਕਾਲੀ ਦਲ ਨਕੋਦਰ,ਮਨੋਹਰ ਸਰਪੰਚ ਹੇਰਾਂ,ਸਰਪੰਚ ਦਿਲਬਾਗ ਸਿੰਘ ਬਿੱਲਾ ਨਵਾਬ ਸਰਤਾਜ ਬੀਟਾ ਹੇਰਾਂ,ਅਮਰਜੀਤ ਸ਼ੇਰਪੁਰ ਐਮਸੀ ਨਕੋਦਰ,ਗੁਰਿੰਦਰ ਸਿੰਘ ਸੋਨੂੰ ਬਿਨਾਂ ਪੁਰੀਆ ਦੋਆਬਾ ਪ੍ਰਧਾਨ ਐਸ ਓ ਆਈ,ਸੁਖਵਿੰਦਰ ਸਿੰਘ ਸੋਖਾ ਮੱਲੀਆ ਸਰਪੰਚ ਜੀਤਾ ਮੱਲੀਆ ਨਿਰਮਲ ਸਿੰਘ ਮੱਲੀਆਂ ਅਤੇ ਗੁਰਪ੍ਰੀਤ ਸਿੰਘ ਬੱਲ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੋਟਾਂ ਅਤੇ ਡੇਰੇ
Next articleਪਿੰਡ ਭੇਟਾ ਦੇ 10 ਪਰਿਵਾਰਾਂ ਦੇ ਫੜਿਆ ਭਾਜਪਾ ਪੱਲਾ,ਖੋਜੇਵਾਲ ਨੂੰ ਦਿੱਤਾ ਵੱਡੀ ਗਿਣਤੀ ਵਿਚ ਵੋਟਾਂ ਪਾਉਣ ਦਾ ਭਰੋਸਾ