ਵਰਕਰ ਇਸ ਵਾਰ ਭਾਜਪਾ ਨੂੰ 2014 ਅਤੇ 2019 ਨਾਲੋਂ ਵੱਡੀ ਜਿੱਤ ਦਿਵਾਉਣ ਦਾ ਪ੍ਰਣ ਕਰਨ-ਖੋਜੇਵਾਲ
ਕਪੂਰਥਲਾ , ( ਕੌੜਾ )- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਨੇ ਐਤਵਾਰ ਨੂੰ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਡੇਰਾ ਰਹੀਮਪੁਰ ਵਿਖੇ ਬਾਲ ਯੋਗੀ ਬਾਬਾ ਪ੍ਰਗਟ ਨਾਥ ਜੀ ਦੇ ਨਾਲ ਮੁਲਾਕਾਤ ਕਰਕੇ ਅਸ਼ੀਰਵਾਦ ਲਿਆ।ਇਸ ਮੌਕੇ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਅਤੇ ਬਾਬਾ ਪਰਗਟ ਨਾਥ ਜੀ ਵਿਚਕਾਰ ਲੰਮੀ ਵਿਚਾਰ ਚਰਚਾ ਹੋਈ।ਇਸ ਮੌਕੇ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੇਵਾ,ਸੁਸ਼ਾਸਨ ਅਤੇ ਗਰੀਬ ਕਲਿਆਣ ਦੇ ਮੰਤਰ ਤੇ ਜਨਤਾ ਮੋਹਰ ਲਗਾਏਗੀ।ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਔਰਤਾਂ ਅਤੇ ਨੌਜਵਾਨਾਂ ਨੂੰ ਪੀਐਮ ਮੋਦੀ ਦੀ ਗਾਰੰਟੀ ਤੇ ਪੂਰਾ ਭਰੋਸਾ ਕਰਦੇ ਹਨ ਅਤੇ ਇਹ ਭਰੋਸਾ ਲੋਕਸਭਾ ਚੋਣਾਂ ਵਿੱਚ ਜਿੱਤ ਦੇ ਰੂਪ ਵਿੱਚ ਮੋਦੀ ਦੀ ਗਰੰਟੀ ਦੀ ਜਿੱਤ ਦੇ ਰੂਪ ਵਿੱਚ ਬਦਲੇਗਾ।ਮੰਨਾ ਨੇ ਕਿਹਾ ਕਿ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਚ ਵੀ ਮੋਦੀ ਦੀ ਗਰੰਟੀ ਚਲਦੀ ਹੈ।ਲੋਕਾਂ ਨੂੰ ਉਨ੍ਹਾਂ ਤੇ ਵਿਸ਼ਵਾਸ ਹੈ।ਦੇਸ਼ ਵਿੱਚ ਗੌਰਵ ਦੀ ਭਾਵਨਾ ਪਹਿਲਾ ਨਾਲੋਂ ਜ਼ਿਆਦਾ ਹੈ ਅਤੇ ਭਰੋਸਾ ਵੀ ਵਧਿਆ ਹੈ।ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਚ 400 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਰੱਖਿਆ ਹੈ,ਕਿਉਂਕਿ ਉਨ੍ਹਾਂ ਨੂੰ ਭਾਜਪਾ ਦੇ ਸਮਰਪਿਤ ਵਰਕਰਾਂ ਦੀ ਤਾਕਤ ਤੇ ਭਰੋਸਾ ਹੈ।ਉਨ੍ਹਾਂ ਕਿਹਾ ਕਿ ਵਰਕਰਾਂ ਦੀ ਸਖਤ ਮਿਹਨਤ ਅਤੇ ਲਗਨ ਨੇ ਭਾਜਪਾ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣਾ ਦਿੱਤਾ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਇਸ ਵਾਰ 2014 ਅਤੇ 2019 ਦੇ ਮੁਕਾਬਲੇ ਭਾਜਪਾ ਨੂੰ ਵੱਡੀ ਜਿੱਤ ਦਿਵਾਉਣ ਦਾ ਸੰਕਲਪ ਲੈਣ।ਖੋਜੇਵਾਲ ਨੇ ਕਿਹਾ ਕਿ ਸਾਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਮੋਦੀ ਜੀ ਦੇ ਤੀਜੇ ਕਾਰਜਕਾਲ ਚ ਆਪਣਾ ਯੋਗਦਾਨ ਦੇਣ ਲਈ 13 ਲੋਕ ਸਭਾ ਦੀਆਂ ਸੀਟਾਂ ਵੱਡੇ ਫਰਕ ਨਾਲ ਜਿੱਤਣੀਆਂ ਪੈਣਗੀਆਂ।ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਰਾਜੇਸ਼ ਪਾਸੀ,ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਯਗਦੱਤ ਐਰੀ,ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ,ਐਸਸੀ ਮੋਰਚਾ ਦੇ ਸੂਬਾਈ ਆਗੂ ਨਿਰਮਲ ਸਿੰਘ ਨਾਹਰ,ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ,ਐਸਸੀ ਮੋਰਚਾ ਦੇ ਸੂਬਾ ਕਾਰਜਕਾਰਨੀ ਮੈਂਬਰ ਮਹਿੰਦਰ ਸਿੰਘ ਬਲੇਰ,ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਲੱਕੀ ਸਰਪੰਚ,ਪ੍ਰੋਫੈਸਰ ਅਨੁਰਾਗ ਸ਼ਰਮਾ, ਸੁਖਜਿੰਦਰ ਸਿੰਘ,ਗੁਰਨਾਮ ਸਿੰਘ ਕਾਦੂਪੁਰ,ਜਗੀਰ ਸਿੰਘ ਕਾਲਰੂ,ਸਰਵਨ ਤਸਕੀਨ,ਗੁਰਪ੍ਰੀਤ ਧਾਲੀਵਾਲ,ਦੀਦਾਰ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly