ਪਿੰਡ ਵਡਾਲਾ ਕਲਾਂ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਕੀਤਾ ਸੰਬੋਧਨ
(ਸਮਾਜ ਵੀਕਲੀ)-ਕਪੂਰਥਲਾ ,( ਕੌੜਾ ) – ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ ਕਰਦੇ ਹੋਏ ਮੰਗਲਵਾਰ ਨੂੰ ਪਿੰਡ ਵਡਾਲਾ ਕਲਾਂ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਹੱਕ ਚ ਵੋਟ ਪਾਉਣ ਦੀ ਅਪੀਲ ਕੀਤੀ।ਇਸ ਮੌਕੇ ਉਨ੍ਹਾਂ ਕਿਹਾ ਕਿ ਹੋਰਨਾਂ ਪਾਰਟੀਆਂ ਨੇ ਲੋਕਾਂ ਨੂੰ ਧਰਮ ਤੇ ਜਾਤ ਦੇ ਅਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ।ਗਰੀਬਾਂ ਅਤੇ ਦਲਿਤਾਂ ਨੂੰ ਕਈ ਲਾਅਰੇ ਲਗਾਏ ਪਰ,ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੁੱਝ ਨਹੀਂ ਕੀਤਾ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਹਰੇਕ ਵਰਗ ਦੀ ਭਲਾਈ ਲਈ ਸਕੀਮਾਂ ਲਾਗੂ ਕੀਤੀਆਂ।ਉਨ੍ਹਾਂ ਕਿਹਾ ਕਿ ਭਾਜਪਾ ਵਿਕਾਸ ਨੂੰ ਤਰਜੀਹ ਦਿੰਦੀ ਹੈ।ਉਨ੍ਹਾਂ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ।ਖੋਜੇਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਪਿਛਲੇ 70 ਸਾਲਾਂ ਤੋਂ ਆਪਣੇ ਦੇਸ਼ ਲੁੱਟੋ,ਦੇਸ਼ ਨੂੰ ਤੋੜੋ ਅਭਿਆਨ ਤੇ ਚੱਲ ਰਹੀ ਹੈ।ਇੱਕ ਨਵੀਂ ਪਾਰਟੀ ਜੋ ਕਿ ਪਿਛਲੇ ਸਾਲਾਂ ਵਿੱਚ ਦਿੱਲੀ ਅੰਦਰ ਲੋਕਾਂ ਨੂੰ ਲਾਰੇ ਲਗਾ ਕੇ,ਵਰਗਲਾ ਕੇ,ਬੇਵਕੂਫ ਬਣਾ ਕੇ ਸੱਤਾ ਵਿੱਚ ਆਈ,ਉਹ ਹੁਣ ਪੰਜਾਬ ਵਿੱਚ ਵੀ ਉਹੀ ਏਜੰਡਾ ਲੈ ਕੇ ਆਈ ਹੈ।ਔਰਤਾਂ ਨੂੰ ਨਗਦ ਪੈਸੇ ਉਨ੍ਹਾਂ ਦੇ ਖਾਤੇ ਵਿੱਚ,ਲੋਕਾਂ ਨੂੰ ਸੈਂਕੜੇ ਯੂਨਿਟ ਬਿਜਲੀ ਮੁਫਤ ਅਤੇ ਹੋਰ ਕਈ ਅਜਿਹੇ ਵਾਅਦਿਆਂ ਨਾਲ ਜੋ ਕਿ ਆਰਥਿਕ ਮਾਹਿਰਾਂ ਦੀ ਨਜ਼ਰ ਵਿੱਚ ਬੇਵਕੂਫਾਨਾ ਹੈ ਅਤੇ ਕਦੇ ਪੂਰੇ ਨਹੀਂ ਹੋ ਸਕਦੇ।ਇਹ ਪਾਰਟੀ ਲੋਕਾਂ ਨੂੰ ਵਰਗਲਾਉਣ ਦਾ ਕੰਮ ਕਰ ਰਹੀ ਹੈ,ਪਰ ਇਸ ਪਾਰਟੀ ਦਾ ਇੱਕ ਛੁਪਿਆ ਹੋਇਆ ਏਜੰਡਾ,ਦੇਸ਼ ਨੂੰ ਦਮਨਕਾਰੀ ਤਾਕਤਾਂ ਨਾਲ ਮਿਲ ਕੇ ਵੰਡਣ ਦਾ ਵੀ ਹੈ।ਇਸ ਕਰਕੇ ਇਹ ਪਾਰਟੀ ਪੰਜਾਬ ਵਿੱਚ ਅਮਨ,ਸ਼ਾਂਤੀ,ਭਾਈਚਾਰੇ ਲਈ ਬਹੁਤ ਵੱਡਾ ਖਤਰਾ ਹੈ।ਲੋਕਾਂ ਨੂੰ ਇਸ ਪਾਰਟੀ ਨੂੰ ਪੂਰੀ ਤਰ੍ਹਾਂ ਨਾਲ ਪੰਜਾਬ ਤੋਂ ਸਾਫ ਕਰ ਦੇਣਾ ਚਾਹੀਦਾ ਹੈ।ਇਸ ਮੌਕੇ ਤੇ ਬਲਵੰਤ ਸਿੰਘ,ਸੁਰਿੰਦਰ ਸਿੰਘ,ਤਰਲੋਚਨ ਸਿੰਘ,ਭਜਨ ਸਿੰਘ,ਰੋਸ਼ਨ ਲਾਲ,ਸਤਿਆ ਦੇਵੀ,ਕਮਲਜੀਤ ਕੌਰ,ਮਨਜੀਤ ਕੌਰ,ਨੀਲਮ,ਊਸ਼ਾ,ਕੁਲਵਾਂ ਕੌਰ ਆਦਿ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly