ਤਾਰੀਫ਼

ਨੀਲਮ ਕੁਮਾਰੀ

(ਸਮਾਜ ਵੀਕਲੀ)

ਇੱਕ ਖਿਆਲ. ਮੇਰੇ ਜਹਿਨ ਵਿੱਚ ਉਤਰਿਆ,
ਤੇ ਦੇਖਦੇ ਹੀ ਦੇਖਦੇ ਕਵਿਤਾ ਬਣ ਗਿਆ,
ਹਾਂ ਬਿਲਕੁਲ ਤੇਰੇ ਵਰਗਾ ਸੀ,
ਮਾਸੂਮ ਜਿਹਾ,
ਭੋਲਾ ਜਿਹਾ,
ਮੈਂ ਗੱਲ ਕਰਨੀ ਚਾਹੀ ਤਾਂ ਘਬਰਾ ਗਿਆ,
ਮੈਂ ਤਾਰੀਫ਼ ਕੀਤੀ ਤਾਂ ਸ਼ਰਮਾ ਗਿਆ,
ਮੈਂ ਚਾਹੁੰਦੀ ਹਾਂ,
ਤੇਰੇ ਲਈ ਏਦਾਂ ਦੇ ਖ਼ਿਆਲ,
ਹਮੇਸ਼ਾ ਜਹਿਨ ਵਿੱਚ ਆਉਂਦੇ ਰਹਿਣ,
ਤੇ ਮੈਂ ਕਵਿਤਾ ਲਿਖੀ ਜਾਵਾਂ …………

ਤੇਰੇ ਰਾਹਾਂ ‘ਚ ਫੁੱਲ ਮੈਂ ਵਿਛਾ ਦੇਵਾਂ,
ਤੂੰ ਮੇਰਾ ਅਜ਼ੀਜ਼ ਲੱਗਦਾ ਏ —
ਜਿੰਦ ਜਾਨ,ਤਨ- ਮਨ ਸਭ ਕੁਝ ਲੁਟਾ ਦੇਵਾਂ,
ਤੂੰ ਮੇਰਾ ਅਜੀਜ਼ ਲੱਗਦਾ ਏ —
ਤੂੰ ਜਦ ਤੁਰਦਾ ਏਂ ਤਾਂ ਹਨ੍ਹੇਰੀਆਂ ਵੀ ਰੁਖ਼ ਮੋੜ ਲੈਂਦੀਆਂ ਨੇ,
ਤੂੰ ਜਦ ਹੱਸਦਾ ਏ ਤਾਂ ਪਰੀਆਂ ਵੀ ਬੁੱਲ੍ਹ ਜੋੜ ਲੈਂਦੀਆਂ ਨੇ।
ਆਪਣਾ ਹਰ ਲਫ਼ਜ਼,ਅਪਣਾ ਹਰ ਸ਼ਬਦ,
ਮੈਂ ਤੇਰੀ ਤਾਰੀਫ਼ ‘ਚ ਲਗਾ ਦੇਵਾਂ ।
ਤੂੰ ਮੇਰਾ ਅਜੀਜ਼ ਲੱਗਦਾ ਏ —
ਜਦ ਤੂੰ ਆਵੇ ਦਿਲ ਦਾ ਦੀਦਾਰ ਕਰਨ ਨੂੰ ਜੀਅ ਕਰਦਾ ਏ,
ਤੇਰੀ ਉਮਰ ਲੰਬੀ ਹੋਵੇ ਮੇਰਾ ਫਰਿਆਦ ਕਰਨ ਨੂੰ ਜੀਅ ਕਰਦਾ ਏ।
ਜਦ ਤੂੰ ਜਾਵੇ ਮੈਂ ਤੈਨੂੰ ਜਾਣ ਨਾ ਦੇਵਾਂ,
ਤੂੰ ਮੇਰਾ ਅਜੀਜ਼ ਲੱਗਦਾ ਏ—
ਤੂੰ ਜਿੱਥੇ ਵੀ ਵਸੇ ਖ਼ੁਸ਼ ਰਹੇ ਦੁਆ ਸਦਾ’ ਇਹੀ ਦਿਲੋਂ ਕਰਦੀ ਹਾਂ,
ਤੇਰੇ ਨਾਲ ਬਿਤਾਏ ਪਲ ਹਰ ਪਲ ਯਾਦ ਕਰਦੀ ਹਾਂ।
ਤੂੰ ਆਬਾਦ ਰਹੇ,ਆਜ਼ਾਦ ਰਹੇ—
ਤੂੰ ਮੇਰਾ ਅਜੀਜ਼ ਲੱਗਦਾ ਏ —-
ਤੂੰ ਮੇਰਾ ਅਜੀਜ਼ ਲੱਗਦਾ ਏ —-

‘ਨੀਲਮ ਕੁਮਾਰੀ’
ਪੰਜਾਬੀ ਮਿਸਟ੍ਰੈਸ,
ਸਰਕਾਰੀ ਹਾਈ ਸਕੂਲ ਸਮਾਓ…
(9779788365)

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੰਨ ਗੁਰੂ ਰਵਿਦਾਸ ਭਗਤ ਜੀ
Next articleਭਾਜਪਾ ਉਮੀਦਵਾਰ ਖੋਜੇਵਾਲ ਨੇ ਆਪਣੀ ਚੋਣ ਮੁਹਿੰਮ ਨੂੰ ਕੀਤਾ ਤੇਜ