HOME ਮਿੰਨੀ ਉਲੰਪਿਕ ਵੱਜੋਂ ਮਸ਼ਹੂਰ ਖੇਡਾਂ ਕਿਲਾ ਰਾਏਪੁਰ ਦੀਆਂ ਸ਼ਾਨਦਾਰ ਆਗਾਜ਼ ਨਾਲ ਸ਼ੁਰੂ...

ਮਿੰਨੀ ਉਲੰਪਿਕ ਵੱਜੋਂ ਮਸ਼ਹੂਰ ਖੇਡਾਂ ਕਿਲਾ ਰਾਏਪੁਰ ਦੀਆਂ ਸ਼ਾਨਦਾਰ ਆਗਾਜ਼ ਨਾਲ ਸ਼ੁਰੂ ਕੈਬਨਿਟ ਮੰਤਰੀ ਖੁੱਡੀਆਂ ਨੇ ਕੀਤਾ ਖੇਡਾਂ ਦਾ ਉਦਘਾਟਨ

5

ਬੈਲਗੱਡੀਆਂ ਦੌੜਾਂ ਕਾਰਨ ਖੇਡ ਪ੍ਰੇਮੀਆਂ ‘ਚ ਭਾਰੀ ਉਤਸ਼ਾਹ

ਕਿਲ੍ਹਾ ਰਾਏਪੁਰ,   (ਸਮਾਜ ਵੀਕਲੀ)   (ਗੁਰਭਿੰਦਰ ਗੁਰੀ) : ਪੇਂਡੂ ਉਲੰਪਿਕ ਵਜੋਂ ਦੁਨੀਆਂ ਭਰ ਵਿੱਚ ਮਸ਼ਹੂਰ ਖੇਡਾਂ ਕਿਲਾ ਰਾਏਪੁਰ 2026 ਦੀਆਂ ਦੀ ਸ਼ੁਰੂਆਤ ਉਤਸ਼ਾਹ ਅਤੇ ਧੂਮਧਾਮ ਨਾਲ ਕੀਤੀ ਗਈ।ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ 86ਵੇਂ ਕਿਲਾ ਰਾਏਪੁਰ ਪੇਂਡੂ ਉਲੰਪਿਕ ਖੇਡਾਂ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਡਾ. ਕੇ.ਐਸ. ਕੰਗ ਹਾਜ਼ਰ ਸਨ। 12 ਸਾਲਾਂ ਦੇ ਵੱਡੇ ਫਰਕ ਨਾਲ ਸ਼ੁਰੂ ਹੋਈਆਂ ਬੈਲਗੱਡੀਆਂ ਦੀਆਂ ਦੌੜਾਂ ਦਾ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਇਸ ਮੌਕੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਆਗਾਜ਼ ਦੀ ਵਧਾਈ ਦਿੰਦਿਆਂ ਕਿਹਾ ਕਿ ਬੈਲਗੱਡੀਆਂ ਦੀਆਂ ਦੌੜਾਂ ਪੰਜਾਬ ਦੇ ਇਤਿਹਾਸ ਅਤੇ ਪੇਂਡੂ ਪ੍ਰੰਪਰਾ ਦਾ ਅਹਿਮ ਹਿੱਸਾ ਹੈ। ਕੈਬਨਿਟ ਮੰਤਰੀ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਪੰਜਾਬ ਵਿਧਾਨ ਸਭਾ ਵਿੱਚ ਜਾਨਵਰਾਂ ’ਤੇ ਅੱਤਿਆਚਾਰ ਦੀ ਰੋਕਥਾਮ (ਪੰਜਾਬ ਸੋਧ), ਐਕਟ 2025’ ਨੂੰ ਸਰਬਸੰਮਤੀ ਨਾਲ ਪਾਸ ਅਤੇ ਲਾਗੂ ਕਰਕੇ ਇਸ ਪੁਨਰ ਸੁਰਜੀਤੀ ਨੂੰ ਸੰਭਵ ਬਣਾਇਆ ਹੈ, ਜਿਸ ਨੇ ਜਾਨਵਰਾਂ ਲਈ ਸੁਰੱਖਿਆ ਮਾਪਦੰਡ ਪੇਸ਼ ਕੀਤੇ, ਕਾਨੂੰਨੀ ਰੁਕਾਵਟਾਂ ਨੂੰ ਦੂਰ ਕੀਤਾ ਅਤੇ   ਬੈਲਗੱਡੀਆਂ ਦੀਆਂ ਦੌੜਾਂ ਮੁੜ ਸ਼ੁਰੂ ਹੋ ਸਕੀਆਂ ਹਨ। ਉਨ੍ਹਾਂ ਕਿਹਾ ਕਿ ਪੇਂਡੂ ਉਲੰਪਿਕ ਖੇਡਾਂ ਕਿਲਾ ਰਾਏਪੁਰ ਦੀਆਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ਵਿੱਚ ਛੁਪੇ ਹੋਏ ਹੁਨਰ ਨੂੰ ਬਾਹਰ ਲਿਆਉਣ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਮੰਤਰੀ ਖੁੱਡੀਆਂ ਨੇ ਕਿਹਾ ਕਿ ਉਲੰਪਿਕ ਅਤੇ ਹੋਰ ਪ੍ਰਮੁੱਖ ਅੰਤਰਰਾਸ਼ਟਰੀ ਖੇਡਾਂ ਵਿੱਚ ਤਮਗੇ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਲਈ ਨਗਦ ਇਨਾਮਾਂ ਵਿੱਚ ਪਹਿਲਾਂ ਨਾਲੋਂ ਕਾਫੀ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਲੰਪਿਕ ਜੇਤੂ ਖਿਡਾਰੀਆਂ ਨੂੰ ਨੌਕਰੀਆਂ ਵੀ ਦਿੱਤੀਆਂ ਗਈਆਂ ਹਨ।ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਸ਼ੂਆਂ ਨੂੰ ਚੰਗੀਆਂ ਡਾਕਟਰੀ ਸਹਾਇਤਾ ਦੇਣ ਲਈ ਪਸ਼ੂ ਹਸਪਤਾਲ ਲਈ 30 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ। ਖੇਡਾਂ ਦੇ ਪਹਿਲੇ ਦਿਨ ਹੋਏ ਰੌਚਕ ਮੁਕਾਬਲਿਆਂ ‘ਚ ਹਾਕੀ (ਲੜਕੇ) ਦੇ ਹੋਏ ਫਸਵੇਂ ਮੁਕਾਬਲਿਆਂ ਵਿੱਚ ਕੁਰੂਕਸੇਤਰ ਦੀ ਟੀਮ ਨੇ ਹਿਸਾਰ ਨੂੰ 3-1 ਦੇ ਫਰਕ ਨਾਲ ਹਰਾਇਆ।, ਦੂਜੇ ਮੈਚ ਵਿੱਚ ਅਮਰਗੜ੍ਹ ਦੀ ਟੀਮ ਨੇ ਜਰਖੜ੍ਹ ਦੀ ਟੀਮ ਨੂੰ 1-0 ਦੇ ਫਰਕ ਨਾਲ ਹਰਾਇਆ, ਤੀਜੇ ਮੈਚ ਵਿੱਚ ਰਾਏਕੋਟ ਨੇ ਸਾਹਬਾਦ ਦੀ ਟੀਮ ਨੂੰ 3-2 ਦੇ ਫਰਕ ਨਾਲ ਹਰਾਇਆ।ਇਸ ਤੋਂ ਇਲਾਵਾ ਹਾਕੀ (ਲੜਕੀਆਂ) ਦੇ ਹੋਏ ਪਹਿਲੇ ਮੈਚ ਵਿੱਚ ਯੂਨਾਈਟਿਡ ਕਲੱਬ ਦਿੱਲੀ ਦੀ ਟੀਮ ਨੇ ਚੰਡੀਗੜ੍ਹ ਹਾਕੀ ਅਕੈਡਮੀ ਨੂੰ 5-3 ਦੇ ਫਰਕ ਨਲ ਹਰਾ ਕੇ ਅਗਲੇ ਗੇੜ ਵਿੱਚ ਸ਼ਾਮਲ ਹੋਈਆਂ। ਅੰਡਰ-14 (ਲੜਕੇ) 60 ਮੀਟਰ ਦੌੜਾਂ ਵਿੱਚ ਅਰਮਾਨ ਕੁਮਾਰ ਨੇ ਪਹਿਲਾ ਸਥਾਨ, ਅਭੀਜੀਤ ਸਿੰਘ ਨੇ ਦੂਜਾ ਸਥਾਨ ਲਿਆ। ਅੰਡਰ-14 (ਲੜਕੀਆਂ) 60 ਮੀਟਰ ਦੌੜ ਵਿੱਚ ਜਸ਼ਨ ਕੌਰ ਨੇ ਪਹਿਲਾ, ਹਰਨੂਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਓਪਨ (ਲੜਕੇ) 400 ਮੀਟਰ ਦੌੜ ਵਿੱਚ ਵਿਕਾਸ ਕੁਮਾਰ ਨੇ ਪਹਿਲਾ, ਲਵਪ੍ਰੀਤ ਸਿੰਘ ਨੇ ਦੂਜਾ ਸਥਾਨ ਅਤੇ ਹਰਪ੍ਰੀਤ ਸਿੰਘ ਨੇ ਤੀਜਾ ਸਥਾਨ ਲਿਆ।ਓਪਨ (ਲੜਕੀਆਂ) 400 ਮੀਟਰ ਦੌੜ ਵਿੱਚ ਰਸਿਤਾ ਕੌਰ ਨੇ ਪਹਿਲਾ, ਸੀਮਾ ਕੌਰ ਨੇ ਦੂਜਾ ਅਤੇ ਮਾਇਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਓਪਨ (ਲੜਕੇ) 1500 ਮੀਟਰ ਦੌੜ ਵਿੱਚ ਪ੍ਰਭਜੋਤ ਸਿੰਘ ਨੇ ਪਹਿਲਾ, ਸੰਦੀਪ ਸਿੰਘ ਨੇ ਦੂਜਾ ਅਤੇ ਸੁਧਾਕਰ ਸਿੰਘ ਨੇ ਤੀਜਾ ਸਥਾਨ ਲਿਆ।ਓਪਨ (ਲੜਕੀਆਂ) 1500 ਮੀਟਰ ਦੌੜ ਵਿੱਚ ਆਰਤੀ ਨੇ ਪਹਿਲਾ, ਮਨਦੀਪ ਕੌਰ ਨੇ ਦੂਜਾ ਅਤੇ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਖਬਰ ਲਿਖੇ ਜਾਣ ਤੱਕ ਅੱਜ ਹੋਈਆਂ ਬੈਲਗੱਡੀਆਂ ਦੀਆਂ ਦੌੜਾਂ ਅਤੇ ਹੋਰਨਾਂ ਖੇਡਾਂ ਦਾ ਨਤੀਜਾ ਆਉਣਾ ਬਾਕੀ ਸੀ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਬੈਂਸ, ਐਸਡੀਐਮ ਜਸਲੀਨ ਕੌਰ ਭੁੱਲਰ, ਜਿਲ੍ਹਾ ਖੇਡ ਅਧਿਕਾਰੀ ਕੁਲਦੀਪ ਚੁੱਘ ਤੋਂ ਇਲਾਵਾ ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ ਦੇ ਮੈਂਬਰ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੀ ਜੇ ਪੀ (ਵਿਧਾਨ ਸਭਾ ਹਲਕਾ ਸ਼ਾਹਕੋਟ) ਵਰਕਰਾਂ ਵੱਲੋਂ ਰੈਲੀ ਇੰਚਾਰਜ ਹਲਕੇ ਵਿਚੋਂ ਲਗਾਏ ਜਾਣ ਦੀ ਮੰਗ
Next articleNIPM Student Chapter Launched at Lamrin Tech Skills University to Strengthen Industry–Academia Collaboration.