ਬਾਜਾਰਾਂ ਵਿਚ ਸੁੰਨਸਾਨ ,ਲੋਕ ਵੀ ਠੰਡ ਨਾਲ ਕੰਬੇ -ਪੂਰਾ ਦਿਨ ਨਹੀ ਹੋਏ ਸੂਰਜ ਦੇਵਤਾ ਦੇ ਦਰਸ਼ਨ
ਕਾਠਗੜ੍ਹ (ਸਮਾਜ ਵੀਕਲੀ) (ਹਰਸਿਮਰਨ ਜੋਤ ਸਿੰਘ ਕਲੇਰ ) ਪੂਰੇ ਇਲਾਕੇ ਨਵੇਂ ਸਾਲ ਤੋਂ ਪੈ ਰਹੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੀ ਲਪੇਟ ਵਿੱਚ ਹੈ | ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ | ਜਿਸ ਨਾਲ ਲੋਕਾਂ ਨੂੰ ਰੋਜ਼ਾਨਾ ਜੀਵਨ ਚੁਣੌਤੀ ਪੂਰਨ ਹੋ ਗਿਆ ਹੈ | ਇਸ ਠੰਡੀ ਲਹਿਰ ਨਾ ਸਿਰਫ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕੀਤਾ ਬਲਕਿ ਆਰਥਿਕ ਗਤੀਵਿਧੀਆਂ , ਖਾਸ ਕਰਕੇ ਬਜ਼ਾਰਾਂ ਅਤੇ ਛੋਟੇ ਕਾਰੋਬਾਰਾਂ ਨੂੰ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ | ਬੁੱਧਵਾਰ ਸਾਰਾ ਦਿਨ ਕੰਬਣੀ ਵਾਲੀ ਠੰਢ ਲਗਾਤਾਰ ਜਾਰੀ ਰਹੀ | ਪਹਿਲੀ ਵਾਰ ਘੱਟੋਂ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ | ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਰਿਹਾ | ਜਿਸ ਨਾਲ ਦਿਨ ਭਰ ਠੰਢ ਬਣੀ ਰਹੀ | ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਚਿੰਤਾਜਨਕ ਰਹਿਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ | ਜਿਸ ਅਨੁਸਾਰ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਦੇ ਆਸ ਪਾਸ ਹੋਰ ਡਿੱਗ ਸਕਦਾ ਹੈ | ਘੱਟੋਂ ਘੱਟ ਤਾਪਮਾਨ 5-6 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿਣ ਦੀ ਉਮੀਦ ਹੈ | ਉਤੱਰ ਪੱਛਮੀ ਹਵਾਵਾਂ ਦੇ ਵਹਾਅ ਕਾਰਨ ਰਾਤ ਦਾ ਤਾਪਮਾਨ ਹੋਰ ਡਿੱਗ ਸਕਦਾ ਹੈ | ਇਹ ਸਥਿਤੀ ਅਗਲੇ 48 ਘੰਟਿਆ ਤੱਕ ਬਣੀ ਰਹਿ ਸਕਦੀ ਹੈ | ਸੰਘਣੀ ਧੁੰਦ ਵਧਾ ਰਹੀ ਮੁਸ਼ਕਲਾ, ਆਵਾਜਾਈ ਪ੍ਰਭਾਵਿਤ – ਠੰਡ ਦੇ ਨਾਲ ਨਾਲ ਲਗਾਤਾਰ ਸੰਘਣੀ ਧੁੰਦ ਵੀ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕਰ ਰਹੀ ਹੈ | ਆਵਾਜਾਈ ਬੁਰੀ ਤਰਾ ਨਾਲ ਪ੍ਰਭਾਵਿਤ ਰਹੀ ਹੈ | ਸਵੇਰ ਵਿਜਿਬਲਿਟੀ ਲਗਭਗ ਜ਼ੀਰੋ
ਤੱਕ ਘੱਟ ਗਈ | ਪਿਛਲੇ ਕੁਝ ਦਿਨਾਂ ਵਿਚ ਧੁੰਦ ਕਾਰਨ ਕਈ ਹਾਦਸੇ ਵਾਪਰੇ ਹਨ | ਪੁਲਿਸ ਪ੍ਰਸ਼ਾਸ਼ਨ ਤੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਤੇ ਗੈਰ ਜਰੂਰੀ ਯਾਤਰਾ ਤੋਂ ਬੱਚਣ ਦੀ ਅਪੀਲ ਕੀਤੀ ਹੈ | ਠੰਡ ਤੇ ਧੁੰਦ ਦਾ ਸ਼ਹਿਰ ਦੇ ਬਾਜ਼ਾਰਾਂ ਤੇ ਕਾਰੋਬਾਰਾਂ ਤੇ ਡੂੰਘਾ ਅਸਰ ਪਿਆ ਹੈ | ਆਮ ਤੌਰ ਤੇ ਭੀੜ ਭੜੱਕੇ ਵਾਲੇ ਬਾਜਾਰ ਇਨ੍ਹਾਂ ਦਿਨਾਂ ਵਿਚ ਸੁੰਨਸਾਨ ਹਨ | ਦੁਕਾਨਦਾਰ ਦਾ ਕਹਿਣਾ ਹੈ ਕਿ ਗ੍ਰਾਹਕਾ ਵਿੱਚ 30 ਫੀਸਦੀ ਤੱਕ ਕਮੀ ਆਈ ਹੈ | ਖਾਸ ਕਰਕੇ ਸ਼ਾਮ ਨੂੰ ਜਦੋਂ ਠੰਡ ਜਿਆਦਾ ਹੁੰਦੀ ਹੈ ਬਜ਼ਾਰ ਪੂਰੀ ਤਰ੍ਹਾਂ ਨਾਲ ਸੁੰਨਸਾਨ ਹੋ ਜਾਦੇ ਹਨ | ਫਲ ਤੇ ਸਬਜੀਆਂ ਵੇਚਣ ਵਾਲੇ ਰਾਧੇ ਤੇ ਕ੍ਰਿਸ਼ਨਾ ਨੇ ਕਿਹਾ ਕਿ ਠੰਢ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ | ਠੰਢ ਵਿੱਚ ਤਾਜ਼ੀਆ ਸਬਜੀਆਂ ਵੀ ਜਲਦੀ ਖਰਾਬ ਹੋ ਜਾਦੀਆ ਹਨ | ਨੁਕਸਾਨ ਹੋ ਰਿਹਾ ਹੈ | ਇਸ ਤਰ੍ਹਾਂ ਕੱਪੜਾ ਵਪਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਦੀਆ ਦੇ ਕੱਪੜੇ ਵੇਚਣ ਦੀ ਉਮੀਦ ਸੀ | ਪਰ ਲੋਕ ਆਪਣੇ ਘਰਾਂ ਤੋਂ ਬਾਹਰ ਨਹੀ ਨਿਕਲ ਰਹੇ ਵਿਕਰੀ ਤੇ ਭਾਰੀ ਅਸਰ ਪੈ ਰਿਹਾ ਹੈ |‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



