ਧੁੰਦ/ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਦੋ ਆਰੋਪੀ ਹੋਏ ਫਰਾਰ
ਬਲਾਚੌਰ, (ਸਮਾਜ ਵੀਕਲੀ) – (ਜਤਿੰਦਰ ਪਾਲ ਸਿੰਘ ਕਲੇਰ ) ਮਹਾਂਵੀਰ ਸਿੰਘ, ਆਈ.ਐਫ.ਐਸ.. ਮੁੱਖ ਵਣ ਪਾਲ (ਹਿਲਜ), ਸੰਜੀਵ ਕੁਮਾਰ ਤਿਵਾੜੀ, ਆਈ.ਐਫ.ਐਸ., ਵਣ ਪਾਲ, ਸ਼ਿਵਾਲਿਕ ਸਰਕਲ ਪੰਜਾਬ, ਹਰਭਜਨ ਸਿੰਘ, ਪੀ.ਐਫ.ਐਸ.. ਵਣ ਮੰਡਲ ਅਫਸਰ, ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਰਘਬੀਰ ਸਿੰਘ, ਵਣ ਰੇਂਜਰ, ਵਣ ਰੇਂਜ ਅਫਸਰ ਬਲਾਚੌਰ ਦੀ ਅਗਵਾਈ ਹੇਠ ਵਣ ਰੇਂਜ ਬਲਾਚੌਰ ਦੇ ਸਟਾਫ ਵਲੋਂ ਸਰਦੀਆਂ/ਧੁੰਦਾਂ ਕਾਰਨ ਰਾਤ ਸਮੇਂ ਲਗਾਤਾਰ ਨਾਕੇ ਲਗਾਏ ਜਾ ਰਹੇ ਹਨ ਅਤੇ ਗਸਤ ਕੀਤੀ ਜਾ ਰਹੀ ਹੈ। ਇਸੇ ਦੌਰਾਨ ਮਿਤੀ 13/01/2026 ਨੂੰ ਸਮਾਂ ਲਗਭਗ 02:00 ਸਵੇਰੇ ਟੋਰੋਵਾਲ ਜੰਗਲ ਵਿਚੋਂ ਖੈਰ ਦੇ ਰੁੱਖਾਂ ਦੀ ਨਜਾਇਜ਼ ਕਟਾਈ ਚੋਰੀ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਈ, ਜਿਸ ‘ਤੇ ਯਸ਼ਵਿੰਦਰ ਸਿੰਘ, ਵਣ ਗਾਰਡ ਇੰਚਾਰਜ ਸਿੰਘਪੁਰ ਬੀਟ ਅਤੇ ਸੁਰਿੰਦਰ ਪਾਲ, ਬਲਾਕ ਅਫਸਰ ਮਾਲੇਵਾਲ ਉਪਰੋਕਤ ਮੌਕੇ ‘ਤੇ ਪਹੁੰਚੇ। ਮੌਕੇ ‘ਤੇ ਖੈਰ ਦੇ ਰੁੱਖ ਚੋਰੀ ਕੱਟ ਕੇ ਗੱਡੀ ਨੰਬਰ ਪੀਬੀ-08-ਸੀ ਐਕਸ-3995 ਮਾਰਕਾ ਟੋਯੋਟਾ ਇੰਨੋਵਾ ਵਿੱਚ ਇੱਕ ਵਿਅਕਤੀ ਨੂੰ ਲੱਦਦੇ ਹੋਇਆ ਨੂੰ ਮੌਕੇ ‘ਤੇ ਫੜਿਆ ਗਿਆ ਅਤੇ ਦੋ ਵਿਅਕਤੀ ਧੁੰਦ/ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਭੱਜ ਗਏ। ਮੌਕੇ ‘ਤੇ ਫੜੇ ਗਏ ਵਿਅਕਤੀ ਦਾ ਨਾਮ ਰਾਕੇਸ਼ ਸਿੰਘ ਪੁੱਤਰ ਦਰਸ਼ਨ ਸਿੰਘ, ਵਾਸੀ ਪਿੰਡ ਸੀਹਵਾਂ, ਡਾਕਖਾਨਾ ਕਾਲੇਵਾਲ, ਤਹਿਸੀਲ ਗੜ੍ਹਸ਼ੰਕਰ, ਜ਼ਿਲਾਂ ਹੁਸ਼ਿਆਰਪੁਰ ਹੈ। ਆਰੋਪੀਆ ਵਲੋਂ ਖੈਰ ਦੇ ਚਾਰ ਰੁੱਖ ਕੱਟੇ ਗਏ ਹਨ, ਜਿਹਨਾਂ ਦੇ 21 ਪੀਸ ਉਕਤ ਗੱਡੀ ਵਿਚੋਂ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਮੁੱਖ ਥਾਣਾ ਅਫਸਰ, ਪੋਜੇਵਾਲ ਨੂੰ ਚੋਰੀ ਦਾ ਪੁਲਿਸ ਪਰਚਾ ਦਰਜ ਕਰਨ ਲਈ ਭੇਜਿਆ ਗਿਆ। ਇਸ ਦੌਰਾਨ ਯਸ਼ਵਿੰਦਰ ਸਿੰਘ, ਵਣ ਗਾਰਡ, ਹਰਮਨਦੀਪ ਸਿੰਘ, ਵਣ ਗਾਰਡ, ਰਵਿੰਦਰ ਸਿੰਘ, ਵਣ ਗਾਰਡ, ਸੁਰਿੰਦਰ ਪਾਲ, ਬਲਾਕ ਅਫਸਰ, ਬਲਵੀਰ ਕੁਮਾਰ, ਬੇਲਦਾਰ, ਤਲਵਿੰਦਰ ਸਿੰਘ ਅਤੇ ਬਿੱਟੂ ਰਾਮ, ਕੰਪਿਊਟਰ ਓਪਰੇਟਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



