ਲੋਹੜੀ ਹੁਣ ਸਾਂਝੀ ਨਹੀ ਬਲਿਕ ਸਾਡੀ ਬਣ ਕੇ ਰਹਿ ਗਈ
ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )– ਪੰਜਾਬੀਆਂ ਦਾ ਪ੍ਰਸਿੱਧ ਤਿਉਹਾਰ ਲੋਹੜੀ ਜੋ ਕਦੇ ਪਿੰਡਾਂ ਦੇ ਸੱਥਾਂ ਦੀ ਸ਼ਾਨ ਹੁੰਦਾ ਸੀ ਅੱਜ ਉਹ ਤਿਉਹਾਰ ਦੀ ਥਾਂ ਵੱਡੇ ਪੈਲਸਾਂ ਨੇ ਲੈ ਲਈ | ਪਹਿਲਾਂ ਇਹ ਤਿਉਹਾਰ ਲੋਕ ਇਕੱਠੇ ਹੋ ਕੇ ਆਪਣੇ ਸਕੇ ਸਬੰਧੀਆਂ ਤੇ ਰਿਸ਼ਤੇਦਾਰਾਂ ਨਾਲ ਘਰ ਵਿੱਚ ਜਾ ਸਾਂਝੀ ਜਗ੍ਹਾ ਤੇ ਮਨਾਉਂਦੇ ਸਨ | ਇਹ ਤਿਉਹਾਰ ਪਿੰਡ ਵਾਸੀਆਂ ਦੇ ਇਕੱਠ ਦਾ ਪ੍ਰਤੀਕ ਮੰਨਿਆਂ ਜਾਂਦਾ ਸੀ | ਜਿਥੇ ਸਾਰੇ ਇਕੱਠੇ ਹੋ ਕੇ ਆਪਣੇ ਘਰਾ ਤੋਂ ਪਾਥੀਆਂ ਅਤੇ ਲੱਕੜਾਂ ਲਿਆ ਕੇ ਇਕ ਜਗ੍ਹਾ ਤੇ ਅੱਗ ਬਾਲਦੇ ਸਨ ਜਿਸ ਘਰ ਵਿੱਚ ਮੁੰਡਾ ਜਨਮ ਲੈਂਦਾ ਜਾ ਵਿਆਹ ਹੁੰਦਾ ਉਸ ਪਰਿਵਾਰ ਵਲੋਂ ਅੱਗ ਸੇਕ ਰਹੇ ਲੋਕਾਂ ਨੂੰ ਤਿਲ , ਗੁੜ, ਮੂੰਗਫਲੀ ,ਰੇਵੜੀਆਂ ਵੰਡੀਆਂ ਜਾਦੀਆਂ ਸੀ | ਕਈ ਲੋਕ ਉਸ ਘਰ ਜਾ ਕੇ ਵਧਾਈਆਂ ਦਿੰਦੇ ਤੇ ਆਪਣਾ ਹਿੱਸਾ ਲੈ ਕੇ ਆਉਂਦੇ | ਇਹ ਖੁਸ਼ੀ ਆਪਸੀ ਸਾਂਝ ਦੀ ਪ੍ਰਤੀਕ ਸੀ | ਇਸ ਸਾਂਝ ਵਿਚ ਖਰਚਾ ਘੱਟ ਤੇ ਇਕੱਠ ਸਭ ਤੋਂ ਜ਼ਿਆਦਾ ਹੁੰਦਾ ਸੀ | ਪਿਛਲੇਂ ਕੁੱਝ ਸਮੇਂ ਤੋਂ ਬਦਲਦੇ ਦੌਰ ਨੇ ਬਹੁਤ ਕੁੱਝ ਬਦਲ ਕੇ ਰੱਖ ਦਿੱਤਾ | ਜੋ ਲੋਹੜੀ ਘਰਾਂ ਵਿੱਚ ਮਨਾਈ ਜਾਦੀ ਸੀ ਅੱਜ ਉਹ ਲੋਹੜੀ ਵੱਡੇ ਪੈਲਸਾਂ ਤੇ ਹੋਟਲਾਂ ਵਿਚ ਮਨਾਈ ਜਾਣ ਲੱਗੀ | ਲੋਕ ਵਲੋਂ ਵੱਡੇ ਪੈਲਸਾਂ ਵਿਚ ਲੱਖਾਂ ਰੁਪਏ ਖਰਚ ਕਰਕੇ ਲੋਹੜੀ ਮਨਾਉਣ ਨੂੰ ਤਰਜੀਹ ਦਿੱਤੀ ਜਾਣ ਲੱਗੀ | ਲੋਹੜੀ ਦਾ ਫੰਕਸ਼ਨ ਕਰਨ ਲਈ ਲੋਕ ਹੋਟਲ ਮਾਲਿਕ ਨੂੰ ਆਰਡਰ ਬੁੱਕ ਕਰਵਾ ਰਹੇ ਹਨ | ਦੇਖਣ ਵਿਚ ਇਹ ਵੀ ਆਉਂਦਾ ਹੈ ਕਿ ਕਈ ਲੋਕਾਂ ਕੋਲ ਜਗ੍ਹਾ ਦੀ ਕਮੀ ਹੋਣ ਕਰਕੇ ਲੋਕ ਪੈਲਸਾਂ ਵਿੱਚ ਲੋਹੜੀ ਮਨਾਉਣਾ ਹੀ ਮੁਨਾਸਿਫ ਸਮਝ ਰਹੇ ਹਨ | ਪਹਿਲਾਂ ਲੋਕ ਢੋਲ ਦੇ ਥਾਪ ਤੇ ਗੀਤ ਗਾਉਂਦੇ ਸਨ ਅਤੇ ਅੱਜ ਕੱਲ ਇਨਾ ਦੀ ਥਾਂ ਡੀਜੇ ਨੇ ਲੈ ਲਈ | ਪੁਰਾਣੇ ਸਮੇਂ ਵਿੱਚ ਗੁੜ , ਤਿਲ ਤੇ ਮੂੰਗਫਲੀ, ਲੱਡੂਆ ਦੀ ਬੂੰਦੀ ਘਰ ਘਰ ਵੰਡੀ ਜਾਂਦੀ ਸੀ | ਅੱਜ ਲੋਕ ਪਕੌੜੇ,ਬਰੈਡ ਫਰੂਟ ਚਾਟ ਅਤੇ ਹੋਰ ਸੁਆਦੀ ਪਦਾਰਥਾਂ ਨੂੰ ਪਰੋਸਣ ਲੱਗੇ ਹਨ | ਹੁਣ ਲੋਹੜੀ ਸਾਂਝੀ ਨਹੀ ਬਲਿਕ ਖੁਦ ਦੀ ਬਣ ਕੇ ਰਹਿ ਗਈ ਹੈ |‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



