ਨਨ ਬਲਾਤਕਾਰ ਮਾਮਲੇ ’ਚੋਂ ਬਿਸ਼ਪ ਫਰੈਂਕੋ ਮੁਲੱਕਲ ਬਰੀ

ਕੋਚੀ (ਸਮਾਜ ਵੀਕਲੀ):  ਕੇਰਲ ਦੀ ਅਦਾਲਤ ਨੇ ਨਨ ਬਲਾਤਕਾਰ ਮਾਮਲੇ ਵਿੱਚ ਕੈਥੋਲਿਕ ਬਿਸ਼ਪ ਫਰੈਂਕੋ ਮੁਲੱਕਲ ਨੂੰ ਬਰੀ ਕਰ ਦਿੱਤਾ ਹੈ, ਕਿਉਂਕਿ ਇਸਤਗਾਸਾ ਮੁਲਜ਼ਮ ਵਿਰੁੱਧ ਸਬੂਤ ਪੇਸ਼ ਕਰਨ ਵਿੱਚ ਅਸਫਲ ਰਹੀ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ 57 ਸਾਲ ਦੇ ਬਿਸ਼ਪ ਨੂੰ ਬਰੀ ਕਰ ਦਿੱਤਾ। ਮੁਲੱਕਲ ’ਤੇ ਕੋਟਯਮ ਜ਼ਿਲ੍ਹੇ ਦੇ ਕਾਨਵੈਂਟ ਦੌਰੇ ਦੌਰਾਨ ਨਨ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਦੋਸ਼ ਸੀ। ਉਹ ਉਸ ਵੇਲੇ ਰੋਮਨ ਕੈਥੋਲਿਕ ਚਰਚ ਦੇ ਜਲੰਧਰ ਡਾਇਓਸਿਸ ਦਾ ਬਿਸ਼ਪ ਸੀ। ਬਿਸ਼ਪ ਵਿਰੁੱਧ ਬਲਾਤਕਾਰ ਦਾ ਮਾਮਲਾ ਕੋਟਯਮ ਜ਼ਿਲ੍ਹੇ ਦੀ ਪੁਲੀਸ ਨੇ ਜੂਨ 2018 ‘ਚ ਦਰਜ ਕੀਤਾ ਸੀ। ਜੂਨ 2018 ’ਚ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਨਨ ਨੇ ਦੋਸ਼ ਲਾਇਆ ਸੀ ਕਿ 2014 ਤੋਂ 2016 ਦਰਮਿਆਨ ਫਰੈਂਕੋ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article14ਵੇਂ ਗੇੜ ਦੀ ਗੱਲਬਾਤ ਵੀ ਜਮੂਦ ਤੋੜਨ ’ਚ ਨਾਕਾਮ
Next articleਭਾਰਤ ਤੇ ਯੂਕੇ ਵੱਲੋਂ ਮੁਕਤ ਵਪਾਰ ਸਮਝੌਤੇ ਬਾਰੇ ਸ਼ਰਤਾਂ ਤੈਅ