(ਸਮਾਜ ਵੀਕਲੀ)
ਐਸ. ਪੀ. ਸਿੰਘ
ਲੈਕਚਰਾਰ ਫਿਜਿਕਸ
9888045355
ਲੱਖਾਂ ਤੁਫ਼ਾਨਾਂ ਨਾਲ਼ ਮੱਥਾ ਲਾ ਰਿਹਾ ਹਾਂ ਮੈਂ,
ਪਤਾ ਨਹੀਂ ਕਿਹੜੇ ਰਸਤੇ ਤੁਰਿਆ ਜਾ ਰਿਹਾ ਹਾਂ ਮੈਂ।
ਮੰਜਿਲ ਦੀ ਤਲਾਸ਼ ਵਿੱਚ ਸ਼ਾਇਦ ਪਿਆ ਮੈਂ ਕੁਰਸਤੇ,
ਫਿਰ ਵੀ ਕੁੱਝ ਤੇਰੇ ਵੱਲ ਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਮੈਂ।
ਫੜ ਮਾਲ਼ਾ ਮਨਾਉਣ ਦੀ ਤੈਨੂੰ ਕੀਤੀ ਕੋਸ਼ਿਸ਼ ਬਥੇਰੀ ਮੈਂ ਤਾਂ,
ਪਰ ਹਰ ਮੋੜ ਤੇ ਨਾਕਾਮ ਜਿਹਾ ਹੁੰਦਾ ਜਾ ਰਿਹਾ ਹਾਂ ਮੈਂ।
ਵਕਤ ਨੇ ਕੀ ਕੁਝ ਦਿਖਾ ਦਿੱਤਾ ਮੈਨੂੰ ਚੰਨੋ,
ਹੁਣ ਆਪਣੇ ਆਪ ਨੂੰ ਹੀ ਮਿਲਣਾ ਚਾਹ ਰਿਹਾ ਹਾਂ ਮੈਂ।
ਮੇਰੀ ਮਹਿਫ਼ਲ ਵਿੱਚ ਜਿੰਨੇ ਸੀ ਜੁੰਡੀ ਦੇ ਯਾਰ ਮੇਰੇ,
ਬਸ ਹੁਣ ਤਾਂ ਉਹਨਾਂ ਤੋਂ ਹੀ ਲੁਕਦਾ ਪਿਆ ਹਾਂ ਮੈਂ।
ਤੇਰੇ ਦਿੱਤੇ ਗਮ਼ ਭੁਲਣ ਦੀ ਕੋਸ਼ਿਸ਼ ਕੀਤੀ ਛਲਕਦੇ ਜਾਮ ਨਾਲ਼,
ਧੋਖਾ ਸਾਇਦ ਆਪਣੇ ਆਪ ਹੀ ਕਰ ਰਿਹਾ ਹਾਂ ਮੈਂ।
ਨੈਣਾ ਵਿੱਚ ਨੈਣ ਪਾ ਕੇ ਸੰਜ਼ੌਏ ਸੀ ਜੋ ਸੁਪਨੇ ਤੇਰੇ ਨਾਲ਼,
ਅੱਜ ਓਹੀ ਨੈਣਾਂ ਨਾਲ਼ ਨੀਰ ਵਹਾ ਰਿਹਾ ਹਾਂ ਮੈਂ।
ਜਜ਼ਬਾਤਾ ਦੇ ਅੰਧੇਰੇ ਵਿੱਚ ਉਲਝਿਆ ਹਾਂ ਮੈਂ ਚੰਨੋ,
ਸਭ ਤੇਰੇ ਹੱਥ ਦੇ ਕੇ ਪਛਤਾ ਰਿਹਾ ਹਾਂ ਮੈਂ।
ਮੋਤ ਵੀ ਕਰ ਅਠਖੇਲੀਆਂ ਚਲੀ ਜਾਵੇ,
ਬਸ ਉਸਦੇ ਇੰਤਜਾਰ ਵਿੱਚ ਹੀ ਜਿਉਂਦਾ ਪਿਆ ਹਾਂ ਮੈਂ।
ਕਦੀ ਮਿਲਜੀਂ ਬਹਾਨੇ ਨਾਲ਼ ਐਸ. ਪੀ. ਦੇ ਬੂਹੇ ਤੇ,
ਇੱਕ ਤੇਰੇ ਇੰਤਜਾਰ ਵਿੱਚ ਸਾਹ ਚਲਾ ਰਿਹਾ ਹਾਂ ਮੈਂ ।