(ਸਮਾਜ ਵੀਕਲੀ)
ਦੇਖ ਕੇ ਹਾਲਾਤ ਅੱਜ ਦੇ ਇੱਕ ਪੰਛੀ ਬੋਲਿਆ ਇਨਸਾਨ ਤਾਈਂ..
ਕੱਟੇ ਰੁੱਖ ਤੁਸੀਂ ਹਜ਼ਾਰਾਂ, ਜੇ ਹੁਣ ਵੀ ਨਾ ਸਮਝੇ ਫਿਰ ਤਾਂ ਤੁਹਾਡਾ ਰਾਖਾ ਹੀ ਹੈ ਸਾਂਈਂ..
ਖ਼ੁਦ ਤਾਂ ਕੁਦਰਤ ਨਾਲੋਂ ਵੱਖ ਹੋ ਕੇ ਕਹਿਰ ਕਮਾਉਂਦੇ ਹੋ..
ਮੈਨੂੰ ਕਿਉਂ ਕਰਦੇ ਹੋ ਕੁਦਰਤ ਨਾਲੋਂ ਵੱਖ, ਆਰਟੀਫਿਸ਼ਲ ਆਲਣੇ ਲਗਾਉਂਦੇ ਹੋ..
ਮੇਰੀ ਫ਼ਿਕਰ ਨਾ ਕਰੋ, ਆਲਣੇ ਮੈਂ ਖ਼ੁਦ ਪਾ ਲਵਾਂ ਗਾ..
ਤੁਸੀਂ ਰੁੱਖ ਲਗਾਓ,ਮੈਂ ਆਪਣਾ ਘਰ ਖ਼ੁਦ ਬਣਾ ਲਵਾਂਗਾ..
ਤੁਸੀਂ ਰੁੱਖ ਜੋ ਕ਼ਤਲ ਸੀ ਕੀਤੇ..
ਉਹਨਾਂ ਰੁੱਖਾਂ ਤੇ ਮੇਰੇ ਆਲਣੇ ਸੀ, ਨਾਲ਼ੇ ਸੀ ਮੇਰੇ ਆਂਡੇ ਤੇ ਬੱਚੇ..
ਰੁੱਖ ਤਾਂ ਤੁਸੀਂ ਵੱਢੇ ਹੀ ਸੀ , ਨਾਲ ਹੋਰ ਸੈਂਕੜੇ ਪੰਛੀ ਮਾਰ ਕੇ ਹੁਣ ਬਣਦੇ ਹੋ ਸੱਚੇ..
ਪਵਣੁ ਗੁਰੂ ਪਾਣੀ ਪਿਤਾ , ਗੁਰਬਾਣੀ ਵਿੱਚ ਫਰਮਾਇਆ..
ਸਾਂਭ ਲਵੋ ਇਸ ਕੁਦਰਤ ਨੂੰ, ਕਿਉਂ ਦਿਲ ਕਾਇਨਾਤ ਦਾ ਦੁਖਾਇਆ..?
ਨਿੰਮਾ ਕਹਿੰਦਾ ਜੇ ਲੈਣੀ ਸ਼ੁਧ ਹਵਾ ਤੇ ਪਾਣੀ..
ਤਾਂ ਵੱਧ ਤੋਂ ਵੱਧ ਰੁੱਖ ਲਗਾ ਮੇਰੇ ਹਾਣੀ..
ਨਿਰਮਲ ਸਿੰਘ ਨਿੰਮਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly