(ਸਮਾਜ ਵੀਕਲੀ)
ਗਰਮੀ ਗਈ ਹੈ ਹੁਣ ਆ ਮੱਖਣਾ,
ਬੂਟੇ ਤੇ ਪੰਛੀਆਂ ਦਾ ਖਿਆਲ ਰੱਖਣਾ।
ਛੋਟੇ ਛੋਟੇ ਬੂਟਿਆਂ ਨੂੰ ਛਾਂ ਚਾਹੀਦੀ,
ਪੰਛੀਆਂ ਨੂੰ ਬਹਿਣ ਲਈ ਥਾਂ ਚਾਹੀਦੀ।
ਇਹਨਾਂ ਬਿਨਾਂ ਸਾਡਾ ਹੈ ਸਮਾਜ ਸੱਖਣਾ,
ਗਰਮੀ ਗਈ ਹੈ…………
ਪਾਣੀ ਤੇ ਦਾਣੇ ਛੱਤ ਉੱਤੇ ਪਾਉਣੇ ਨੇ,
ਫ਼ਿਰ ਚੋਗਾ ਚੁਗਣ ਲਈ ਪੰਛੀ ਆਉਣੇ ਨੇ।
ਇੱਕ ਇੱਕ ਦਾਣਾ ਹੈ ਉਹਨਾਂ ਨੇ ਚੱਖਣਾ,
ਗਰਮੀ ਗਈ ਹੈ…………
ਬੂਟਿਆਂ ਨੂੰ ਪਾਣੀ ਪਾਉਣਾ ਨਹੀਂ
ਭੁੱਲਣਾ,
ਏਦੂ ਵੱਡਾ ਪੁੰਨ ਕੋਈ ਇਸ ਦੇ ਤੁੱਲ ਨਾ।
ਰਹੇ ਨਾ ਜੇ ਇਹ, ਪੱਟੀ ਜਾਊ ਜੱਖਣਾ।
ਗਰਮੀ ਗਈ ਹੈ………..
ਹਰਪ੍ਰੀਤ ਪੱਤੋ, ਸਭ ਤਾਂਈ ਆਖਦਾ,
ਚਾਹੀਦਾ ਭਰੋਸਾ ਤੇ ਸਾਥ ਆਪ ਦਾ।
ਇਹਨਾਂ ਨੇ ਬੋਲ ਕੇ ਕਦੇ ਨਾ ਦੱਸਣਾ।
ਗਰਮੀ ਗਈ ਹੈ ਹੁਣ ਆ ਮੱਖਣਾ,
ਬੂਟੇ ਤੇ ਪੰਛੀਆਂ ਦਾ ਖਿਆਲ ਰੱਖਣਾ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly