HOME *ਪੰਛੀਆਂ ਦੇ ਆਲ੍ਹਣੇ*

*ਪੰਛੀਆਂ ਦੇ ਆਲ੍ਹਣੇ*

*ਹਰਪ੍ਰੀਤ ਪੱਤੋ*

ਕਿੱਕਰ,ਨਿੰਮ,ਸਫ਼ੈਦਾ,ਟਾਹਲੀ
ਮੁੱਕ ਚੱਲੇ ਇਹ ਰੁੱਖ।

ਵਿਕਾਸ ਦੇ ਨਾਂ ਤੇ ਕੱਟੀ ਜਾਵੇ,
ਕਹੇ ਤਰੱਕੀ ਮਨੁੱਖ।

ਚੌੜੀਆਂ ਸੜਕਾਂ,ਉੱਚੀਆਂ ਕੋਠੀਆਂ,
ਆਖਰ ਦੇਣਗੀਆਂ ਦੁੱਖ।

ਰਾਜ ਕਰੇਂਦੇ ਰਾਜੇ ਉਠ ਗਏ,
ਤਾਂ ਵੀ ਲੱਥੀ ਨਾ ਭੁੱਖ।

ਪੰਛੀ ਕਿੱਥੇ ਪਾਉਣ ਆਲ੍ਹਣੇ ?
ਮੋੜ ਗਏ ਉਹ ਮੁੱਖ।

ਘਰ ਛੱਡਣੇ ਨਾ ਸੌਖੇ ਹੁੰਦੇ,
ਜੋ ਗਏ,ਉਹਨਾਂ ਤੋਂ ਪੁੱਛ।

ਕਰੇਂ ਵਿਰੋਧ ਕੁਦਰਤ ਦਾ ‘ਪੱਤੋ’,
ਕਿੱਥੋਂ ਭਾਲੇਂ ਸੁੱਖ।
***********

ਪਿੰਡ :’ ਪੱਤੋ ਹੀਰਾ ਸਿੰਘ (ਮੋਗਾ) ਫੋਨ ਨੰਬਰ ::94658-21417

Previous articleਉੱਕਨਾਗਨ ਦੇ ਜੰਗਲਾਂ ਚ ਲੱਗੀ ਭਿਆਨਕ ਅੱਗ ਕਾਰਨ 400 ਤੋਂ ਵਧੇਰੇ ਘਰਾਂ ਨੂੰ ਖਾਲੀ ਕਰਨ ਦੇ ਹੁਕਮ -ਹਾਈਵੇ 97 ਸੀ ਬੰਦ
Next articleਬੀ.ਸੀ.ਐਮ ਸਕੂਲ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ