ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਬੀ.ਸੀ.ਐਮ ਸਕੂਲ ਫੋਕਲ ਪੁਆਇੰਟ ਲੁਧਿਆਣਾ ਵਿੱਚ ਪੰਜਾਬ ਦੇ ਸੱਭਿਆਚਾਰ ਨੂੰ ਜਿਊਂਦੇ ਰੱਖਣ ਲਈ ਸਾਉਣ ਦੇ ਮਹੀਨੇ ਨੂੰ ਮੁੱਖ ਰੱਖਦੇ ਹੋਏ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਅਧਿਆਪਕ, ਕਿੰਡਰਗਾਰਟਨ, ਗਿਆਰਵੀਂ ਅਤੇ ਨੌਵੀਂ ਸ਼੍ਰੇਣੀ ਦੀਆਂ ਵਿਦਿਆਰਥਣਾਂ ਨੇ ਗਿੱਧੇ , ਟੱਪੇ ਤੇ ਬੋਲੀਆਂ ਰਾਹੀਂ ਵਿਸ਼ੇਸ਼ ਰੰਗ ਬੰਨ੍ਹਿਆ । ਜਿਸ ਵਿੱਚ ਗਿਆਰਵੀਂ ਜਮਾਤ ਦੀ ਵਿਦਿਆਰਥਣ ਹਰਮਨ ‘ਮਿਸ ਤੀਜ’, ਸੁਖਜੀਤ ਕੌਰ ਨੂੰ ‘ਕੁੜੀ ਪੰਜਾਬਣ’, ਕਰਮਜੋਤ ਕੌਰ ਨੂੰ ‘ਸੋਹਣੀ ਮੁਟਿਆਰ’, ਜੋਤੀ ਨੂੰ ‘ਪਰੋਪਰ ਪਟੋਲਾ.’ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮਿਸਤੀਜ ਨੂੰ ਕਰਾਊਨ ਪਹਿਨਾਇਆ ਗਿਆ । ਪ੍ਰਿੰਸੀਪਲ ਸ਼੍ਰੀਮਤੀ ਨੀਰੂ ਕੌੜਾ ਜੀ ਅਤੇ ਹੈੱਡ ਅਕਾਦਮਿਕ ਸ਼੍ਰੀਮਤੀ ਸਿੰਪਲ ਵਰਮਾ ਜੀ ਨੇ ਇਹਨਾਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



