ਚਿੜੀਏ ਨੀ ਚਿੜੀਏ

ਸਤਨਾਮ ਕੌਰ ਤੁਗਲਵਾਲਾ
         (ਸਮਾਜ ਵੀਕਲੀ)
ਚਿੜੀਏ ਨੀ ਚਿੜੀਏ,ਆ ਬਹਿ ਜਾ ਮੇਰੇ ਕੋਲ ਨੀ,
ਦੁੱਖ ਸੁੱਖ ਵੰਡ ਲਈਏ,ਦਿਲ ਲਈਏ‌ ਫੋਲ਼ ਨੀ।
ਵਿਹੜੇ ਚ’ ਨਾ ਟਾਹਲੀ, ਨਾ ਈ ਨਿੰਮ ਵਾਲੀ ਛਾਂ ਏ,
ਆਲ੍ਹਣੇ ਦੇ ਤੀਲਿਆਂ ਨੂੰ ਮਿਲਦੀ ਨਾ ਥਾਂ ਏ।
ਨਾ ਤਾਂ ਤੂੰ ਏ ਚਹਿਕਦੀ , ਨਾ ਕਰਦੀ ਕਲੋਲ ਨੀ।
ਚਿੜੀ ਨੀ ਚਿੜੀਏ,ਆ ਬਹਿਜਾ ਮੇਰੇ ਕੋਲ ਨੀ।
ਪਹੁ ਫੁੱਟੀ ਚੂਕਦੀ ਤੂੰ, ਤਾਂ ਹੁੰਦੀ ਪ੍ਰਭਾਤ ਸੀ,
ਚਾਟੀਆਂ, ਮਧਾਣੀਆਂ ਦੀ ਪੈਂਦੀ ਘੁੰਮਕਾਰ ਸੀ,
ਨਾ ਡਹਿਣ ਪੀੜ੍ਹੇ ਰੰਗਲੇ, ਨਾ ਦਿਸਦੇ ਨਾ ਬੋਹਲ ਨੀ‌।
ਉੱਚੇ ਉਂਚੇ ਟਾਵਰ ਤੇ, ਉੱਚੇ ਹੋ‌ਗੇ ਘਰ ਨੀ,
ਬਾਲਿਆਂ, ਸ਼ਤੀਰੀਆਂ ਦੇ ਲੱਭਦੇ ਨਾ ਕੜ੍ਹ ਨੀ,
ਮੁੱਕ ਗਈ ਏ‌ ਥਾਂ ਤੇਰੀ ਥਾਂ ਤੇਰੀ, ਮਿੱਟੀ ਨਾ ਫਰੋਲ ਨੀ।
ਚਿੜੀਏ ਨੀ ਚਿੜੀਏ ਆ ਬਹਿ ਜਾ ਮੇਰੇ ਕੋਲ ਨੀ।
ਸਤਨਾਮ ਕੌਰ ਤੁਗਲਵਾਲਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਈ ਏ ਐਸ ਬਨਾਮ ਆਈਲੈਟਸ…
Next articleਬੋਲਣ ਲਿਖਣ ਤੋਂ ਪਹਿਲਾਂ ਸੋਚੋ