ਹਾਈ ਪ੍ਰੋਫ਼ਾਈਲ ਦੇਹ ਵਪਾਰ ਦਾ ਮਾਮਲਾ : ਵਿਦੇਸ਼ੀ ਕੁੜੀਆਂ ਸ਼ਹਿਰ ”ਚ ਲਿਆਉਣ ਵਾਲਾ ਕਿੰਗਪਿਨ ਅਜੇ ਤੱਕ ਫ਼ਰਾਰ

ਲੁਧਿਆਣਾ ਨਕੋਦਰ (ਹਰਜਿੰਦਰ ਛਾਬੜਾ)  (ਸਮਾਜ ਵੀਕਲੀ): ਥਾਣਾ ਸ਼ਿਮਲਾਪੁਰੀ ਦੀ ਪੁਲਸ ਵੱਲੋਂ ਹਾਈ ਪ੍ਰੋਫ਼ਾਈਲ ਦੇਹ ਵਪਾਰ ’ਚ ਫੜ੍ਹੀਆਂ ਉਜ਼ਬੇਕੀ ਕੁੜੀਆਂ ਨੂੰ ਮਹਾਂਨਗਰ ’ਚ ਲਿਆਉਣ ਵਾਲੇ ਗਿਰੋਹ ਦੇ ਮੁੱਖ ਕਿੰਗਪਿਨ ਅਜੇ ਵੀ ਪੁਲਸ ਦੀ ਪਹੁੰਚ ਤੋਂ ਬਾਹਰ ਹਨ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਦੌਰਾਨ ਪੁਲਸ ਮੁਲਾਜ਼ਮ ਵੀ ਛਾਪੇਮਾਰੀ ਕਰਨ ਦੀ ਹਿੰਮਤ ਨਹੀਂ ਜੁਟਾ ਪਾ ਰਹੇ ਹਨ ਕਿਉਂਕਿ ਇਸ ਸਮੇਂ ਹਰ ਥਾਂ ਕੋਰੋਨਾ ਦਾ ਡਰ ਫੈਲਿਆ ਹੋਇਆ ਹੈ।

ਇਹ ਵੀ ਦੱਸਿਆ ਜਾਂਦਾ ਹੈ ਕਿ ਦੇਹ ਵਪਾਰ ਚਲਾਉਣ ਵਾਲੇ ਮੁੱਖ ਮੁਲਜ਼ਮ ਰੀਤ ਉਰਫ਼ ਮੀਨੂ, ਰਮਨਦੀਪ ਅਤੇ ਗੁਰੀ ਤਿੰਨੋਂ ਅਜੇ ਪੁਲਸ ਦੀ ਪਕੜ ਤੋਂ ਬਾਹਰ ਹਨ ਅਤੇ ਇਨ੍ਹਾਂ ਦੇ ਲਿੰਕ ਕਾਫੀ ਦੂਰ ਤੱਕ ਫੈਲੇ ਹੋਏ ਹਨ, ਜਿਨ੍ਹਾਂ ਨੂੰ ਚੈੱਕ ਕਰਨ ‘ਚ ਪੁਲਸ ਨੂੰ ਸਮਾਂ ਲੱਗ ਰਿਹਾ ਹੈ ਪਰ ਇਲਾਕੇ ‘ਚ ਚਰਚਾ ਹੈ ਕਿ ਬੇਸ਼ੱਕ ਇਸ ਵਾਰ ਵਿਦੇਸ਼ੀ ਕੁੜੀਆਂ ਫੜ੍ਹੀਆਂ ਗਈਆਂ ਹਨ ਪਰ ਦੇਹ ਵਪਾਰ ਦਾ ਧੰਦਾ ਪਹਿਲਾਂ ਵਾਂਗ ਹੀ ਸਰਗਰਮ ਹੈ।

ਇਸ ’ਤੇ ਬੇਸ਼ੱਕ ਸ਼ਿਮਲਾਪੁਰੀ ਪੁਲਸ ਕੁੜੀਆਂ ਨਾਲ ਕੜੀਆਂ ਜੋੜ ਰਹੀ ਹੈ ਪਰ ਕੁੜੀਆਂ ਦੀ ਗ੍ਰਿਫ਼ਤਾਰੀ ਦੇ ਕਰੀਬ 15 ਦਿਨ ਬੀਤਣ ਤੋਂ ਬਾਅਦ ਵੀ ਕੇਸ ਦੇ ਕਿੰਗਪਿਨ ਤੱਕ ਪੁਲਸ ਦੇ ਪੁੱਜਣ ’ਚ ਅਸਫ਼ਲਤਾ ਕਾਰਨ ਕਈ ਉੱਚ ਅਧਿਕਾਰੀਆਂ ਦੇ ਮੱਥੇ ’ਤੇ ਚਿੰਤਾ ਹੈ ਪਰ ਸੂਤਰ ਦੱਸਦੇ ਹਨ ਕਿ ਇਹ ਪੁਲਸ ਦੀ ਅਸਫ਼ਲਤਾ ਨਹੀਂ, ਸਗੋਂ ਕੋਰੋਨਾ ਦਾ ਡਰ ਹੈ ਅਤੇ ਕੋਰੋਨਾ ਪੁਲਸ ਦੀ ਕਾਰਵਾਈ ’ਤੇ ਭਾਰੀ ਹੈ।

Previous articleHeavy rains lead to waterlogging in many areas in Gurugram
Next articleK’taka Covid cases cross 2L-mark, 1.2L recovered