HOME ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਿੱਲ ਵਿੱਚ ਐਸਸੀ ਸਮਾਜ ਦੇ ਗੁਰੂਆਂ ਅਤੇ...

ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਿੱਲ ਵਿੱਚ ਐਸਸੀ ਸਮਾਜ ਦੇ ਗੁਰੂਆਂ ਅਤੇ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਨਾ ਕਰਨਾ ਮਾਨ ਸਰਕਾਰ ਦੀ ਨਲਾਇਕੀ : ਬੇਗਮਪੁਰਾ ਟਾਈਗਰ ਫੋਰਸ

ਫੋਟੋ ਅਜਮੇਰ ਦੀਵਾਨਾ

ਬੇਅਦਬੀ ਸਬੰਧੀ ਬਿੱਲ ਪਾਸ ਹੋਣ ਮੌਕੇ ਐਸਸੀ ਸਮਾਜ ਦੇ  ਕੈਬਨਿਟ ਮੰਤਰੀ ਅਤੇ ਵਿਧਾਇਕਾ ਦਾ ਚੁੱਪ ਰਹਿਣਾ ਮੰਤਰੀਆਂ ਤੇ ਧੱਬਾ  : ਹੈਪੀ,ਸਤੀਸ਼,ਬੰਟੀ

ਹੁਸ਼ਿਆਰਪੁਰ   (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਇੱਕ ਹੰਗਾਮੀ ਮੀਟਿੰਗ ਫੋਰਸ ਦੇ ਮੁੱਖ ਦਫਤਰ ਭਗਤ ਨਗਰ ਨੇੜੇ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਫੋਰਸ ਦੇ ਜ਼ਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਕੀਤੀ ਗਈ ! ਮੀਟਿੰਗ ਵਿੱਚ ਫੋਰਸ ਦੇ ਜਿਲ੍ਹਾ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਸ਼ੇਰਗੜ੍ਹ ਅਤੇ ਅਨਿਲ ਕੁਮਾਰ ਬੰਟੀ ਹਲਕਾ ਹਰਿਆਣਾ ਭੂੰਗਾ ਦੇ ਪ੍ਰਧਾਨ ਅਨਿਲ ਕੁਮਾਰ ਬੰਟੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ  ! ਇਸ ਮੌਕੇ ਆਗੂਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 14 ਜੁਲਾਈ, 2025 ਨੂੰ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਲਈ ਬਿੱਲ, 2025 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸਦਾ ਉਦੇਸ਼ ਸਾਰੇ ਧਰਮਾਂ ਦੇ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਰੱਖਿਆ ਕਰਨਾ ਅਤੇ ਭਾਈਚਾਰਕ ਸਦਭਾਵਨਾ ਬਣਾਈ ਰੱਖਣਾ ਹੈ। ਪਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਬਿੱਲ ਵਿੱਚ ਰਵਿਦਾਸੀਆ ਸਮਾਜ,ਵਾਲਮੀਕਿ ਸਮਾਜ, ਡਾ ਭੀਮ ਰਾਉ ਅੰਬੇਡਕਰ ਜੀ, ਕਬੀਰਪੰਥੀ ਭਾਈਚਾਰੇ ਦੇ ਗੁਰੂਆਂ ਅਤੇ ਹੋਰ ਮਹਾਂਪੁਰਸ਼ਾ ਦੀਆਂ ਮੂਰਤੀਆਂ ਅਤੇ ਧਾਰਮਿਕ ਗ੍ਰੰਥਾਂ ਦਾ ਪਾਸ ਕੀਤੇ ਗਏ ਬਿੱਲ ਵਿੱਚ ਕੋਈ ਜ਼ਿਕਰ ਨਾ ਹੋਣਾ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ, ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ,ਮੰਤਰੀਆਂ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਅਨੁਸੂਚਿਤ ਜਾਤੀ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਇਹ ਬਿੱਲ ਗੁਰੂ ਰਵਿਦਾਸ ਜੀ ਦੀ ਮੂਰਤੀ ਅਤੇ ਪਵਿੱਤਰ ਗ੍ਰੰਥ ਅੰਮ੍ਰਿਤਬਾਣੀ, ਭਗਵਾਨ ਵਾਲਮੀਕਿ ਜੀ ਦੀ ਮੂਰਤੀ, ਸਤਿਗੁਰੂ ਕਬੀਰ ਜੀ ਦੀ ਮੂਰਤੀ ਅਤੇ ਸੰਤ ਨਾਭਾ ਦਾਸ ਦੀ ਮੂਰਤੀ,ਭਾਰਤੀ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਮੂਰਤੀ ਦੀ ਬੇਅਦਬੀ ਕਰਨ ਵਾਲਿਆਂ ਲਈ ਸਜ਼ਾ ਦੀ ਵਿਵਸਥਾ ਨਾ ਕਰਕੇ ਦਲਿਤ ਭਾਈਚਾਰੇ ਪ੍ਰਤੀ ਨਫ਼ਰਤ ਭਰੀ ਮਾਨਸਿਕਤਾ ਨੂੰ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਾਣਬੁੱਝ ਕੇ ਇਨ੍ਹਾਂ ਸਾਰੇ ਮਹਾਪੁਰਸ਼ਾ ਨੂੰ ਨਜ਼ਰ ਅੰਦਾਜ਼ ਕੀਤਾ ਹੈ।ਉਹਨਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਰਕਾਰ ਵਿੱਚ ਭਗਵਾਨ ਵਾਲਮੀਕਿ ਸਮਾਜ ਸਤਿਗੁਰੂ ਰਵਿਦਾਸ ਸਮਾਜ, ਸਤਿਗੁਰੂ ਕਬੀਰ ਸਮਾਜ ਅਤੇ ਮਹਾਸ਼ਾ ਸਮਾਜ ਨਾਲ ਸਬੰਧਤ 30 ਵਿਧਾਇਕ ਅਤੇ ਕੈਬਨਿਟ ਮੰਤਰੀ ਹਨ, ਪਰ ਉਹ ਵੀ ਇਸ ਮਹੱਤਵਪੂਰਨ ਬਿੱਲ ਦੇ ਪਾਸ ਹੋਣ ਵੇਲੇ ਗੂੰਗੇ ਸਾਬਤ ਹੋਏ ਅਤੇ ਆਪਣੇ ਮੰਨ ਦੀ ਗੱਲ ਕਹਿਣ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਐਸਸੀ ਬੀਸੀ ਸਮਾਜ ਦੇ ਮੰਤਰੀਆਂ ਨੇ ਇਸ ਗੰਭੀਰ ਮੁੱਦੇ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਇਹ ਉਹਨਾ ਦੀ ਚੁੱਪੀ ਨਿਰਾਸ਼ਾਜਨਕ ਹੈ ਅਤੇ ਬਹੁਤ ਨਿੰਦਣਯੋਗ ਹੈ ਉਹਨਾਂ ਕਿਹਾ ਕਿ ਐਸਸੀ ਸਮਾਜ ਨਾਲ ਸੰਬੰਧ ਰੱਖਣ ਵਾਲੇ ਮੰਤਰੀ ਐਮਐਲਏ ਐਮਪੀ ਵਲੋਂ ਆਪਣੇ ਮਹਾਂਪੁਰਖਾਂ ਦੀ ਰੱਖਿਆ ਕਰਨ ਲਈ ਆਪਣਾ ਮੂੰਹ ਨਾ ਖੋਲ੍ਹਣਾ ਐਸਸੀ ਸਮਾਜ ਨਾਲ ਵਿਸ਼ਵਾਸਘਾਤ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀ ਦੀ ਆਬਾਦੀ ਲੱਗਭਗ 35 ਪ੍ਰਤੀਸ਼ਤ ਹੈ, ਜਿਸਨੂੰ ਕਿਸੇ ਵੀ ਤਰ੍ਹਾਂ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ । ਇਸ ਮੌਕੇ ਹੋਰਨਾਂ ਤੋ ਇਲਾਵਾ ਵਿਪਨ ਕੁਮਾਰ,ਡਾ ਸੁਨੀਲ ਸੰਧੂ ਸ਼ੇਰਗੜ੍ਹ,ਜਸਪ੍ਰੀਤ ਸ਼ੇਰਗੜ੍ਹ,ਸਤੀਸ਼ ਕੁਮਾਰ ਬਸੀ ਬਾਹਦ,ਅਮਰੀਕ ਸਿੰਘ ਰਾਜੂ, ਮਨਪ੍ਰੀਤ ਕਲੋਤਾ, ਰਵਿੰਦਾ ਆਦਿ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleLeaders in India, Hungary and the US are using appeals to nostalgia and nationalism to attack higher education
Next articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ -ਸਤੌਰ ਵਿਖੇ ਨਵੀਂ ਸਕੂਲ ਮੈਨੇਜਮੈਂਟ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ -ਮਨਜਿੰਦਰ ਸਿੰਘ ਚੁਣੇ ਗਏ ਚੇਅਰਮੈਨ