HOME ਬਿਹਾਰ ਸਟੇਟ ਦੇ ਗਵਰਨਰ ਆਰਿਫ ਮੁਹੰਮਦ ਖਾਂ ਤੁਰੰਤ ਅਸਤੀਫਾ ਦੇਣ

ਬਿਹਾਰ ਸਟੇਟ ਦੇ ਗਵਰਨਰ ਆਰਿਫ ਮੁਹੰਮਦ ਖਾਂ ਤੁਰੰਤ ਅਸਤੀਫਾ ਦੇਣ

 *ਬੁੱਧ ਪੂਰਨਿਮਾ ‘ਤੇ ਬਿਹਾਰ ਦੇ ਗਵਰਨਰ ਨੇ ਤਥਾਗਤ ਬੁੱਧ ਨੂੰ ਯਾਦ ਨਹੀਂ ਕੀਤਾ, ਸਗੋਂ ਨਿਰਾਦਰ ਕੀਤਾ

* ਬੋਧੀ ਭਾਈਚਾਰੇ ਵੱਲੋਂ ਗਵਰਨਰ ਦੇ ਇਸ ਰਵੱਈਏ ਪ੍ਰਤੀ ਭਾਰੀ ਰੋਸ * ਗਵਰਨਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ -ਐਡਵੋਕੇਟ ਸਾਂਪਲਾ

ਜਲੰਧਰ,   (ਸਮਾਜ ਵੀਕਲੀ)    (ਪਰਮਜੀਤ ਜੱਸਲ)-“ਬੁੱਧ ਪੂਰਨਿਮਾ ‘ਤੇ ਬਿਹਾਰ ਸਟੇਟ ਦੇ ਗਵਰਨਰ ਆਰਿਫ ਮੁਹੰਮਦ ਖਾਂ ਸਾਹਿਬ ਨੇ ਬੋਧ ਗਯਾ ਮੰਦਰ ਵਿਖੇ ਸਮਾਗਮ ਸਮੇਂ ਤਥਾਗਤ ਬੁੱਧ ਨੂੰ ਯਾਦ ਨਹੀਂ ਕੀਤਾ ,ਸਗੋਂ ਹੋਰ ਦੇਵੀ ਦੇਵਤਿਆਂ ਨੂੰ ਧਿਆਇਆ ਗਿਆ। ਜਿਸ ਨਾਲ ਬੋਧੀ ਭਿਕਸ਼ੂਆਂ ਅਤੇ ਬੋਧੀ ਉਪਾਸਕਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਕਾਰਨਾਮੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।” ਉਪਰੋਕਤ ਵਿਚਾਰ ਪੰਜਾਬ ਬੁੱਧਿਸ਼ਟ ਸੁਸਾਇਟੀ (ਰਜਿ) ਪੰਜਾਬ ਦੇ ਪ੍ਰਧਾਨ ਐਡਵੋਕੇਟ ਹਰਭਜਨ ਸਾਂਪਲਾ ਜੀ ਨੇ ਕਹੇ। ਐਡਵੋਕੇਟ ਸਾਂਪਲਾ ਨੇ ਕਿਹਾ ਕਿ ਗਵਰਨਰ ਸਾਹਿਬ ਦੇਸ਼ ਦੇ ਧਰਮ ਨਿਰਪੱਖ ਨੇਤਾ ਹੁੰਦੇ ਹਨ। ਪਰ ਉਨਾਂ ਦਾ ਇਸ ਤਰ੍ਹਾਂ ਦਾ ਰੱਵਈਆ ਨਿੰਦਣਯੋਗ ਹੈ। ਬੋਧੀ ਭਾਈਚਾਰੇ ਵਿੱਚ ਇਸ ਪ੍ਰਤੀ ਕਾਫੀ ਰੋਸ ਪਾਇਆ ਜਾ ਰਿਹਾ। ਉਨਾਂ ਨੇ ਇਹ ਵੀ ਕਿਹਾ ਕਿ ਇਸ ਕਾਲੇ ਕਾਰਨਾਮੇ ਲਈ ਗਵਰਨਰ ਸਾਹਿਬ ਤੋ ਅਸਤੀਫੇ ਦੀ ਮੰਗ ਕੀਤੀ ਹੈ। ਬੁੱਧ ਪੂਰਨਿਮਾ ਦੇ ਸ਼ੁੱਭ ਅਵਸਰ ‘ਤੇ ਤਥਾਗਤ ਬੁੱਧ ਨੂੰ ਇਗਨੋਰ ਕਰਨਾ ,ਇੱਕ ਸੋਚੀ ਸਮਝੀ ਸਾਜ਼ਿਸ਼ ਹੈ। ਬੋਧ ਗਯਾ ਮੁਕਤੀ ਅੰਦੋਲਨ ਧਰਨਾ ਸਥਲ ‘ਤੇ ਬੁੱਧ ਪੂਰਨਿਮਾ ‘ਤੇ ਸ੍ਰੀ ਲਾਮਾ ਜੀ ਦੀ ਅਪੀਲ ‘ਤੇ 3 ਲੱਖ ਸ਼ਰਧਾਲੂ ਇਕੱਠੇ ਹੋਏ। ਭਿਖਸ਼ੂ ਸੰਘ, ਭਿਖਸ਼ੂ ਪ੍ਰਗਿਆ ਬੋਧੀ , ਡਾਕਟਰ ਹਰਬੰਸ ਬਿਰਦੀ (ਪੰਜਾਬ)ਅਤੇ ਆਲ ਇੰਡੀਆ ਬੁੱਧਿਸਟ ਸੋਸਾਇਟੀ ਦੇ ਜਨਰਲ ਸਕੱਤਰ ਸ੍ਰੀ ਆਕਾਸ਼ ਲਾਮਾ ਜੀ ਨੇ ਘੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਗਵਰਨਰ ਸਾਹਿਬ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ, ਜਿਸ ਨੇ ਤਥਾਗਤ ਬੁੱਧ ਦਾ ਸਤਿਕਾਰ ਨਹੀਂ ਕੀਤਾ, ਸਗੋਂ ਉਨਾਂ ਦੀ ਪ੍ਰਤਿਮਾ ਵੱਲ ਪਿੱਠ ਕਰਕੇ ਖੜੇ ਰਹੇ। ਹੋਰ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਰਹੇ।ਬੋਧੀ ਭਾਈਚਾਰੇ ਵੱਲੋਂ 05 ਜੂਨ,2025 ਨੂੰ ਦਿੱਲੀ ਦੇ ਜੰਤਰ ਮੰਤਰ ਤੇ ਗਵਰਨਰ ਦੇ ਵਿਰੁੱਧ ਧਰਨਾ ਦਿੱਤਾ ਜਾਵੇਗਾ ਅਤੇ ਅਸਤੀਫੇ ਦੀ ਮੰਗ ਕੀਤੀ ਜਾਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ ਨੇ ਹਾਈਕੋਰਟ ਦੇ ਫੈਸਲੇ ਵੱਡੀ ਜਿੱਤ ਦੱਸ ਕੇ ਸਰਾਹਿਆ
Next articleਇੱਕ ਸੰਧੂ ਹੁੰਦਾ ਸੀ