ਬਿਹਾਰ ਸਰਕਾਰ ਵੱਲੋਂ ਬੋਧਗਯਾ ਮਸਲੇ ਦੇ ਹੱਲ ਲਈ ਆਲ ਇੰਡੀਆ ਬੁੱਧਿਸ਼ਟ ਫੋਰਮ ਨਾਲ ਮੀਟਿੰਗ 23 ਸਤੰਬਰ ਨੂੰ ਹੋਵੇਗੀ

ਜਲੰਧਰ ,(ਸਮਾਜ ਵੀਕਲੀ) (ਜੱਸਲ )-ਭਾਰਤ ਦੇ ਬੋਧੀਆਂ ਵੱਲੋਂ ਬੋਧ ਗਯਾ ਮੰਦਰ ਐਕਟ 1949 ਨੂੰ ਰੱਦ ਕਰਵਾਉਣ ਅਤੇ ਬੋਧ ਗਯਾ ਮਹਾਂਬੁੱਧ ਵਿਹਾਰ ਦਾ ਕੰਟਰੋਲ ਨਿਰੋਲ ਬੋਧੀਆਂ ਦੇ ਹੱਥਾਂ ਵਿੱਚ ਸੌਂਪਣ ਲਈ 17 ਸਤੰਬਰ 2024 ਨੂੰ ਵੱਡੇ ਪੱਧਰ ‘ਤੇ ਪਟਨਾ ਦੇ ਗਾਂਧੀ ਮੈਦਾਨ ਵਿੱਚ ਸ਼ਾਂਤੀ ਮਾਰਚ ਅੰਦੋਲਨ ਰੈਲੀ ਦਾ ਆਲ ਇੰਡੀਆ ਬੁੱਧਿਸ਼ਟ ਫੋਰਮ ਦੀ ਅਗਵਾਈ ‘ਚ ਆਯੋਜਨ ਕੀਤਾ ਗਿਆ ਸੀ । ਜਿਸ ਵਿੱਚ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਦੇ ਕੋਨੇ -ਕੋਨੇ ਤੋਂ ਬੋਧੀ ਭਿਖਸ਼ੂ ,ਉਪਾਸਕ ਅਤੇ ਉਪਾਸਕਾਂਵਾਂ ਨੇ ਇੱਕਜੁੱਟਤਾ ਨਾਲ ਵੱਧ ਚੜ੍ਹ ਕੇ ਹਿੱਸਾ ਲਿਆ।ਕਿਉਂਕਿ ਉੱਥੇ ਗੈਰ ਬੋਧੀਆਂ ਵਲੋਂ ਅੰਧ ਵਿਸ਼ਵਾਸ, ਵਹਿਮਾਂ ਭਰਮਾਂ ਤੇ ਪਾਖੰਡਵਾਦ ਨੂੰ ਫੈਲਾਇਆ ਜਾ ਰਿਹਾ ਹੈ। ਬਾਅਦ ਵਿੱਚ ਬੋਧੀ ਭਿਖਸ਼ੂਆਂ , ਉਪਾਸਕ ਅਤੇ ਉਪਾਸਕਾਂਵਾਂ , ਬੁੱਧੀਜੀਵੀਆਂ ਵਲੋਂ ਸ਼ਾਂਤੀ ਮਾਰਚ ਕੱਢਿਆ। ਬਿਹਾਰ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਨੂੰ ਮੈਮੋਰੰਡਮ ਦਿੱਤਾ ਗਿਆ।
ਆਲ ਇੰਡੀਆ ਬੁੱਧਿਸ਼ਟ ਫੋਰਮ ਦੇ ਜਨਰਲ ਸਕੱਤਰ ਸ੍ਰੀ ਆਕਾਸ਼ ਲਾਮਾ ਜੀ ਨੇ ਦੱਸਿਆ ਕਿ ਬਿਹਾਰ ਸਰਕਾਰ ਵੱਲੋਂ ਬੋਧ ਗਯਾ
ਟੈਂਪਲ ਐਕਟ 1949 ਨੂੰ ਰੱਦ ਕਰਨ ਅਤੇ ਬੋਧ ਗਯਾ ਮਹਾਂਬੁੱਧ ਵਿਹਾਰ ਦਾ ਕੰਟਰੋਲ ਨਿਰੋਲ ਬੋਧੀਆਂ ਨੂੰ ਸੌਂਪਣ ਦੇ ਮੁੱਦੇ ਤਹਿਤ ਇੱਕ ਮੀਟਿੰਗ ਆਲ ਇੰਡੀਆ ਬੁੱਧਿਸ਼ਟ ਫੋਰਮ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਲਈ ਡੀ.ਐਮ. ਦਫਤਰ ਪਟਨਾ ਵਿਖੇ 23 ਸਤੰਬਰ 2024 ,ਦਿਨ ਸੋਮਵਾਰ ਨੂੰ ਰੱਖੀ ਹੈ ਤਾਂ ਕਿ ਇਸ ਮਸਲੇ ਦਾ ਹੱਲ ਕੱਢਿਆ ਜਾ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਟੈਲੀਗ੍ਰਾਮ ਦੇਸ਼ ਲਈ ਖ਼ਤਰਾ, ਸਰਕਾਰ ਨੇ ਐਪ ‘ਤੇ ਲਗਾਈ ਪਾਬੰਦੀ; ਜਾਸੂਸੀ ਦੇ ਦੋਸ਼
Next articleਗੀਤ