ਵੱਡੇ ਲੇਖਕ, ,?

ਕਰਮਜੀਤ ਸਿੰਘ ਢਿੱਲੋਂ
 (ਸਮਾਜ ਵੀਕਲੀ)
ਅਜੋਕੇ ਸਮੇਂ ਵਿੱਚ ਲੋਕ ਦਿਖਾਵਾ ਇੰਨਾ ਵਧ ਗਿਆ ਹੈI ਹੱਦ ਹੋ ਗਈ ਹੈ, ਜੋ ਪੰਜਾਬੀ ਅਣਖ ਸਿਦਕ ਲਈ ਜਾਣੇ ਜਾਂਦੇ ਸੀ I ਉਹਨਾਂ ਦੀ ਮਾਨਸਿਕਤਾ ਦਿਨੋ ਦਿਨ ਹੇਠਲੇ ਪੱਧਰ ਨੂੰ ਆ ਰਹੀ ਹੈI ਵੈਸੇ ਇਹ ਅੱਗ ਸਾਰੇ ਪਾਸੇ ਵਧਦੀ ਜਾ ਰਹੀ ਹੈ I ਪਰ ਆਪਾਂ ਸਭ ਤੋਂ ਸੰਜੀਦਾ, ਬੁੱਧੀਜੀਵੀ, ਕੋਮਲ ਕਲਾ ਵਿੱਚ ਸਭ ਤੋਂ  ਮੋਹਰੀ ਅਮਰ ਕਲਾ ਕਵਿਤਾ ਲਿਖਣ ਵਾਲਿਆਂ ਦੀ ਇੱਕ ਗੱਲ ਕਰ ਰਿਹਾਂ ਹਾਂ I ਵੱਡੇ ਉਸਤਾਦਾਂ ਵਿੱਚ ਗਿਣੇ ਜਾਂਦੇ ਜਦੋਂ ਰਚਨਾ ਪੋਸਟ ਕਰਦੇ ਨੇ ਕੁਮੈਂਟਾ ਦੀ ਹਨੇ੍ਰੀ ਸਹੀ ਗਲ਼ਤ ਵੀ ਨਹੀਂ ਵਿਚਾਰਦੀ, ਬੱਲੇ ਉਸਤਾਦ ਜੀ, ਸ਼ਾਵਾ ਉਸਤਾਦ ਜੀ,ਕੋਕੇ ਜੜ੍ਤੇ ,ਸਿਰਾਂ ਲਾਤਾ,  ਭੇਡ ਚਾਲ ਦੀ ਗਿਣਤੀ ਸੈਂਕੜੇ ਪਾਰ ਕਰ ਜਾਂਦੀ ਹੈ I ਉਸਤਾਦ ਫਿਰ ਕਿਸੇ ਨੂੰ  ਸਮਝਦੇ ਆ ਕੁੱਝ, ਧਰਮਰਾਜ ਦੇ ਝੋਟੇ ਵਾਂਗੂ ਫਿਰਦਾ ਖੌਰੂ ਪਾਉਂਦਾ, ਹੱਟ ਪਿੱਛੇ ਮਿੱਤਰਾਂ ਦੀ ਮੁੱਛ ਸਵਾਲ ਆ,,,,?ਕੋਈ ਕਹੇ ਤਾਂ ਸਹੀ ਕੁੱਝ, ਚੇਲੇ ਬਾਲਕੇ ਕਬਜ਼ਾ ਲੈਣ ਵਾਲੀ ਤਿਆਰੀ ਕਰਕੇ, ਅਗਲੇ ਦੇ ਗਲ਼ ਪੈ ਜਾਂਦੇ ਨੇ, ,,,,,
ਕੱਲ ਇੱਕ ਉਸਤਾਦ ਨੇ ਬਿੰਬ ਵਰਤਿਆ ਕਿ, ਹਵਾ ਵਿੱਚ ਪੱਤੇ ਤਰਨ ਲੱਗ ਪਏ,,,,,ਉਹ ਭਾਈ ਹਵਾ ਤੈਰਿਆ ਨਹੀਂ ਉੱਡਿਆ ਜਾਂਦਾ ਹੁੰਦਾ I
ਜੇ ਹਵਾ ਵਿੱਚ ਤੈਰਿਆ ਜਾਂਦਾ ਹੈ, ਤਾਂ ਪਾਣੀ ਵਿੱਚ ਉੱਡਿਆ ਵੀ ਜਾਹ ਸਕਦਾ ਆ I
ਇਥੇ ਪਾਤਰ ਸਾਹਿਬ ਦੀ ਕਹੀ ਗੱਲ ਯਾਦ ਆ ਗਈ  ਕਿ ਸ਼ਬਦ -ਸਬਦ,ਵਾਕ ਵਾਕ ਮੇਰੀ ਬੋਲੀ ਮਰ ਰਹੀ ਹੈI ਸੱਚ  ਬੋਲਿਆ ਪਾਤਰ ਸਾਹਿਬ ਨੇ ਜੀਓ, ,,,,
ਵੱਡੀ ਸਾਹਿਤ ਸਭਾ ਦਾ ਪਰਧਾਨ ਗੀਤਕਾਰ  ਕਹਿੰਦਾ ਹੈI ਫੇਸਬੁੱਕ ਤੇ ਜੋ ਮੁੱਦਾ ਉੱਠਦਾ ਪੰਦਰਾਂ ਕੁ ਦਿਨ ਬਾਅਦ ਖ਼ਤਮ ਹੋ ਜਾਂਦਾ Iਕਿਉਂ ਸਾਹਿਤਕਾਰਾਂ
ਨਾਲ ਦੁਸਮਣੀ ਪਾ ਰਿਹਾਂ, ਕੱਲ ਨੂੰ ਇਹਨਾਂ ਨੇ ਹੀ ਤੇਰੀਆਂ ਲਿਖੀਆ ਰਚਨਾਵਾਂ ਕਿਤਾਬਾਂ ਪੜ੍ਨੀਆਂ ਨੇ, ,, ਮੈਨੂੰ ਇਹੋ ਜਿਹੇ ਝੂਠੇ ਸਾਹਿਤਕਾਰਾਂ ਦੇ ਸਾਥ ਦੀ ਕੋਈ ਲੋੜ ਨਹੀਂ, ,,ਉਸਨੇ ਗੀਤਕਾਰੀ ਦੀ ਗੱਲ ਕਹੀ ਸੀ, ,ਲੈ ਭਾਈ ਰਿਕਾਰਡ ਹੋਏ ਗੀਤਾਂ ਬਾਰੇ ਵੀ ਸੁਣਦਾ ਜਾਹ
ਫਿਰ  ਗੀਤਕਾਰਾ,,,,,,
ਧਰਮਪ੍ਰੀਤ ਦਾ ਗਾਇਆ ਇੱਕ ਗੀਤ ਸੁਪਰ ਡੁਪਰ ਹਿਟ ਵਿੱਚ ਗਿਣਿਆ ਜਾਂਦਾ, ,,, ਸਾਉਣ ਦੀਆਂ ਝੜੀਆਂ ਵੇ ਫੌਜੀਆ ਕੱਲੀ ਤੋਂ ਲੰਘਾਈਆਂ ਨਹੀਓ ਜਾਣੀਆਂ,,,,,
ਪਹਿਲੇ ਅੰਤਰੇ ਦੀ ਪਹਿਲੀ ਤੁਕ,,,,,,ਵਿਚਾਰੋ
ਭਾਦੋਂ ਦੇ ਮਹੀਨੇ ਚ ਵਿਆਹੀ ਸੀ,ਦਿਨ ਪੰਦਰਾਂ ਨਹੀਂ ਦਿੱਤੇ ਉੱਤੋਂ  ਪੈਣ ਵੇ
ਲੇਖਕ ਦਲਜੀਤ ਧੂਰਕੋਟੀਆ
ਹੁਣ ਇਹ ਦੱਸੋ ਕਿ ਸਾਉਣ ਪਹਿਲਾਂ ਆਉਂਦਾ ਕਿ ਭਾਦੋਂ  ,,,,,,,?
ਝੜੀਆਂ ਸਾਉਣ ਦੀਆਂ  ਵਿਆਹ ਭਾਦੋਂ  ਵਿੱਚ ,ਉੱਤੋਂ ਪੰਦਰਾਂ ਦਿਨ ਨਹੀਂ ਲੰਘਣ ਦਿੱਤੇ, ,,,,ਲੇਖਕ ਨੇ ਲਿਖ ਦਿੱਤਾ ਗਾਇਕ ਨੇ ਗਾਇਆ, ਸੰਗੀਤਕਾਰ ਨੇ ਸੰਗੀਤ ਦਿੱਤਾ ਪੇਸ਼ ਕਰਨ  ਵਾਲੇ  ਨੇ ਵੀਡੀਓ ਪ੍ਰੋਡਕਸ਼ਨ ਸਭ ਕਰ ਦਿੱਤਾ ਲੋਕ ਬੱਲੇ ਬੱਲੇ ਕਰੀ ਜਾਂਦੇ ਅਰਥ ਕਿਸੇ ਨੇ ਨਹੀਂ ਦੇਖੇ, ,,,ਕੀ ਕਹੀਏ,,,,,?
ਦੂਜਾ ਗੀਤ ਬਚਨ ਬੇਦਿਲ ਵੱਡਾ ਨਾਮ ,,,,,,
ਸੁੱਕੇ ਸੁੱਖ ਉੱਤੇ ਆਲ੍ਣਾ ਨੀਂ ਕੂੰਜ ਦਾ, ,,,, ਨਾਲੇ ਕਹਿੰਦੇ ਕੂੰਜ ਖੁੱਡਾਂ ਚ ਰਹਿੰਦੀ ਹੈ, ,,,ਆਲਣੇ ਨਹੀਂ ਪਾਉਂਦੀ, ,,,,,,,ਠੀਕ ਹੈ ਇਹ ਲਿਖਣਾ, ,,,?
ਸਾਉਣ ਦਾ ਮਹੀਨਾ ਜੇਠ ਦਾ ਦੁਪਹਿਰਾ ਬੱਬੂ ਮਾਨ, ,,,,,
ਲਿਖਦਾ, ,,,,,ਜੱਟ ਮਿਰਜ਼ਾ ਬਣਾ ਮੈਂ,ਨੀਂ ਤੂੰ ਬਣ  ਮੇਰੀ ਹੀਰ, ,,,
ਹੀਰ ਰਾਂਝਾ, ,,,ਮਿਰਜ਼ਾ ਸਾਹਿਬਾ ਸੁਣਿਆ ਸੀ, ,,,,
ਹੀਰ ਤੇ ਮਿਰਜੇ ਦੀ ਜੋੜੀ ਬਣਾ ਦਿੱਤੀ, ,,,
ਇਸ ਤਰ੍ਹਾਂ ਦੀਆਂ ਬਹੁਤ ਉਦਾਹਰਣਾ ਨੇ ਸੈਂਕੜੇ ਕਿਤਾਬਾਂ ਨੇ, ,,,,
ਬੱਲੇ ਬੱਲੇ ਹੋਈ ਜਾ ਰਹੀ ਹੈ, ,,,,,, ਦੱਸੋ ਭਾਈ ਇਹ ਜਾਇਜ ਹੈ ਜੀਓ,,,,,?
ਕਰਮਜੀਤ ਸਿੰਘ ਢਿੱਲੋਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਬੁੱਧ ਚਿੰਤਨ
Next article–ਨੱਕ ਦਾ ਅਪ੍ਰੇਸ਼ਨ–