ਬੀਬੀ ਰਣਬੀਰ ਕੌਰ ਬੱਲ ਯੂ.ਐੱਸ.ਏ. ਦਾ ਵਿਸ਼ੇਸ਼ ਸਨਮਾਨ

ਯੂਨੀਅਨ ਸਿਟੀ (ਅਮਰੀਕਾ) (ਸਮਾਜ ਵੀਕਲੀ) (ਰਮੇਸ਼ਵਰ ਸਿੰਘ)  – ਬੀਤੇ ਸ਼ਨੀਵਾਰ ਕੈਲਫੋਰਨੀਆ ਦੇ ਸ਼ਹਿਰ ਸੈਹਨੋਜੇ ਵਿਖੇ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਅਤੇ ਦਲ ਖਾਲਸਾ ਅਲਾਇੰਸ ਵੱਲੋਂ 84 ਦੇ ਦੌਰ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਧਾਰਮਿਕ, ਸਮਾਜ ਸੇਵੀ ਅਤੇ ਸਾਹਿਤਕ ਸ਼ਖਸੀਅਤਾਂ ਦਾ ਖ਼ਾਸ ਤੌਰ ‘ਤੇ ਸਨਮਾਨ ਕੀਤਾ ਗਿਆ। ਜਿਨ੍ਹਾਂ ਵਿੱਚ ਸਾਹਿਤਕ ਤੇ ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਬੀਬੀ ਰਣਬੀਰ ਕੌਰ ਬੱਲ, ਪ੍ਰੀਜ਼ੈਂਟਰ ਚੜ੍ਹਦੀ ਕਲਾ ਰੇਡੀਓ ਅਤੇ ਕੌਮਾਂਤਰੀ ਚੇਅਰਪਰਸਨ ਅੰਤਰਰਾਸ਼ਟਰੀ ਇਨਕਲਾਬੀ ਮੰਚ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਜਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਬੀਬੀ ਰਣਬੀਰ ਕੌਰ ਭਾਰਤੀ ਪੰਜਾਬ ਤੋਂ ਸੇਵਾ ਮੁਕਤ ਅਧਿਆਪਕਾ ਹਨ। ਜਿੰਨ੍ਹਾਂ ਨੇ ਆਪਣੀਆਂ ਅਧਿਆਪਨ ਸੇਵਾਵਾਂ ਜਿਆਦਾ ਅਰਸਾ ਰੋਪੜ ਜਿਲ੍ਹੇ ਵਿੱਚ ਨਿਭਾਈਆਂ। ਇਸ ਦਰਮਿਆਨ ਉਹ ਸਕਾਊਟ ਗਾਈਡਿੰਗ, ਹਾਕੀ ਫੈਡਰੇਸ਼ਨ ਅਤੇ ਹੋਰ ਇਨਕਲਾਬੀ ਸੰਸਥਾਵਾਂ ਨਾਲ਼ ਪੂਰੀ ਤਨਦੇਹੀ ਨਾਲ਼ ਜੁੜ ਕੇ ਆਪਣਾ ਯੋਗਦਾਨ ਪਾਉਂਦੇ ਰਹੇ। ਜੋ ਅੱਜ ਵੀ ਬਾਦਸਤੂਰ ਜਾਰੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਪੰਚ ਜਰਨੈਲ ਸਿੰਘ ਘੁੰਮਣ ਯਾਦਗਾਰੀ ਪਹਿਲਾ ਕ੍ਰਿਕਟ ਟੂਰਨਾਮੈਂਟ ਮਿੱਠੜਾ ਵਿਖੇ 5 ਤੋਂ
Next articleइंजी. मयंक भटनागर वरिष्ठ अनुभाग अभियंता,की सेवानिवृत्ति पर समारोह का आयोजन