ਸਰਪੰਚ ਜਰਨੈਲ ਸਿੰਘ ਘੁੰਮਣ ਯਾਦਗਾਰੀ ਪਹਿਲਾ ਕ੍ਰਿਕਟ ਟੂਰਨਾਮੈਂਟ ਮਿੱਠੜਾ ਵਿਖੇ 5 ਤੋਂ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਮਿੱਠੜਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਪਿੰਡ ਮਿੱਠੜਾ ਦੇ ਕ੍ਰਿਕਟ ਮੈਦਾਨ ਵਿੱਚ ਸਰਪੰਚ ਜਰਨੈਲ ਸਿੰਘ ਘੁੰਮਣ ਯਾਦਗਾਰੀ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਆਗੂ ਹਰਿੰਦਰ ਸਿੰਘ ਹੀਰਾ ਨੇ ਦੱਸਿਆ ਕਿ ਸਰਪੰਚ ਜਰਨੈਲ ਸਿੰਘ ਘੁੰਮਣ ਦੀ ਯਾਦ ਵਿੱਚ ਮਿੱਠੜਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਪਹਿਲਾ ਨਾਕ ਆਊਟ ਕ੍ਰਿਕਟ ਟੂਰਨਾਮੈਂਟ 5 ਜੁਲਾਈ ਦਿਨ ਸੋਮਵਾਰ ਤੋਂ ਕਰਵਾਇਆ ਜਾ ਰਿਹਾ ਹੈ ।

ਜਿਸ ਵਿੱਚ ਪਹਿਲਾਂ ਐਂਟਰ ਹੋਣ ਵਾਲੀਆਂ ਸਿਰਫ 24 ਟੀਮਾਂ ਹੀ ਭਾਗ ਲੈ ਸਕਦੀਆਂ ਹਨ । ਹਰਿੰਦਰ ਸਿੰਘ ਹੀਰਾ ਨੇ ਦੱਸਿਆ ਕਿ ਟੀਮ ਦੀ ਐਂਟਰੀ ਗੂਗਲ ਪੇ ਦੁਆਰਾ ਲਈ ਜਾਵੇਗੀ। ਇਸ ਤੋਂ ਇਲਾਵਾ ਟੂਰਨਾਮੈਂਟ ਵਿੱਚ ਜਿੱਥੇ ਮੈਨ ਆਫ ਦੀ ਮੈਚ , ਬੈਸਟ ਬਾਲਰ, ਬੈਸਟ ਬੈਟਸਮੈਨ ,ਬੈਸਟ ਕੀਪਰ ਅਤੇ ਬੈਸਟ ਫੀਲਡਰ ਨੂੰ ਟਰਾਫੀ ਦੇ ਕੇ ਸਨਮਾਨਤ ਕੀਤਾ ਜਾਵੇਗਾ।

ਉਥੇ ਹੀ ਪਹਿਲੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 31 ਹਜ਼ਾਰ ਰੁਪਏ, ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 21 ਹਜ਼ਾਰ ਰੁਪਏ ਤੇ ਮੈਨ ਆਫ ਦੀ ਸੀਰੀਜ਼ ਨੂੰ ਕ੍ਰਿਕਟ ਕਿੱਟ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ । ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਵਿਧਾਇਕ ਨਵਤੇਜ ਸਿੰਘ ਚੀਮਾ ਸ਼ਿਰਕਤ ਕਰਨਗੇ ਤੇ ਜੇਤੂ ਟੀਮਾਂ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕਰਨਗੇ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੰਜ ਡਰਾਮੇ
Next articleਬੀਬੀ ਰਣਬੀਰ ਕੌਰ ਬੱਲ ਯੂ.ਐੱਸ.ਏ. ਦਾ ਵਿਸ਼ੇਸ਼ ਸਨਮਾਨ