ਭੋਡੀਪੁਰ ਸਕੂਲ ਦਾ ਐੱਫ਼.ਐੱਲ.ਐੱਨ. ਮੇਲਾ ਰਿਹਾ ਸਫ਼ਲ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਵਿਖੇ ਐੱਫ਼ ਐੱਲ.ਐੱਨ. ਮੇਲੇ ਦਾ ਸਫ਼ਲ ਅਯੋਜਨ ਕੀਤਾ ਗਿਆ।

ਨਕੋਦਰ ਮਹਿਤਪੁਰ  (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਜਿਸ ਵਿੱਚ ਨਿਪੁੰਨ ਭਾਰਤ ਅਭਿਆਨ ਸਹੁੰ ਚੁਕਾਈ ਗਈ, ਭਾਗੀਦਾਰੀ ਲਈ ਸਰਟੀਫਿਕੇਟ ਦਿੱਤੇ ਗਏ, ਐੱਫ਼.ਐੱਲ.ਐੱਨ. ਦੇ ਟੀਚਿਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ ਅਤੇ ਮਿਸ਼ਨ ਸਮਰੱਥਾ ਬਾਰੇ ਗੱਲਬਾਤ ਤੋਂ ਇਲਾਵਾ ਵੱਖ-ਵੱਖ ਸਟਾਲ ਜਿਵੇਂ ਮੁਲਾਂਕਣ/ਰਿਪੋਰਟ ਕਾਰਡ, ਸਰੀਰਕ ਵਿਕਾਸ, ਬੌਧਿਕ ਵਿਕਾਸ, ਭਾਸ਼ਾਈ ਵਿਕਾਸ, ਰਚਨਾਤਮਕ ਵਿਕਾਸ, ਸਮਾਜਿਕ ਭਾਵਨਾਤਮਿਕ ਵਿਕਾਸ, ਹੈਂਡਮੇਡ ਮਟੀਰੀਅਲ, ਐੱਫ਼.ਐੱਲ.ਐੱਨ. ਕਿੱਟ ਅਤੇ ਗਣਿਤ ਸਟਾਲ ਆਦਿ ਲਗਾਏ ਗਏ। ਇਸੇ ਤਰ੍ਹਾਂ ਮਾਪਿਆਂ ਦੀ ਭਾਗੀਦਾਰੀ ਲਈ ਵੀ ਕਾਰਨਰ ਸਥਾਪਿਤ ਕੀਤੇ ਗਏ। ਇਸ ਮੌਕੇ ਹਰੇਕ ਸਟਾਲ ਤਹਿਤ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਵਿਦਿਆਰਥੀਆਂ ਸਮੇਤ ਮਾਪਿਆਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਗਿਆ। ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਦੇ ਸਕੂਲ ਮੁਖੀ ਜਸਵੀਰ ਸਿੰਘ ਹੁਰਾਂ ਸਮਾਗਮ ਵਿੱਚ ਸ਼ਿਰਕਤ ਕਰਨ ‘ਤੇ ਸਮੂਹ ਵਿਦਿਆਰਥੀਆਂ ਦੇ ਮਾਪਿਆਂ, ਐੱਸ.ਐੱਮ. ਸੀ. ਕਮੇਟੀ, ਸਕੂਲ ਦੇ ਪੁਰਾਣੇ ਵਿਦਿਆਰਥੀਆਂ, ਬੀ.ਆਰ.ਸੀ. ਅਤੇ ਪਿੰਡ ਭੋਡੀਪੁਰ ਤੇ ਮੂਸੇਵਾਲ ਦੀ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ। ਇਸ ਮੌਕੇ ਬਲਾਕ ਨਕੋਦਰ -2 ਦੇ ਬਲਾਕ ਰੀਸੋਰਸ ਕੁਆਡੀਨੇਟਰ ਗੁਰਦੀਪ ਸਿੰਘ, ਅਧਿਆਪਕਾ ਅਮਨਦੀਪ ਕੌਰ, ਸਰਪੰਚ ਜਸਵਿੰਦਰ ਕੌਰ, ਪੰਚ ਸ਼ਾਮ ਲਾਲ, ਪੰਚ ਸੁਖਦੇਵ, ਬੀਬੀ ਬੀਰੋ, ਰਾਜਵਿੰਦਰ ਕੌਰ ਮੂਸੇਵਾਲ, ਐੱਸ.ਐੱਮ. ਸੀ. ਚੇਅਰਪਰਸਨ ਅਮਰਜੀਤ ਕੌਰ, ਆਂਗਣਵਾੜੀ ਵਰਕਰ ਹਰਜੀਤ ਕੌਰ, ਬਲਵਿੰਦਰ ਕੌਰ, ਮਹਿੰਦਰ ਕੌਰ, ਦਰਸ਼ਨਾ ਅਤੇ ਸਰਬਜੀਤ ਕੌਰ ਤੋਂ ਇਲਾਵਾ ਸਮੂਹ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ਹੀਦੇ ਆਜ਼ਮ ਸ੍ਰ: ਭਗਤ ਸਿੰਘ ਜੀ ਦੀ 111 ਫੁੱਟ ਉੱਚੀ ਪ੍ਰਤਿਮਾ ਹਿਤੂ ਪੈਦਲ ਯਾਤਰਾ
Next article36 ਵਾਰ ਖੂਨਦਾਨ ਕਰਕੇ ਕਈ ਜਾਨਾਂ ਬਚਾ ਚੁੱਕੇ ਹਨ ਇੰਡੀਅਨ