ਗਾਂਧੀ ਨੇ ਰਾਹੁਲ ਗਾਂਧੀ ਦੀ ਵਤਨਪ੍ਰਸਤੀ ਅਤੇ ਦੂਰਅੰਦੇਸ਼ ਸੋਚ ਦੀ ਸ਼ਲਾਘਾ ਕੀਤੀ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)– ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਨੂੰ ਉਹਨਾਂ ਦੇ ਗ੍ਰਹਿ ਵਿਖੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ, ਸਾਬਕਾ ਚੇਅਰਮੈਨ ਰਮੇਸ਼ ਜੋਸ਼ੀ ਅਤੇ ਅਮਰਜੀਤ ਸਿੰਘ ਉਬਰਾਏ ਮਿਲੇ ਅਤੇ ਅਨੁਰਾਗ ਸਿੰਘ ਵੱਲੋਂ ਲਿਖੀ ਪੁਸਤਕ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਭੇਂਟ ਕੀਤੀ ਜਿਸ ਨੂੰ ਦੇਖਦੇ ਹੀ ਸ਼੍ਰੀ ਗਾਂਧੀ ਨੇ ਪੁਸਤਕ ਦੀ ਸਰਾਹਨਾ ਕੀਤੀ । ਇਸ ਸਮੇਂ ਸ਼੍ਰੀ ਗਾਂਧੀ ਨਾਲ ਵਿਚਾਰਾਂ ਕਰਦੇ ਸਮੇਂ ਉਹਨਾਂ ਅੰਦਰ ਜੋ ਸਹਿਜ, ਸਾਦਗੀ, ਸਪਸ਼ਟਤਾ ਦੇਖੀ ਉਹ ਵਿਰਲੇ ਨੇਤਾਵਾਂ ਵਿੱਚ ਹੁੰਦੀ ਹੈ। ਇਹ ਸ਼ਬਦ ਸ਼੍ਰੀ ਬਾਵਾ ਅਤੇ ਜੋਸ਼ੀ ਨੇ ਕਹੇ ਜੋ ਸਿਆਸੀ ਖੇਤਰ ਵਿੱਚ ਪੰਜ ਦਹਾਕਿਆਂ ਤੋਂ ਵਿਚਰ ਰਹੇ ਹਨ। ਇਸ ਸਮੇਂ ਸ਼੍ਰੀ ਗਾਂਧੀ ਨੇ ਰਾਹੁਲ ਗਾਂਧੀ ਦੀ ਵਤਨਪ੍ਰਸਤੀ ਦੂਰਅੰਦੇਸ਼ ਸੋਚ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਅੱਜ ਦੇਸ਼ ਅੰਦਰ ਇੱਕੋ ਇੱਕ ਨੇਤਾ ਰਾਹੁਲ ਗਾਂਧੀ ਹੈ ਜੋ ਫਿਰਕਾਪ੍ਰਸਤ ਤਾਕਤਾਂ ਨਾਲ ਟੱਕਰ ਲੈਂਦਾ ਹੋਇਆ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਵੋਟ ਚੋਰੀ ਖ਼ਿਲਾਫ਼ ਸੰਘਰਸ਼ ਕਰਦਾ ਹੋਇਆ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਇਤਿਹਾਸਿਕ ਭਾਰਤ ਜੋੜੋ ਯਾਤਰਾ ਕਰਕੇ ਸਾਰੇ ਸਮਾਜ ਨੂੰ ਸੂਈ ਦਾ ਕੰਮ ਕਰਦਾ ਹੋਇਆ ਜੋੜ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਸਾਰੇ ਕਾਂਗਰਸੀ ਨੇਤਾ ਸਿਰ ਜੋੜ ਕੇ ਕੰਮ ਕਰਨ ਤਾਂ ਕਿ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਮਜ਼ਬੂਤ ਅਤੇ ਤਾਕਤਵਰ ਬਣਾਈਏ ਤਦ ਹੀ ਪੰਜਾਬ ਦਾ ਸਰਵਪੱਖੀ ਵਿਕਾਸ ਸੰਭਵ ਹੈ। ਉਹਨਾਂ ਇਸ ਸਮੇਂ ਸ਼੍ਰੀ ਬਾਵਾ, ਜੋਸ਼ੀ ਅਤੇ ਉਬਰਾਏ ਨਾਲ ਕੀਤੀ ਮੁਲਾਕਾਤ ਨੂੰ ਉਸਾਰੂ ਸੋਚ ਦੀ ਮੀਟਿੰਗ ਕਰਾਰ ਦਿੱਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



